27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-11-2026

ਅਮਰੀਕੀ ਹਵਾਈ ਸੈਨਾ ਦੇ ਕਲਾਊਡ ਸਿਸਟਮ ’ਤੇ ਹੈਕਰਾਂ ਦਾ ਹਮਲਾ

ਵਾਸ਼ਿੰਗਟਨ ਡੀ. ਸੀ.

ਅਜੀਤ ਡੈਸਕ 28-11-2026
ਵਾਸ਼ਿੰਗਟਨ ਡੀ.ਸੀ., 27 ਨਵੰਬਰ (ਇੰਟ.)-ਅਮਰੀਕੀ ਹਵਾਈ ਸੈਨਾ ਦੇ ਕਲਾਊਡ ਕੰਪਿਊਟਿੰਗ ਸਿਸਟਮ ‘ਕਲਾਊਡ ਵਨ’ ਨੂੰ ਹੈਕਰਾਂ ਨੇ ਨਿਸ਼ਾਨਾ ਬਣਾਇਆ ਹੈ। ਇਸ ਸਿਸਟਮ ’ਚ ਹਵਾਈ ਰੱਖਿਆ ਰਡਾਰ, ਫੌਜੀ ਜਹਾਜ਼ਾਂ, ਮਿਜ਼ਾਈਲਾਂ, ਜਵਾਨਾਂ ਦੇ ਰਿਕਾਰਡ ਤੇ ਫੌਜੀ ਸਾਜ਼ੋ-ਸਾਮਾਨ ਨਾਲ ਜੁੜੀ ਅਹਿਮ ਜਾਣਕਾਰੀ ਮੌਜੂਦ ਹੈ। ਜਾਣਕਾਰੀ ਮੁਤਾਬਕ, ਕਰੀਬ ਇਕ ਮਹੀਨਾ ਪਹਿਲਾਂ ਇਸ ਹੈਕਿੰਗ ਦਾ ਪਤਾ ਲੱਗਾ ਸੀ, ਜਿਸ ਤੋਂ ਬਾਅਦ ਸਿਸਟਮ ਦੇ ਕਈ ਕੰਮ ਪ੍ਰਭਾਵਿਤ ਹੋਏ ਹਨ। ਅਮਰੀਕੀ ਫੌਜ ਦੀ ਸਾਈਬਰ ਕਮਾਂਡ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਹੈਕਰਾਂ ਨੇ ਕਿਹੜੀ ਜਾਣਕਾਰੀ ਤੱਕ ਪਹੁੰਚ ਬਣਾਈ। ਹਾਲਾਂਕਿ, ਅਜੇ ਤੱਕ ਹੈਕਰਾਂ ਦੀ ਪਛਾਣ ਅਤੇ ਡਾਟਾ ਚੋਰੀ ਹੋਣ ਬਾਰੇ ਕੋਈ ਪੁਸ਼ਟੀ ਨਹੀਂ ਹੋਈ ਹੈ।
ਪਿਛਲੀ ਖ਼ਬਰ ਨਿਊਜਰਸੀ ’ ਚ ਫੁੱਟਬਾਲ ਮੈਚ ਨੇੜੇ ਗੋਲੀਬਾਰੀ , ਨੌਜਵਾਨ ਦੀ ਮੌਤ ਅਗਲੀ ਖ਼ਬਰ ਸਰਦ ਰੁੱਤ ਦੀਆਂ ਸ਼ਾਮਾਂ ਨੂੰ ਰੌਣਕਮਈ ਬਣਾਉਣ ਲਈ ਵਿਕਟੋਰੀਆ ’ ਚ ਵਿਸ਼ੇਸ਼ ਉਪਰਾਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।