ਪ੍ਰੀਮੀਅਰ ਬੈਨ ਕੈਰੋਨ ਵਲੋਂ ਪੰਜਾਬੀ ਸਕੂਲ ਦੀ ਮੰਗ ਪੂਰੀ ਕਰਨ ਦਾ ਐਲਾਨ
ਮੈਲਬੌਰਨ, 27 ਨਵੰਬਰ (ਪਰਮਵੀਰ ਸਿੰਘ ਆਹਲੂਵਾਲੀਆ)-ਵਿਕਟੋਰੀਆ ਵਿਚ ਸ਼ਨਿਚਰਵਾਰ, 28 ਨਵੰਬਰ ਨੂੰ ਹੋਣ ਜਾ ਰਹੀਆਂ ਚੋਣਾਂ ਤੋਂ ਪਹਿਲਾਂ ਮੌਜੂਦਾ ਪ੍ਰੀਮੀਅਰ (ਮੁੱਖ ਮੰਤਰੀ) ਬੈਨ ਕੈਰੋਨ ਨੇ ਪੰਜਾਬੀ ਭਾਈਚਾਰੇ ਲਈ ਅਹਿਮ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਲੇਬਰ ਪਾਰਟੀ ਮੁੜ ਸੱਤਾ ਵਿਚ ਆਉਂਦੀ ਹੈ ਤਾਂ ਸਰਕਾਰ ਵਲੋਂ ਪੰਜਾਬੀ ਭਾਈਚਾਰੇ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਪੰਜਾਬੀ ਸਕੂਲ ਦੀ ਮੰਗ ਨੂੰ ਪੂਰਾ ਕੀਤਾ ਜਾਵੇਗਾ।
ਅਜੀਤ ਡੈਸਕ
28-11-2026