28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-11-2026

ਅਮਰੀਕਾ ’ਚ ਤੂਫ਼ਾਨ ਕਾਰਨ ਲੱਖਾਂ ਘਰਾਂ ਦੀ ਬਿਜਲੀ ਗੁੱਲ

ਨਿਊਯਾਰਕ, 27 ਨਵੰਬਰ (ਏਜੰਸੀ)-ਅਮਰੀਕਾ ਦੇ ਪੂਰਬੀ ਤੱਟ ’ਤੇ ਹੜ੍ਹਾਂ ਤੇ ਤੂਫ਼ਾਨੀ ਮੀਂਹ ਦਾ ਅਸਰ ਸ਼ੁੱਕਰਵਾਰ ਨੂੰ ਘੱਟ ਹੋਣ ਲੱਗਾ ਹੈ, ਪਰ ਲੱਖਾਂ ਲੋਕਾਂ ਨੂੰ ਅਜੇ ਵੀ ਬਿਜਲੀ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਤੂਫ਼ਾਨ ਕਾਰਨ ਦਰੱਖਤ ਤੇ ਬਿਜਲੀ ਦੀਆਂ ਤਾਰਾਂ ਡਿੱਗਣ, ਸੜਕਾਂ ’ਤੇ ਪਾਣੀ ਭਰਨ ਤੇ ਕਈ ਥਾਵਾਂ ’ਤੇ ਲੋਕਾਂ ਨੂੰ ਬਚਾਉਣ ਲਈ ਮੁਹਿੰਮ ਚਲਾਉਣੀ ਪਈ।

ਅਜੀਤ ਡੈਸਕ 28-11-2026
ਨਿਊਯਾਰਕ, 27 ਨਵੰਬਰ (ਏਜੰਸੀ)-ਅਮਰੀਕਾ ਦੇ ਪੂਰਬੀ ਤੱਟ ’ਤੇ ਹੜ੍ਹਾਂ ਤੇ ਤੂਫ਼ਾਨੀ ਮੀਂਹ ਦਾ ਅਸਰ ਸ਼ੁੱਕਰਵਾਰ ਨੂੰ ਘੱਟ ਹੋਣ ਲੱਗਾ ਹੈ, ਪਰ ਲੱਖਾਂ ਲੋਕਾਂ ਨੂੰ ਅਜੇ ਵੀ ਬਿਜਲੀ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਤੂਫ਼ਾਨ ਕਾਰਨ ਦਰੱਖਤ ਤੇ ਬਿਜਲੀ ਦੀਆਂ ਤਾਰਾਂ ਡਿੱਗਣ, ਸੜਕਾਂ ’ਤੇ ਪਾਣੀ ਭਰਨ ਤੇ ਕਈ ਥਾਵਾਂ ’ਤੇ ਲੋਕਾਂ ਨੂੰ ਬਚਾਉਣ ਲਈ ਮੁਹਿੰਮ ਚਲਾਉਣੀ ਪਈ। ਬਿਜਲੀ ਬੰਦ ਹੋਣ ਕਾਰਨ ਪ੍ਰਭਾਵਿਤ ਘਰਾਂ ਤੇ ਕਾਰੋਬਾਰਾਂ ਦੀ ਗਿਣਤੀ ਵੀਰਵਾਰ ਨੂੰ 9 ਲੱਖ ਤੋਂ ਵੱਧ ਸੀ, ਜੋ ਸ਼ੁੱਕਰਵਾਰ ਸਵੇਰੇ ਘਟ ਕੇ 6 ਲੱਖ ਰਹਿ ਗਈ। ਨਿਊਯਾਰਕ ਤੋਂ ਵਰਜੀਨੀਆ ਤੱਕ ਹੜ੍ਹਾਂ ਕਾਰਨ ਆਵਾਜਾਈ ਪ੍ਰਭਾਵਿਤ ਹੋਈ ਅਤੇ ਕਈ ਸੜਕਾਂ ਤੇ ਪੁਲ ਬੰਦ ਕਰਨੇ ਪਏ। ਮੈਰੀਲੈਂਡ ’ਚ ਲਗਭਗ 20 ਲੱਖ ਪਾਣੀ ਦੇ ਖਪਤਕਾਰਾਂ ਨੂੰ ਪਾਣੀ ਦੀ ਬੱਚਤ ਕਰਨ ਦੀ ਅਪੀਲ ਕੀਤੀ ਗਈ। ਵਰਜੀਨੀਆ ਦੇ ਨਾਰਫੋਕ ਵਿਚ ਬਚਾਅ ਟੀਮਾਂ ਨੇ 39 ਲੋਕਾਂ ਤੇ ਦੋ ਕੁੱਤਿਆਂ ਨੂੰ ਸੁਰੱਖਿਅਤ ਬਾਹਰ ਕੱਢਿਆ। ਇਸ ਤੂਫ਼ਾਨ ਕਾਰਨ ਮੈਸੀਜ਼ ਥੈਂਕਸਗਿਵਿੰਗ ਡੇ ਪਰੇਡ ਪਹਿਲੀ ਵਾਰ ਮੁਲਤਵੀ ਕਰਨੀ ਪਈ। ਦੂਜੇ ਪਾਸੇ ਟੈਨੇਸੀ ਸਮੇਤ ਦੱਖਣੀ ਤੇ ਮੱਧ-ਪੱਛਮੀ ਇਲਾਕਿਆਂ ਵਿਚ ਬਰਫ਼ਬਾਰੀ ਹੋਈ, ਜਦਕਿ ਕੈਲੀਫੋਰਨੀਆ ਦੇ ਤੱਟਵਰਤੀ ਇਲਾਕਿਆਂ ਵਿਚ ਉੱਚੀਆਂ ਸਮੁੰਦਰੀ ਲਹਿਰਾਂ ਕਾਰਨ ਹੜ੍ਹਾਂ ਦਾ ਖ਼ਤਰਾ ਬਣਿਆ ਰਿਹਾ।
ਪਿਛਲੀ ਖ਼ਬਰ ਗੁਕੇਸ਼ ਤੇ ਸਿੰਧਾਰੋਵ ਵਿਚਾਲੇ ਲਗਾਤਾਰ ਤੀਜੀ ਬਾਜ਼ੀ ਵੀ ਡਰਾਅ ਅਗਲੀ ਖ਼ਬਰ ਥੈਂਕਸਗਿਵਿੰਗ ਸੁਨੇਹੇ ’ ਚ ਟਰੰਪ ਨੇ ਵਿਰੋਧੀਆਂ ਤੇ ਪਰਵਾਸੀਆਂ ’ ਤੇ ਸਾਧੇ ਨਿਸ਼ਾਨੇ ਆਰਥਿਕ ਵਿਕਾਸ ਦੇ ਅੰਕੜਿਆਂ ਦੀ ਜਾਂਚ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।