01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਭਾਰਤ ਸਾਹਮਣੇ ਅੱਜ ਮਲੇਸ਼ੀਆ ਦੀ ਚੁਣੌਤੀ

ਜਲੰਧਰ, 31 ਅਕਤੂਬਰ (ਡਾ. ਜਤਿੰਦਰ ਸਾਬੀ)-ਲਗਾਤਾਰ ਤਿੰਨ ਜਿੱਤਾਂ ਨਾਲ ਸੈਮੀਫਾਈਨਲ ਵਿਚ ਜਗ੍ਹਾ ਪੱਕੀ ਕਰਨ ਵਾਲੀ ਭਾਰਤੀ ਟੀਮ ਐਤਵਾਰ ਨੂੰ ਏਸ਼ੀਅਨ ਚੈਂਪੀਅਨਜ਼ ਟਰਾਫ਼ੀ ਦੇ ਚੌਥੇ ‘ਰਾਊਂਡ-ਰੋਬਿਨ’ ਮੈਚ ਵਿਚ ਮਲੇਸ਼ੀਆ ਦਾ ਸਾਹਮਣਾ ਕਰੇਗੀ।

ਅਜੀਤ ਡੈਸਕ 01-11-2026
ਜਲੰਧਰ, 31 ਅਕਤੂਬਰ (ਡਾ. ਜਤਿੰਦਰ ਸਾਬੀ)-ਲਗਾਤਾਰ ਤਿੰਨ ਜਿੱਤਾਂ ਨਾਲ ਸੈਮੀਫਾਈਨਲ ਵਿਚ ਜਗ੍ਹਾ ਪੱਕੀ ਕਰਨ ਵਾਲੀ ਭਾਰਤੀ ਟੀਮ ਐਤਵਾਰ ਨੂੰ ਏਸ਼ੀਅਨ ਚੈਂਪੀਅਨਜ਼ ਟਰਾਫ਼ੀ ਦੇ ਚੌਥੇ ‘ਰਾਊਂਡ-ਰੋਬਿਨ’ ਮੈਚ ਵਿਚ ਮਲੇਸ਼ੀਆ ਦਾ ਸਾਹਮਣਾ ਕਰੇਗੀ।ਭਾਰਤ ਨੇ ਜਪਾਨ ਦੇ ਨਾਗੋਆ-ਆਈਚੀ ਵਿਖੇ ਏਸ਼ਿਆਈ ਖੇਡਾਂ ਦੌਰਾਨ ਮਲੇਸ਼ੀਆ ਨੂੰ 5-1 ਨਾਲ ਹਰਾਇਆ ਸੀ ਪਰ ਮਲੇਸ਼ੀਆ ਦੀ ਟੀਮ ਨੇ ਹਮੇਸ਼ਾ ਭਾਰਤ ਲਈ ਇਕ ਸਖ਼ਤ ਚੁਣੌਤੀ ਪੇਸ਼ ਕੀਤੀ ਹੈ। ਭਾਰਤ ਨੇ ਪਹਿਲੇ ਮੈਚ ਵਿਚ ਬੰਗਲਾਦੇਸ਼ ਨੂੰ 13-0 ਨਾਲ, ਚੀਨ ਨੂੰ 5-2 ਨਾਲ ਅਤੇ ਫਿਰ ਜਪਾਨ ਨੂੰ 4-1 ਨਾਲ ਹਰਾ ਕੇ 4 ਨਵੰਬਰ ਨੂੰ ਮੁਹਾਲੀ ਵਿਚ ਹੋਣ ਵਾਲੇ ਸੈਮੀਫਾਈਨਲ ਵਿਚ ਪ੍ਰਵੇਸ਼ ਕੀਤਾ ਹੈ।ਭਾਰਤ ਦੇ ਮੁੱਖ ਕੋਚ ਕ੍ਰੇਗ ਫੁਲਟਨ ਨੇ ਕਿਹਾ ਕਿ ਅਸੀਂ ਏਸ਼ਿਆਈ ਖੇਡਾਂ ਵਿਚ ਮਲੇਸ਼ੀਆ ਨੂੰ 5-1 ਨਾਲ ਹਰਾਇਆ ਪਰ ਉਹ ਹਮੇਸ਼ਾ ਇਕ ਸਖ਼ਤ ਵਿਰੋਧੀ ਰਹੇ ਹਨ। ਸਾਡੀ ਇਕ ਚੰਗੀ ਟੀਮ ਹੈ ਅਤੇ ਮਲੇਸ਼ੀਆ ਤੋਂ ਚੁਣੌਤੀ ਦਾ ਸਾਹਮਣਾ ਕਰਾਂਗੇ ਪਰ ਅਸੀਂ ਆਪਣੇ ਖੇਡ ‘ਤੇ ਧਿਆਨ ਕੇਂਦਰਿਤ ਕੀਤਾ ਹੈ।ਬੰਗਲਾਦੇਸ਼ ਅਤੇ ਚੀਨ ਵਿਰੁੱਧ ਇਕਪਾਸੜ ਮੈਚਾਂ ਤੋਂ ਬਾਅਦ ਭਾਰਤ ਨੂੰ ਸ਼ੁੱਕਰਵਾਰ ਨੂੰ ਜਪਾਨ ਤੋਂ ਸਖ਼ਤ ਚੁਣੌਤੀ ਦਾ ਸਾਹਮਣਾ ਕਰਨਾ ਪਿਆ ਸੀ। ਭਾਰਤ ਦਾ ਐਤਵਾਰ ਨੂੰ ਹੋਣ ਵਾਲਾ ਮੈਚ ਸ਼ਾਮ 7 ਵਜੇ ਸ਼ੁਰੂ ਹੋਵੇਗਾ।
ਪਿਛਲੀ ਖ਼ਬਰ ਏਸ਼ੀਅਨ ਚੈਂਪੀਅਨਜ਼ ਟਰਾਫ਼ੀ ਦੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦੀ ਮੇਜ਼ਬਾਨੀ ਲਈ ਮੁਹਾਲੀ ਪੂਰੀ ਤਰ੍ਹਾਂ ਤਿਆਰ ਅਗਲੀ ਖ਼ਬਰ ਮਨੀਸ਼ਾ ਦੀਆਂ ਨਜ਼ਰਾਂ ਹੁਣ ਲਾਸ ਏਂਜਲਸ ਉਲੰਪਿਕ ਤਗਮੇ ’ਤੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।