30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਸਕਾਟਲੈਂਡ ਦੀਆਂ ਜੇਲ੍ਹਾਂ ਵਿਚ ਕੈਦੀਆਂ ਦੀ ਗਿਣਤੀ 9,450 ਤੱਕ ਪਹੁੰਚਣ ਦਾ ਖ਼ਦਸ਼ਾ ਸਰਕਾਰ ਦੇ ਨਵੇਂ ਅੰਕੜਿਆਂ ਨੇ ਵਧਾਈ ਚਿੰਤਾ

ਗਲਾਸਗੋ, 29 ਅਕਤੂਬਰ (ਹਰਜੀਤ ਸਿੰਘ ਦੁਸਾਂਝ)-ਸਕਾਟਿਸ਼ ਸਰਕਾਰ ਵਲੋਂ ਅੱਜ ਜਾਰੀ ਕੀਤੇ ਨਵੇਂ ਅਨੁਮਾਨਾਂ ਅਨੁਸਾਰ ਜੂਨ 2027 ਤੱਕ ਸਕਾਟਲੈਂਡ ਦੀਆਂ ਜੇਲ੍ਹਾਂ ਵਿਚ ਕੈਦੀਆਂ ਦੀ ਗਿਣਤੀ ਵਧ ਕੇ 9,450 ਤੱਕ ਪਹੁੰਚ ਸਕਦੀ ਹੈ। ਇਹ ਮੌਜੂਦਾ ਨਿਰਧਾਰਤ ਸਮਰੱਥਾ ਨਾਲੋਂ 1,645 ਵੱਧ ਹੋਵੇਗੀ।

ਅਜੀਤ ਡੈਸਕ 30-10-2026

ਗਲਾਸਗੋ, 29 ਅਕਤੂਬਰ (ਹਰਜੀਤ ਸਿੰਘ ਦੁਸਾਂਝ)-ਸਕਾਟਿਸ਼ ਸਰਕਾਰ ਵਲੋਂ ਅੱਜ ਜਾਰੀ ਕੀਤੇ ਨਵੇਂ ਅਨੁਮਾਨਾਂ ਅਨੁਸਾਰ ਜੂਨ 2027 ਤੱਕ ਸਕਾਟਲੈਂਡ ਦੀਆਂ ਜੇਲ੍ਹਾਂ ਵਿਚ ਕੈਦੀਆਂ ਦੀ ਗਿਣਤੀ ਵਧ ਕੇ 9,450 ਤੱਕ ਪਹੁੰਚ ਸਕਦੀ ਹੈ। ਇਹ ਮੌਜੂਦਾ ਨਿਰਧਾਰਤ ਸਮਰੱਥਾ ਨਾਲੋਂ 1,645 ਵੱਧ ਹੋਵੇਗੀ। ਸਕਾਟਲੈਂਡ ਦੇ ਨਿਆਂ ਮੰਤਰੀ ਨੀਲ ਗ੍ਰੇ ਨੇ ਕਿਹਾ ਕਿ ਪਿਛਲੇ ਤਿੰਨ ਸਾਲਾਂ ਦੌਰਾਨ ਜੇਲ੍ਹਾਂ ਦੀ ਸਮਰੱਥਾ ਵਿੱਚ 640 ਥਾਵਾਂ ਦਾ ਵਾਧਾ ਕੀਤਾ ਗਿਆ ਹੈ ਅਤੇ ਦੋ ਨਵੀਆਂ ਜੇਲ੍ਹਾਂ ਬਣਾਈਆਂ ਜਾ ਰਹੀਆਂ ਹਨ। ਇਸ ਦੇ ਬਾਵਜੂਦ ਭੀੜ ਘਟਾਉਣ ਲਈ ਹੋਰ ਕਦਮ ਚੁੱਕਣ ਦੀ ਲੋੜ ਹੈ। ਜੇਲ੍ਹ ਅਧਿਕਾਰੀਆਂ ਦੀ ਜਥੇਬੰਦੀ ਨੇ ਚਿਤਾਵਨੀ ਦਿੱਤੀ ਹੈ ਕਿ ਵਧਦੀ ਭੀੜ ਅਤੇ ਮੁਲਾਜ਼ਮਾਂ ਦੀ ਘਾਟ ਕਾਰਨ ਕੈਦੀਆਂ ਅਤੇ ਕਰਮਚਾਰੀਆਂ ਦੀ ਸੁਰੱਖਿਆ ਖ਼ਤਰੇ ਵਿੱਚ ਪੈ ਸਕਦੀ ਹੈ। ਗਲਾਸਗੋ ਦੀ ਬਾਰਲਿਨੀ ਜੇਲ੍ਹ ਵਿਚ ਵੀ ਭੀੜ ਅਤੇ ਪੁਰਾਣੇ ਢਾਂਚੇ ਦੀਆਂ ਸਮੱਸਿਆਵਾਂ ਪਹਿਲਾਂ ਹੀ ਸਾਹਮਣੇ ਆ ਚੁੱਕੀਆਂ ਹਨ।

ਪਿਛਲੀ ਖ਼ਬਰ ਲੈਸਟਰ ਵਿਖੇ ਕਰਵਾਚੌਥ ਦੇ ਤਿਉਹਾਰ ਦੀਆਂ ਲੱਗੀਆਂ ਖੂਬ ਰੌਣਕਾਂ ਅਗਲੀ ਖ਼ਬਰ ਕੈਨੇਡੀਅਨ ਪੁਲਾੜ ਯਾਤਰੀ ਜੈਰੇਮੀ ਹੈਨਸਨ ਵੈਨਕੂਵਰ ਦੇ ਸਮਾਗਮ ’ ਚ ਕਰਨਗੇ ਸ਼ਿਰਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।