ਕੈਨੇਡੀਅਨ ਪੁਲਾੜ ਯਾਤਰੀ ਜੈਰੇਮੀ ਹੈਨਸਨ ਵੈਨਕੂਵਰ ਦੇ ਸਮਾਗਮ ’ ਚ ਕਰਨਗੇ ਸ਼ਿਰਕਤ
ਵੈਨਕੂਵਰ, 29 ਅਕਤੂਬਰ (ਮਲਕੀਤ ਸਿੰਘ)-ਕੈਨੇਡਾ ਦੇ ਪ੍ਰਸਿੱਧ ਪੁਲਾੜ ਯਾਤਰੀ ਜੈਰੇਮੀ ਹੈਨਸਨ 16 ਨਵੰਬਰ ਨੂੰ ਵੈਨਕੂਵਰ ’ਚ ਹੋਣ ਵਾਲੇ ਇਕ ਸਮਾਗਮ ਵਿਚ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਨਗੇ। ਇਹ ਸਮਾਗਮ ਵੈਨਕੂਵਰ ਦੇ ਇਕ ਪ੍ਰਸਿੱਧ ਹੋਟਲ ਵਿਚ ਕਰਵਾਇਆ ਜਾਵੇਗਾ, ਜਿਥੇ ਉਹ ਚੰਦਰਮਾ ਦੇ ਆਲੇ-ਦੁਆਲੇ ਦੀ ਇਤਿਹਾਸਕ ਪੁਲਾੜ ਯਾਤਰਾ ਨਾਲ ਸੰਬੰਧਿਤ ਤਿਆਰੀਆਂ, ਸਿਖਲਾਈ ਅਤੇ ਤਜਰਬਿਆਂ ਬਾਰੇ ਜਾਣਕਾਰੀ ਸਾਂਝੀ ਕਰਨਗੇ।
ਅਜੀਤ ਡੈਸਕ
30-10-2026