07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

-2027 ਇਕ ਦਿਨਾਂ ਵਿਸ਼ਵ ਕੱਪ- ਭਾਰਤ ਬਨਾਮ ਪਾਕਿਸਤਾਨ ਮੈਚ ਲਈ 1,00,000 ਤੋਂ ਵੱਧ ਟਿਕਟ ਅਰਜ਼ੀਆਂ ਪ੍ਰਾਪਤ ਹੋਈਆਂ

ਦੁਬਈ, 6 ਅਕਤੂਬਰ (ਪੀ. ਟੀ.

ਅਜੀਤ ਡੈਸਕ 07-10-2026
ਦੁਬਈ, 6 ਅਕਤੂਬਰ (ਪੀ. ਟੀ. ਆਈ.)-ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ਆਈ.ਸੀ.ਸੀ.) ਨੇ ਦੱਸਿਆ ਕਿ ਅਗਲੇ ਸਾਲ (2027) ਹੋਣ ਵਾਲੇ ਇਕ ਦਿਨਾਂ ਵਿਸ਼ਵ ਕੱਪ ਦੌਰਾਨ 10 ਅਕਤੂਬਰ ਨੂੰ ਭਾਰਤ ਅਤੇ ਪਾਕਿਸਤਾਨ ਵਿਚਕਾਰ ਹੋਣ ਵਾਲੇ ਮੁਕਾਬਲੇ ਲਈ ਪ੍ਰਸ਼ੰਸਕਾਂ ਵਲੋਂ 1,00,000 ਤੋਂ ਵੱਧ ਟਿਕਟ ਅਰਜ਼ੀਆਂ ਪ੍ਰਾਪਤ ਹੋਈਆਂ ਹਨ।ਆਈ.ਸੀ.ਸੀ. ਨੇ ਆਪਣੀ ਵੈੱਬਸਾਈਟ ‘ਤੇ ਦੱਸਿਆ ਕਿ ਅਗਲੇ ਸਾਲ 2 ਅਕਤੂਬਰ ਤੋਂ 21 ਨਵੰਬਰ ਤੱਕ ਦੱਖਣੀ ਅਫਰੀਕਾ, ਜ਼ਿੰਬਾਬਵੇ ਅਤੇ ਨਾਮੀਬੀਆ ਵਿਚ ਹੋਣ ਵਾਲੇ ਇਕ ਦਿਨਾਂ ਵਿਸ਼ਵ ਕੱਪ 2027 ਲਈ ਟਿਕਟਾਂ ਦੀ ਮੰਗ ਇਸ ਸਾਲ 1 ਅਕਤੂਬਰ ਨੂੰ ਲਾਟਰੀ ਪ੍ਰਕਿਰਿਆ (ਬੈਲਟ) ਖੁੱਲ੍ਹਣ ਤੋਂ ਬਾਅਦ 10 ਲੱਖ ਦੇ ਅੰਕੜੇ ਨੂੰ ਪਾਰ ਕਰ ਗਈ ਹੈ।ਆਈ.ਸੀ.ਸੀ. ਨੇ ਦੱਸਿਆ ਕਿ 3,20,000 ਤੋਂ ਵੱਧ ਪ੍ਰਸ਼ੰਸਕ ਪਹਿਲਾਂ ਹੀ ਰਜਿਸਟਰ ਹੋ ਚੁੱਕੇ ਹਨ ਅਤੇ ਦੱਖਣੀ ਅਫਰੀਕਾ, ਜ਼ਿੰਬਾਬਵੇ ਅਤੇ ਨਾਮੀਬੀਆ ਵਿਚ ਹੋਣ ਵਾਲੇ ਮੈਚਾਂ ਲਈ ਅਰਜ਼ੀਆਂ ਜਮ੍ਹਾਂ ਕਰਵਾ ਚੁੱਕੇ ਹਨ, ਕਿਉਂਕਿ ਆਈ.ਸੀ.ਸੀ. ਪੁਰਸ਼ ਕ੍ਰਿਕਟ ਵਿਸ਼ਵ ਕੱਪ ਦੇ 14ਵੇਂ ਸੀਜ਼ਨ ਲਈ ਉਤਸ਼ਾਹ ਲਗਾਤਾਰ ਵਧ ਰਿਹਾ ਹੈ। ‘ਬੈਲਟ’ ਲਈ ਰਜਿਸਟਰ ਕਰਨ ਅਤੇ ਆਪਣੀ ਪਸੰਦ ਦੇ ਮੈਚ ਚੁਣਨ ਦੀ ਪ੍ਰਕਿਰਿਆ ਇਸ ਸਾਲ 21 ਨਵੰਬਰ ਤੱਕ ਆਈਸੀਸੀ ਦੀ ਟਿਕਟ ਵੈੱਬਸਾਈਟ ‘ਤੇ ਜਾਰੀ ਰਹੇਗੀ।
ਪਿਛਲੀ ਖ਼ਬਰ ਪਟਾਕਾ ਮੂੰਹ ’ਤੇ ਵੱਜਣ ਨਾਲ 12 ਸਾਲਾ ਬੱਚਾ ਜ਼ਖ਼ਮੀ, ਪੁਲਿਸ ਵਲੋਂ ਸਖ਼ਤ ਚਿਤਾਵਨੀ ਅਗਲੀ ਖ਼ਬਰ ਲੈਂਗਲੀ ’ਚ ਗੋਲੀਬਾਰੀ, ਇਕ ਵਿਅਕਤੀ ਦੀ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।