23-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਬਰੈਂਪਟਨ ਵਿਚ ਤਿੰਨ ਦਿਨਾਂ ‘ ਵਿਸ਼ਵ ਪੰਜਾਬੀ ਕਾਨਫ਼ਰੰਸ ’ ਦੀਆਂ ਤਿਆਰੀਆਂ ਜ਼ੋਰਾਂ ’ ਤੇ

ਟੋਰਾਂਟੋ, 22 ਸਤੰਬਰ (ਹਰਜੀਤ ਸਿੰਘ ਬਾਜਵਾ)-ਅਕਤੂਬਰ 2, 3 ਅਤੇ 4 (ਸ਼ੁੱਕਰਵਾਰ, ਸਨਿਚਵਾਰ ਅਤੇ ਐਤਵਾਰ) ਨੂੰ ਬਰੈਂਪਟਨ ਵਿਖੇ ਹੋਣ ਵਾਲੀ ਤਿੰਨ ਦਿਨਾਂ ਵਿਸ਼ਵ ਪੰਜਾਬੀ ਕਾਨਫਰੰਸ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ। ਕੈਨੇਡਾ ਵਿਚ ਪੰਜਾਬ ਦੇ ਪੁੱਤਰ ਵਜੋਂ ਜਾਣੇ ਜਾਂਦੇ ਡਾ.

ਡਾ. ਦਲਬੀਰ ਸਿੰਘ ਕਥੂਰੀਆ 23-09-2026
ਟੋਰਾਂਟੋ, 22 ਸਤੰਬਰ (ਹਰਜੀਤ ਸਿੰਘ ਬਾਜਵਾ)-ਅਕਤੂਬਰ 2, 3 ਅਤੇ 4 (ਸ਼ੁੱਕਰਵਾਰ, ਸਨਿਚਵਾਰ ਅਤੇ ਐਤਵਾਰ) ਨੂੰ ਬਰੈਂਪਟਨ ਵਿਖੇ ਹੋਣ ਵਾਲੀ ਤਿੰਨ ਦਿਨਾਂ ਵਿਸ਼ਵ ਪੰਜਾਬੀ ਕਾਨਫਰੰਸ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ।ਕੈਨੇਡਾ ਵਿਚ ਪੰਜਾਬ ਦੇ ਪੁੱਤਰ ਵਜੋਂ ਜਾਣੇ ਜਾਂਦੇ ਡਾ. ਦਲਬੀਰ ਸਿੰਘ ਕਥੂਰੀਆ ਦੀ ਅਗਵਾਈ ਹੇਠ ਵਿਸ਼ਵ ਪੰਜਾਬੀ ਭਵਨ ਵੱਲੋਂ ਹੋਣ ਵਾਲੀ ਇਸ ਕਾਨਫਰੰਸ ਸਬੰਧੀ ਇੱਕ ਮੀਟਿੰਗ ਬੀਤੇ ਦਿਨੀਂ ਬਰੈਂਪਟਨ ਦੇ ਕੈਸ਼ ਐਂਡ ਕੈਰੀ ਦੇ ਦਫ਼ਤਰ ਵਿੱਚ ਹੋਈ, ਜਿਸ ਵਿੱਚ ਕਈ ਪੰਜਾਬੀ ਪਿਆਰਿਆਂ ਨਾਲ ਕਾਨਫਰੰਸ ਦੀਆਂ ਤਿਆਰੀਆਂ ਸਬੰਧੀ ਵਿਚਾਰ-ਚਰਚਾ ਹੋਈ ਅਤੇ ਸਾਰਿਆਂ ਨੂੰ ਆਪੋ-ਆਪਣੀਆਂ ਜ਼ਿੰਮੇਵਾਰੀਆਂ ਸੰਭਾਲਣ ਦੀ ਬੇਨਤੀ ਕੀਤੀ ਗਈ। ਇਸ ਕਾਨਫਰੰਸ ਨੂੰ ਸਫ਼ਲ ਬਣਾਉਣ ਲਈ ਦਿੱਤੇ ਜਾ ਰਹੇ ਅੰਤਿਮ ਰੂਪ ਸਬੰਧੀ ਵੀ ਗੱਲਬਾਤ ਹੋਈ। ਇਸ ਸਬੰਧੀ ਸ੍ਰ. ਦਲਬੀਰ ਸਿੰਘ ਕਥੂਰੀਆ ਅਤੇ ਪੱਤਰਕਾਰ ਸ੍ਰ. ਜਸਵਿੰਦਰ ਸਿੰਘ ਬਿੱਟਾ ਨੇ ਦੱਸਿਆ ਕਿ ਕਾਨਫਰੰਸ ਦੌਰਾਨ ਦੇਸ਼-ਵਿਦੇਸ਼ ਤੋਂ ਆਉਣ ਵਾਲੇ ਮਹਿਮਾਨਾਂ (ਲੇਖਕਾਂ, ਬੁੱਧੀਜੀਵੀਆਂ, ਪੰਜਾਬੀ ਪਿਆਰਿਆਂ) ਲਈ ਕੀਤੇ ਜਾਣ ਵਾਲੇ ਪ੍ਰਬੰਧਾਂ, ਅਨੁਸ਼ਾਸਨ ਕਮੇਟੀ, ਮਰਿਆਦਾ ਕਮੇਟੀ ਅਤੇ ਹੋਰ ਜ਼ਿੰਮੇਵਾਰੀਆਂ ਸਬੰਧੀ ਵੀ ਵਿਚਾਰ-ਚਰਚਾ ਕੀਤੀ ਗਈ। ਮਹਿਮਾਨਾਂ ਦੀ ਰਿਹਾਇਸ਼, ਉਨ੍ਹਾਂ ਦਾ ਸੁਆਗਤ ਅਤੇ ਆਵਾਜਾਈ ਦੇ ਪ੍ਰਬੰਧ ਆਦਿ ’ਤੇ ਵੀ ਵਿਚਾਰ ਹੋਈ।ਕਥੂਰੀਆ ਦੇ ਦੱਸਣ ਅਨੁਸਾਰ ਇਹ ਤਿੰਨ ਦਿਨਾਂ ਪੰਜਾਬੀ ਕਾਨਫਰੰਸ ਪੰਜਾਬੀ ਭਾਸ਼ਾ, ਸਾਹਿਤ, ਸੱਭਿਆਚਾਰ ਅਤੇ ਪੰਜਾਬੀਅਤ ਨੂੰ ਦੁਨੀਆਂ ਦੇ ਵੱਖ-ਵੱਖ ਕੋਨਿਆਂ ਵਿੱਚ ਵੱਸਦੇ ਪੰਜਾਬੀਆਂ ਨਾਲ ਜੋੜਨ ਦਾ ਇੱਕ ਮਹੱਤਵਪੂਰਨ ਮੰਚ ਬਣੇਗੀ।ਕਾਨਫਰੰਸ ਦੌਰਾਨ ਦੇਸ਼-ਵਿਦੇਸ਼ ਤੋਂ ਪੰਜਾਬੀ ਸਾਹਿਤਕਾਰਾਂ, ਅਦੀਬਾਂ, ਨਾਟਕਕਾਰਾਂ, ਲੇਖਕਾਂ ਅਤੇ ਪੰਜਾਬੀ ਭਾਸ਼ਾ ਅਤੇ ਪੰਜਾਬੀ ਸੱਭਿਆਚਾਰ ਨੂੰ ਪਿਆਰ ਕਰਨ ਵਾਲੀਆਂ ਸ਼ਖ਼ਸੀਅਤਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ।
ਪਿਛਲੀ ਖ਼ਬਰ ਵੈਨਕੂਵਰ ‘ਚ ‘ਨਮਸਤੇ ਕੈਨੇਡਾ’ ਸੱਭਿਆਚਾਰਕ ਸਮਾਗਮ ਆਯੋਜਿਤ ਅਗਲੀ ਖ਼ਬਰ ਅਮਰੀਕਾ ਵਸਦੇ ਲੇਖਕ ਧਰਮ ਸਿੰਘ ਗੋਰਾਇਆ ਦੀ ਪੁਸਤਕ ‘ ਰਾਵੀ ਮੇਰੇ ਆਰ ਪਾਰ ’ ਗੁਰੂ ਨਾਨਕ ਕਾਲਜ ਬਟਾਲਾ ਵਿਖੇ ਲੋਕ ਅਰਪਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।