14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-11-2026

ਸ੍ਰੀ ਮਲੂਕ ਸਿੰਘ ਕਾਹਲੋਂ ਦੀ ਕਾਵਿ ਪੁਸਤਕ 15 ਨੂੰ ਹੋਵੇਗੀ ਲੋਕ ਅਰਪਣ

ਟੋਰਾਂਟੋ, 13 ਨਵੰਬਰ (ਹਰਜੀਤ ਸਿੰਘ ਬਾਜਵਾ)-ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਆਪਣਾ ਮਹੀਨਾਵਾਰ ਸਾਹਿਤਕ ਸਮਾਗਮ 15 ਨਵੰਬਰ, ਐਤਵਾਰ ਨੂੰ ਬਾਅਦ ਦੁਪਹਿਰ 2 ਵਜੇ ਤੋਂ ਲੈ ਕੇ ਸ਼ਾਮ ਪੰਜ ਵਜੇ ਤੱਕ ਬਰੈਂਪਟਨ ਦੇ ਹੋਮ ਲਾਈਫ ਰੀਅਲਟੀ ਇੰਕ. ਦੇ ਦਫ਼ਤਰ ਵਿਖੇ ਸਥਿਤ ਹਾਲ (2250 ਬੋਵੇਅਰਡ ਡਰਾਈਵ) ਵਿਚ ਕਰਵਾਇਆ ਜਾ ਰਿਹਾ ਹੈ।

ਅਜੀਤ ਡੈਸਕ 14-11-2026
ਟੋਰਾਂਟੋ, 13 ਨਵੰਬਰ (ਹਰਜੀਤ ਸਿੰਘ ਬਾਜਵਾ)-ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਆਪਣਾ ਮਹੀਨਾਵਾਰ ਸਾਹਿਤਕ ਸਮਾਗਮ 15 ਨਵੰਬਰ, ਐਤਵਾਰ ਨੂੰ ਬਾਅਦ ਦੁਪਹਿਰ 2 ਵਜੇ ਤੋਂ ਲੈ ਕੇ ਸ਼ਾਮ ਪੰਜ ਵਜੇ ਤੱਕ ਬਰੈਂਪਟਨ ਦੇ ਹੋਮ ਲਾਈਫ ਰੀਅਲਟੀ ਇੰਕ. ਦੇ ਦਫ਼ਤਰ ਵਿਖੇ ਸਥਿਤ ਹਾਲ (2250 ਬੋਵੇਅਰਡ ਡਰਾਈਵ) ਵਿਚ ਕਰਵਾਇਆ ਜਾ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਸਮਾਗਮ ਦੇ ਪਹਿਲੇ ਹਿੱਸੇ ਵਿਚ ਸ੍ਰੀ ਮਲੂਕ ਸਿੰਘ ਕਾਹਲੋਂ ਦੀ ਕਾਵਿ ਪੁਸਤਕ ‘ਸ਼ੁੱਭ ਅਮਲਾਂ ਬਾਝੋਂ’ ਲੋਕ ਅਰਪਣ ਕੀਤੀ ਜਾਵੇਗੀ। ਸ਼ਾਇਰ ਮਾਲਵਿੰਦਰ ਵਲੋਂ ਇਸ ਪੁਸਤਕ ਬਾਰੇ ਪਰਚਾ ਪੜ੍ਹਿਆ ਜਾਵੇਗਾ ਤੇ ਪੁਸਤਕ ਉੱਤੇ ਵਿਚਾਰ-ਚਰਚਾ ਵੀ ਹੋਵੇਗੀ, ਜਦੋਂ ਕਿ ਦੂਜੇ ਹਿੱਸੇ ਵਿਚ ਕਵੀ ਦਰਬਾਰ ਹੋਵੇਗਾ।
ਪਿਛਲੀ ਖ਼ਬਰ ਫ਼ੋਟੋਗਰਾਫ਼ਰ ਜਸਵਿੰਦਰ ਸਿੰਘ ਲੱਖਾ ਦਾ ਦਿਹਾਂਤ ਅਗਲੀ ਖ਼ਬਰ -ਵਿਕਟੋਰੀਅਨ ਸਟੇਟ ਚੈਂਪੀਅਨਸ਼ਿਪ- ਭਾਰਤੀ ਮੂਲ ਦੀ ਖਿਡਾਰਨ ਬਣੀ ਚੈਂਪੀਅਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।