15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਵੈਸਟ ਇੰਡੀਜ਼ ਨੇ 2-2 ਨਾਲ ਬਰਾਬਰ ਕੀਤੀ ਲੜੀ

ਹੈਦਰਾਬਾਦ, 14 ਅਕਤੂਬਰ (ਪੀ. ਟੀ.

ਸੈਂਕੜੇ ਜੜਨ ਉਪਰੰਤ ਸ਼ਾਈ ਹੋਪ। 15-10-2026

ਹੈਦਰਾਬਾਦ, 14 ਅਕਤੂਬਰ (ਪੀ. ਟੀ. ਆਈ.)-ਭਾਰਤ ਅਤੇ ਵੈਸਟ ਇੰਡੀਜ਼ ਵਿਚਾਲੇ ਟੀ-20 ਲੜੀ ਦਾ ਚੌਥਾ ਮੁਕਾਬਲਾ ਕੈਰੇਬੀਆਈ ਟੀਮ ਨੇ 24 ਦੌੜਾਂ ਨਾਲ ਜਿੱਤ ਲਿਆ। ਇਸ ਦੇ ਨਾਲ ਹੀ 5 ਮੈਚਾਂ ਦੀ ਲੜੀ ’ਚ 2-2 ਨਾਲ ਬਰਾਬਰੀ ਕਰ ਲਈ ਹੈ। ਵੈਸਟ ਇੰਡੀਜ਼ ਨੇ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ 3 ਵਿਕਟਾਂ ਗੁਆ ਕੇ 247 ਦੌੜਾਂ ਬਣਾਈਆਂ। ਕਪਤਾਨ ਸ਼ਾਈ ਹੋਪ ਵਲੋਂ 50 ਗੇਂਦਾਂ ’ਤੇ ਧੂੰਆਧਾਰ 102 ਦੌੜਾਂ (ਚੌਕੇ: 4, ਛੱਕੇ: 9), ਜਦੋਂਕਿ ਸ਼ੇਰਫੇਨ ਰਦਰਫੋਰਡ ਨੇ 26 ਗੇਂਦਾਂ ’ਤੇ 49 ਦੌੜਾਂ (ਚੌਕੇ: 4, ਛੱਕੇ: 3) ਦੀਆਂ ਸ਼ਾਨਦਾਰ ਪਾਰੀਆਂ ਖੇਡੀਆਂ ਗਈਆਂ।ਸ਼ਾਈ ਹੋਪ ਟੀ-20 ਕ੍ਰਿਕਟ ’ਚ ਸਭ ਤੋਂ ਵੱਧ 3 ਸੈਂਕੜੇ ਜੜਨ ਵਾਲੇ ਵੈਸਟ ਇੰਡੀਜ਼ ਦੇ ਪਹਿਲੇ ਬੱਲੇਬਾਜ਼ ਬਣ ਗਏ ਹਨ। ਇਹ ਇਸ ਲੜੀ ’ਚ ਉਸ ਦਾ ਦੂਜਾ ਸੈਂਕੜਾ ਹੈ।ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ 223 ਦੌੜਾਂ ਹੀ ਬਣਾ ਸਕੀ।ਸੰਜੂ ਸੈਮਸਨ ਨੇ 23 ਗੇਂਦਾਂ ’ਤੇ 56 ਦੌੜਾਂ (ਚੌਕੇ: 6, ਛੱਕੇ: 4), ਜਦੋਂਕਿ ਤਿਲਕ ਵਰਮਾ ਨੇ 25 ਗੇਂਦਾਂ ’ਤੇ 43 ਦੌੜਾਂ (ਚੌਕੇ: 2, ਛੱਕੇ: 3) ਅਤੇ ਨਿਤੀਸ਼ ਕੁਮਾਰ ਰੈਡੀ ਨੇ 20 ਗੇਂਦਾਂ ’ਤੇ 41 ਦੌੜਾਂ (ਚੌਕੇ: 1, ਛੱਕੇ: 4) ਦਾ ਯੋਗਦਾਨ ਪਾਇਆ। ਇਸ ਮੈਚ ’ਚ ਭਾਰਤ ਦੀ ਪਾਰੀ 2 ਗੇਂਦਾਂ ਰਹਿੰਦਿਆਂ ਹੀ ਖ਼ਤਮ ਹੋ ਗਈ, ਕਿਉਂਕਿ ਕੀਮੋ ਪੌਲ ਦੀ ਗੇਂਦ ਅਰਸ਼ਦੀਪ ਸਿੰਘ ਦੇ ਮੋਢੇ ’ਤੇ ਲੱਗੀ ਸੀ, ਜਿਸ ਕਾਰਨ ਉਹ ‘ਰਿਟਾਈਰਡ ਹਰਟ’ ਹੋ ਗਏ। ਵੈਸਟ ਇੰਡੀਜ਼ ਲਈ ਕੀਮੋ ਪੌਲ ਨੇ 4 ਓਵਰਾਂ ’ਚ 41 ਦੌੜਾਂ ਦੇ ਕੇ 5 ਵਿਕਟਾਂ ਝਟਕੀਆਂ।

ਪਿਛਲੀ ਖ਼ਬਰ ਭੋਗ ’ਤੇ ਵਿਸ਼ੇਸ਼ : ਜਥੇਦਾਰ ਸੂਬਾ ਸਿੰਘ ਅਗਲੀ ਖ਼ਬਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨਾਂ ਦਾ ਸਿਲਸਿਲਾ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।