25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਰੋਸ਼ੀਬੀਨਾ ਨੇ ਵੁਸ਼ੂ ’ਚ ਜਿੱਤਿਆ ਚਾਂਦੀ

ਨਾਗੋਆ, 24 ਸਤੰਬਰ (ਪੀ. ਟੀ.

ਜੇਤੂ ਤਗਮੇ ਨਾਲ ਰੋਸ਼ੀਬੀਨਾ। 25-09-2026
ਨਾਗੋਆ, 24 ਸਤੰਬਰ (ਪੀ.ਟੀ.ਆਈ.)-ਸ਼ੁਰੂ ’ਚ ਭਾਰਤੀ ਟੀਮ ਵਿੱਚ ਸ਼ਾਮਲ ਨਾ ਹੋਣ ਦੇ ਬਾਵਜੂਦ, ਕਿਸਮਤ ਨੇ ਉਸਦਾ ਸਾਥ ਦਿੱਤਾ ਤੇ ਮਨੀਪੁਰ ਦੀ 25 ਸਾਲਾ ਵੁਸ਼ੂ ਖਿਡਾਰਨ ਨੇ ਵੀਰਵਾਰ ਨੂੰ ਮਹਿਲਾਵਾਂ ਦੇ 60 ਕਿਲੋਗ੍ਰਾਮ ਸੈਂਡਾ ਈਵੈਂਟ ਵਿਚ ਚਾਂਦੀ ਦਾ ਤਗਮਾ ਜਿੱਤਿਆ, ਜਿਸ ਨਾਲ ਉਸਦਾ ਲਗਾਤਾਰ ਤੀਜਾ ਏਸ਼ੀਆਈ ਖੇਡਾਂ ਦਾ ਤਗਮਾ ਪੱਕਾ ਹੋ ਗਿਆ। ਉਹ ਆਈਚੀ ਪ੍ਰੀਫੈਕਚਰਲ ਮਾਰਸ਼ਲ ਆਰਟਸ ਹਾਲ ’ਚ ਹੋਏ ਫਾਈਨਲ ਵਿਚ ਚੀਨ ਦੀ ਝਾਂਗ ਸ਼ਿਆਓਯੂ ਤੋਂ 0-2 ਨਾਲ ਹਾਰ ਗਈ। ਰੋਸ਼ੀਬੀਨਾ ਨੇ ਚਾਂਦੀ ਦਾ ਤਗਮਾ ਜਿੱਤ ਕੇ ਇਤਿਹਾਸ ਰਚ ਦਿੱਤਾ। ਉਹ ਏਸ਼ੀਆਈ ਖੇਡਾਂ ’ਚ ਲਗਾਤਾਰ ਤਿੰਨ ਤਗਮੇ ਜਿੱਤਣ ਵਾਲੀ ਪਹਿਲੀ ਭਾਰਤੀ ਵੁਸ਼ੂ ਖਿਡਾਰਨ ਬਣ ਗਈ ਹੈ। ਇਹ ਉਸਦਾ ਦੂਜਾ ਚਾਂਦੀ ਦਾ ਤਗਮਾ ਤੇ ਕੁੱਲ ਮਿਲਾ ਕੇ ਏਸ਼ੀਆਈ ਖੇਡਾਂ ’ਚ ਤੀਜਾ ਤਗਮਾ ਹੈ।
ਪਿਛਲੀ ਖ਼ਬਰ ਗੁਰਿੰਦਰਵੀਰ 100 ਮੀਟਰ ਦੌੜ ਦੇ ਸੈਮੀਫਾਈਨਲ ’ਚ ਪੁੱਜੇ ਅਗਲੀ ਖ਼ਬਰ ਨਿਸ਼ਾਨੇਬਾਜ਼ੀ ’ ਚ ਨਾਰੂਕਾ - ਪਰੀਨਾਜ਼ ਨੇ ਕੀਤਾ ਕਾਂਸੀ ਦਾ ਤਗਮਾ ਆਪਣੇ ਨਾਂਅ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।