26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-11-2026

ਤੰਦਰੁਸਤ ਰਹਿਣ ਲਈ ਬਦਲੋ ਕੁਝ ਆਦਤਾਂ

ਤੰਦਰੁਸਤ ਰਹਿਣ ਲਈ ਬਦਲੋ ਕੁਝ ਆਦਤਾਂ

ਅਜੀਤ ਡੈਸਕ 27-11-2026

(ਲੜੀ ਜੋੜਨ ਲਈ ਪਿਛਲੇ ਪਿਛਲੇ ਸ਼ੁੱਕਰਵਾਰ ਦਾ ਅੰਕ ਦੇਖੋ)
ਨਾ ਪਾਓ ਕੱਸਵੀਂ ਜੀਨਜ਼ : ਕੱਸਵੀਂ ਜੀਨਜ਼ ਚਮੜੀ ਨਾਲ ਚਿੰਬੜਨ ਕਾਰਨ ਚਮੜੀ 'ਤੇ ਰੈਸ਼ ਪੈਣ ਲਗਦੇ ਹਨ ਅਤੇ ਲੱਤਾਂ ਦੀ ਚਮੜੀ ਚੰਗੀ ਤਰ੍ਹਾਂ ਸਾਹ ਵੀ ਨਹੀਂ ਲੈ ਪਾਉਂਦੀ | ਕੱਸਵੀਂ ਜੀਨਜ਼ ਨਾਲ ਨਾੜਾਂ ਵਿਚ ਦਰਦ ਦੀ ਸ਼ਿਕਾਇਤ ਵੀ ਵਧਦੀ ਹੈ ਅਤੇ ਹਿਪਬੋਨ ਦੇ ਕੋਲ ਵੀ ਨਾੜੀ ਦੱਬਣ ਨਾਲ ਲੱਕ ਦੇ ਹੇਠਲੇ ਹਿੱਸੇ ਵਿਚ ਦਰਦ ਅਤੇ ਲੱਕ 'ਤੇ ਜਲਣ ਮਹਿਸੂਸ ਹੁੰਦੀ ਹੈ |
ਕੀ ਕਰੀਏ : ਔਰਤਾਂ ਨੂੰ  ਢਿੱਲੀ ਜੀਨਜ਼ ਪਾਉਣੀ ਚਾਹਦੀ ਹੈ ਅਤੇ ਵੈਸਟ ਵਾਲੀ ਜੀਨਜ਼ ਪਾਉਣੀ ਚਾਹੀਦੀ ਹੈ |
ਆਈਪੈਡ ਤੇਜ਼ ਆਵਾਜ਼ ਵਿਚ ਨਾ ਸੁਣੋ : ਖੋਜਕਾਰਾਂ ਅਨੁਸਾਰ ਆਈਪੈਡ 'ਤੇ ਗਾਣੇ ਸੁਣਨ ਦੌਰਾਨ ਜੋ ਹੈੱਡ ਫੋਨ ਕੰਨਾਂ ਵਿਚ ਲਗਾਏ ਜਾਂਦੇ ਹਨ, ਉਹ ਕੰਨ ਦੇ ਪਰਦੇ ਨੂੰ  ਨੁਕਸਾਨ ਪਹੁੰਚਾਉਦੇ ਹਨ | ਅਕਸਰ ਨੌਜਵਾਨ ਬਾਹਰ ਦੇ ਸ਼ੋਰ ਤੋਂ ਬਚਣ ਲਈ ਆਈਪੈਡ 'ਤੇ ਸੰਗੀਤ ਤੇਜ਼ ਕਰ ਕੇ ਕੰਨਾਂ ਵਿਚ ਹੈੱਡ ਫੋਨ ਲਗਾ ਕੇ ਸੁਣਦੇ ਹਨ ਇਸ ਨਾਲ ਕੰਨਾਂ ਨੂੰ  ਨੁਕਸਾਨ ਪਹੁੰਚਦਾ ਹੈ | ਸੜਕ 'ਤੇ ਹੈੱਡ ਫੋਨ ਲਗਾ ਕੇ ਨਿਕਲਣ ਨਾਲ ਦੁਰਘਟਾਵਾਂ ਦਾ ਸ਼ਿਕਾਰ ਵੀ ਹੋ ਸਕਦੇ ਹੋ |
ਕੀ ਕਰੀਏ : ਹੈੱਡ ਫੋਨ ਲਗਾਉਣ 'ਤੇ ਜੇਕਰ ਬਾਹਰ ਦੀ ਆਵਾਜ਼ ਸੁਣਾਈ ਨਹੀਂ ਦਿੰਦੀ ਤਾਂ ਉਸ ਦਾ ਮਤਲਬ ਹੈ ਸੰਗੀਤ ਦੀ ਆਵਾਜ਼ ਕਾਫ਼ੀ ਤੇਜ਼ ਹੈ | ਆਈ ਪੈਡ 'ਤੇ ਘੱਟ ਆਵਾਜ਼ ਵਿਚ ਸੁਣੋ ਤਾਂ ਕਿ ਤੁਹਾਡੇ ਕੰਨ ਸੁਰੱਖਿਅਤ ਰਹਿ ਸਕਣ |
ਦਰਦਨਿਵਾਰਕ ਦਵਾਈਆਂ ਦੀ ਜ਼ਿਆਦ ਵਰਤੋਂ ਵੀ ਠੀਕ ਨਹੀਂ : ਜ਼ਿਆਦਾਤਰ ਨੌਜਵਾਨ ਏ.ਸੀ. ਵਿਚ ਜ਼ਿਆਦਾਤਰ ਸਮਾਂ ਬਿਤਾਉਂਦੇ ਹਨ, ਜਿਸ ਨਾਲ ਉਨ੍ਹਾਂ ਨੂੰ  ਸਰੀਰ ਦੇ ਕਿਸੇ ਨਾ ਕਿਸੇ ਅੰਗ ਵਿਚ ਦਰਦ ਹੁੰਦਾ ਰਹਿੰਦਾ ਹੈ ਅਤੇ ਉਹ ਬਿਨਾਂ ਡਾਕਟਰ ਤੋਂ ਸਲਾਹ ਲਏ ਦਰਦਨਾਸ਼ਕ ਦਵਾਈਆਂ ਲੈ ਲੈਂਦੇ ਹਨ ਪਰ ਉਸ ਨਾਲ ਵੀ ਪੂਰਾ ਆਰਾਮ ਨਹੀਂ ਮਿਲਦਾ | ਦੁਬਾਰਾ ਦਰਦ ਹੋਣ 'ਤੇ ਦਵਾਈ ਦੀ ਵਰਤੋਂ ਹੀ ਕਰਦੇ ਹਨ ਜੋ ਸਰੀਰ ਲਈ ਠੀਕ ਨਹੀਂ | ਇਸ ਨਾਲ ਗੁਰਦੇ ਤੇ ਲੀਵਰ ਪ੍ਰਭਾਵਿਤ ਹੁੰਦੇ ਹਨ |
ਕੀ ਕਰੀਏ : ਹਫ਼ਤੇ ਵਿਚ 1 ਜਾਂ ਦੋ ਵਾਰ ਦਰਦ ਨਿਵਾਰਕ ਦੀ ਵਰਤੋਂ ਕਰੋ | ਦਵਾਈਆਂ ਖਾਣ ਤੋਂ ਚੰਗਾ ਹੈ ਉਸ ਦਰਦ ਦਾ ਕਾਰਨ ਜਾਣੋ ਤਾਂ ਕਿ ਉਸ ਕਾਰਨ ਦਾ ਹੱਲ ਕੀਤਾ ਜਾ ਸਕੇ | 

(ਸਮਾਪਤ)

 

ਪਿਛਲੀ ਖ਼ਬਰ ਸਵਾਦ ਅਤੇ ਸਿਹਤ ਦਾ ਖਜ਼ਾਨਾ ਸਲਾਦ ਅਗਲੀ ਖ਼ਬਰ ਬਹੁਤ ਗੁਣਕਾਰੀ ਹੈ ਗਾਜਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।