20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਕੀ ਸੁਆਹ ਕਾਮਯਾਬ ਮੁਸ਼ਾਇਰਾ ਹੋਇਆ

ਕੀ ਸੁਆਹ ਕਾਮਯਾਬ ਮੁਸ਼ਾਇਰਾ ਹੋਇਆ

ਅਜੀਤ ਡੈਸਕ 20-09-2026

 

ਮਸੂਰੀ ਵਿਖੇ ਸ਼ਾਨਦਾਰ ਉਰਦੂ ਮੁਸ਼ਾਇਰਾ ਸੰਪਨ ਹੋ ਚੁੱਕਿਆ ਸੀ-ਵਾਪਸ ਆ ਰਹੇ ਕਵੀਆਂ ਵਿਚ ਜਨਾਬ ਜਗਨ ਨਾਥ ਆਜ਼ਾਦ, ਜਨਾਬ ਹਰਚੰਦ ਅਖ਼ਤਰ, ਜਨਾਬ ਬਿਸਮਲ ਸਈਦੀ ਜੀ ਕੁਝ ਹੋਰ ਸ਼ਾਇਰਾਂ ਨਾਲ ਸਫ਼ਰ ਕਰ ਰਹੇ ਸਨ | ਜਨਾਬ ਹਰੀ ਚੰਦ ਅਖ਼ਤਰ ਸਾਹਿਬ ਨੇ ਗੱਲਬਾਤ ਦੌਰਾਨ ਕਿਹਾ, 'ਮਸੂਰੀ ਦਾ ਮੁਸ਼ਾਇਰਾ ਤਾਂ ਬਿਲਕੁਲ ਬੇਕਾਰ ਰਿਹਾ | ਇਸ 'ਤੇ ਜਨਾਬ ਜਗਨ ਨਾਥ ਆਜ਼ਾਦ ਨੇ ਹੈਰਾਨ ਹੁੰਦੇ ਹੋਏ ਕਿਹਾ, 'ਜਨਾਬ ਅਖ਼ਤਰ ਸਾਹਿਬ, ਇਹ ਮੁਸ਼ਾਇਰਾ ਤਾਂ ਬਹੁਤ ਹੀ ਕਾਮਯਾਬ ਸੀ |' ਇਸ 'ਤੇ ਜਨਾਬ ਅਖ਼ਤਰ ਸਾਹਿਬ ਬੋਲੇ, 'ਨਾ ਸ਼ਾਇਰਾਂ ਦੀ ਆਪਸ ਵਿਚ ਲੜਾਈ ਹੋਈ, ਨਾ ਗਾਲ੍ਹੋ-ਗਾਲ੍ਹੀ ਹੋਏ, ਨਾ ਮੁਆਜ਼ਮੇ ਦੀ ਰਕਮ ਨੂੰ  ਲੈ ਕੇ ਕੋਈ ਝਗੜਾ ਹੋਇਆ, ਨਾ ਹੀ ਹੋਟਲ ਵਿਚ ਕਿਸੇ ਤਰ੍ਹਾਂ ਦੀ ਚੀਜ਼ ਗੁੰਮ ਹੋਈ | ਕੀ ਸੁਆਹ ਕਾਮਯਾਬ ਹੋਇਆ |

ਸਾਰੇ ਸ਼ਾਇਰਾਂ ਨੇ ਚੁੱਪ ਰਹਿ ਕੇ ਵੀ ਹਾਮੀ ਭਰੀ |
-ਜੇਠੀ ਨਗਰ, ਮਾਲੇਰਕੋਟਲਾ ਰੋਡ, ਖੰਨਾ-141401 (ਪੰਜਾਬ)
ਮੋਬਾਈਲ : 94170-91668

ਪਿਛਲੀ ਖ਼ਬਰ ਬਹੁਪੱਖੀ ਪ੍ਰਤਿਭਾ ਦਾ ਧਰਨੀ ਸੀ ਡਾ. ਵਿਦਵਾਨ ਸਿੰਘ ਸੋਨੀ ਅਗਲੀ ਖ਼ਬਰ ਨਸ਼ੇ ਦਾ ਟੀਕੇ ਲਗਾਉਣ ਨਾਲ ਨੌਜਵਾਨ ਦੀ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।