19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

ਭਾਜਪਾ ਦੀ ਸਮਰਸਤਾ ਸੰਕਲਪ ਯਾਤਰਾ ਲਈ ਜਿੰਦਲ ਅਤੇ ਪ੍ਰੋ. ਓਂਕਾਰ ਦੀ ਅਗਵਾਈ ਹੇਠ ਕਾਫ਼ਲਾ ਰਵਾਨਾ

ਸੰਗਰੂਰ, 18 ਨਵੰਬਰ (ਦਮਨਜੀਤ ਸਿੰਘ)-ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਸੰਗਰੂਰ-1 ਦੇ ਪ੍ਰਧਾਨ ਸਰਜੀਵਨ ਜਿੰਦਲ ਅਤੇ ਪ੍ਰੋ. ਓਕਾਰ ਸਿੰਘ ਦੀ ਅਗਵਾਈ ਹੇਠ ਗੁਰੂ ਰਵਿਦਾਸ ਦੇ 650ਵੀਂ ਜਯੰਤੀ ‘ਤੇ ਸਮਰਸਤਾ ਸੰਕਲਪ ਯਾਤਰਾ ਵਿਚ ਸ਼ਾਮਿਲ ਹੋਣ ਲਈ ਵੱਡੀ ਗਿਣਤੀ ਵਿੱਚ ਸੰਗਤਾਂ ਨੂੰ ਸੱਚਖੰਡ ਬੱਲਾਂ ਲਈ ਰਵਾਨਾ ਕੀਤਾ।

ਅਜੀਤ ਡੈਸਕ 19-11-2026
ਸੰਗਰੂਰ, 18 ਨਵੰਬਰ (ਦਮਨਜੀਤ ਸਿੰਘ)-ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਸੰਗਰੂਰ-1 ਦੇ ਪ੍ਰਧਾਨ ਸਰਜੀਵਨ ਜਿੰਦਲ ਅਤੇ ਪ੍ਰੋ. ਓਕਾਰ ਸਿੰਘ ਦੀ ਅਗਵਾਈ ਹੇਠ ਗੁਰੂ ਰਵਿਦਾਸ ਦੇ 650ਵੀਂ ਜਯੰਤੀ ‘ਤੇ ਸਮਰਸਤਾ ਸੰਕਲਪ ਯਾਤਰਾ ਵਿਚ ਸ਼ਾਮਿਲ ਹੋਣ ਲਈ ਵੱਡੀ ਗਿਣਤੀ ਵਿੱਚ ਸੰਗਤਾਂ ਨੂੰ ਸੱਚਖੰਡ ਬੱਲਾਂ ਲਈ ਰਵਾਨਾ ਕੀਤਾ। ਸਰਜੀਵਨ ਜਿੰਦਲ ਨੇ ਦੱਸਿਆ ਕਿ ਇਹ ਯਾਤਰਾ 18 ਨਵੰਬਰ 2026 ਤੋਂ 3 ਦਸੰਬਰ 2026 ਤੱਕ ਚੱਲੇਗੀ। ਇਸ ਯਾਤਰਾ ਦੀ ਸ਼ੁਰੂਆਤ ਕੌਮੀ ਪ੍ਰਧਾਨ ਸ਼੍ਰੀ ਨਿਤਿਨ ਨਬੀਨ ਅਤੇ ਪਦਮਸ੍ਰੀ ਸੰਤ ਨਿਰੰਜਣ ਦਾਸ ਇਸ ਯਾਤਰਾ ਦੀ ਸ਼ੁਰੂਆਤ ਕਰਨਗੇ। ਇਹ ਯਾਤਰਾ ਹੁਸ਼ਿਆਰਪੁਰ, ਮੁਕੇਰੀਆਂ, ਪਠਾਨਕੋਟ, ਗੁਰਦਾਸਪੁਰ, ਅਮ੍ਰਿਤਸਰ ਸਾਹਿਬ, ਤਰਨਤਾਰਨ, ਫਿਰੋਜ਼ਪੁਰ, ਮੁਕਤਸਰ, ਬਠਿੰਡਾ, ਸੰਗਰੂਰ, ਲੁਧਿਆਣਾ, ਰੋਪੜ, ਚੰਡੀਗੜ੍ਹ, ਐਸ.ਏ.ਐਸ. ਨਗਰ ਮੋਹਾਲੀ ਹੁੰਦੀ ਹੋਈ ਹਿਮਾਚਲ ਪ੍ਰਦੇਸ਼ ਜਾਵੇਗੀ। ਇਹ ਯਾਤਰਾ 2,558 ਕਿਲੋਮੀਟਰ ਦੀ ਦੂਰੀ ਤਹਿ ਕਰੇਗੀ ਤੇ 7 ਪ੍ਰਦੇਸਾਂ ਵਿੱਚੋਂ ਹੁੰਦੀ ਹੋਈ 47 ਸ਼ਹਿਰਾਂ ਅਤੇ 2 ਕਰੋੜ ਸੰਗਤ ਨਾਲ ਜੁੜੇਗੀ ਅਤੇ 3 ਦਸੰਬਰ ਨੂੰ ਸੰਤ ਗੁਰੂ ਰਵਿਦਾਸ ਜੀ ਦੇ ਜਨਮ ਸਥਾਨ ਉਪਰ ਦੇਸ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਯਾਤਰਾ ਦੀ ਸਮਾਪਤੀ ਕਰਨਗੇ। ਜਿੰਦਲ ਨੇ ਕਿਹਾ ਕੇ ਇਸ ਅਭਿਆਨ ਦੇ ਨਾਲ ਗੁਰੂ ਰਵਿਦਾਸ ਦੇ ਵਿਚਾਰਾਂ ਨੂੰ ਦੇਸ ਦੇ ਹਰ ਪਿੰਡ, ਹਰ ਸਮਾਜ ਅਤੇ ਹਰ ਪਰਿਵਾਰ ਤੱਕ ਪਹੁੰਚਾਇਆ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗਿਆਨ ਮਾਨ, ਭੁਪੇਸ਼ ਜਿੰਦਲ ਪ੍ਰਦੇਸ਼ ਕਾਰਜਕਾਰਨੀ ਮੈਂਬਰ, ਜਗਦੇਵ ਜਿੰਦਲ, ਗੁਰਸ਼ਰਨ ਸਿੰਘ, ਸੁਰਿੰਦਰ ਸ਼ਰਮਾ ਜ਼ਿਲ੍ਹਾ ਜਨਰਲ ਸਕੱਤਰ, ਵਿਜੇ ਸਾਹਨੀ ਜ਼ਿਲ੍ਹਾ ਜਨਰਲ ਸਕੱਤਰ, ਪਰਮਿੰਦਰ ਭਿੰਦੀ ਜ਼ਿਲ੍ਹਾ ਜਨਰਲ ਸਕੱਤਰ, ਡਾ. ਭਗਵਾਨ ਸਿੰਘ, ਦਰਸ਼ਨ ਸਿੰਘ, ਸੁਖਵਿੰਦਰ ਸਿੰਘ, ਆਵਾ ਸਿੰਘ, ਅਰਜਿੰਦਰ ਸਿੰਘ, ਕੁਲਦੀਪ ਸਿੰਘ, ਨਰਪਿੰਦਰ ਗੋਰਾ ਜ਼ਿਲ੍ਹਾ ਪ੍ਰਧਾਨ ਐਸ. ਸੀ. ਮੋਰਚਾ, ਹਰਪ੍ਰੀਤ ਸਿੰਘ ਹੈਪੀ ਜ਼ਿਲ੍ਹਾ ਯੂਥ ਪ੍ਰਧਾਨ, ਅਮੀਰ ਸਿੰਘ, ਰਮਨ, ਗੁਰਵਿੰਦਰ ਗੋਰਾ ਮੰਡਲ ਪ੍ਰਧਾਨ ਯੂਥ ਮੋਰਚਾ ਧੂਰੀ, ਲਖਵੀਰ ਸਿੰਘ ਸਰਪੰਚ, ਗੁਰਦੀਪ ਸਿੰਘ, ਜਸਵੀਰ ਸਿੰਘ, ਅਮਨ ਸਿੰਘ, ਕਾਲਾ ਸਿੰਘ, ਹਰਪਾਲ ਸਿੰਘ ਪਲਾਸੋਰ, ਬਲਦੇਵ ਸਿੰਘ ਭੋਜੋਵਾਲੀ, ਸੁੱਖਪਾਲ ਸਿੰਘ ਕਾਝਲਾਂ, ਹਰਬੰਸ ਸਿੰਘ ਨੱਤ, ਸੁਰਿੰਦਰ ਸਿੰਘ ਬਾਲੀਆਂ, ਅਮਨਦੀਪ ਸਿੰਘ, ਕੁਲਵਿੰਦਰ ਸਿੰਘ ਅਤੇ ਸਰਨ ਸਿੰਘ ਕਾਤਰੋਂ ਆਦਿ ਮੌਜੂਦ ਸਨ।
ਪਿਛਲੀ ਖ਼ਬਰ ਕ੍ਰਿਸ਼ੀ ਵਿਗਿਆਨੀਆਂ ਦੀ ਐਸ. ਆਈ. ਆਰ. ਡਿਊਟੀ ਕਾਰਨ ਸਹਾਇਕ ਧੰਦਿਆਂ ਦਾ ਅਮਲ ਹੋਇਆ ਪ੍ਰਭਾਵਿਤ ਬੱਕਰੀ ਪਾਲਣ ਟਰੇਨਿੰਗ ਮੌਕ... ਅਗਲੀ ਖ਼ਬਰ ਨੌਜਵਾਨ ਲੜਕੇ-ਲੜਕੀਆਂ ਪੋਲਿੰਗ ਬੂਥਾਂ ’ਤੇ ਪਹੁੰਚ ਕੇ ਆਪਣੀ ਵੋਟ ਅਪਲਾਈ ਕਰਨ- ਐਸ. ਡੀ. ਐਮ.

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।