ਸ੍ਰੀਮਦ ਭਗਵਤ ਕਥਾ ਗਿਆਨ ਜੱਗ ਮਹਾ ਉਤਸਵ 27 ਤੋਂ
ਬਰਨਾਲਾ, 22 ਸਤੰਬਰ (ਨਰਿੰਦਰ ਅਰੋੜਾ)-ਸਥਾਨਕ 16 ਏਕੜ ਵਿਖੇ ਸਥਿਤ ਸ੍ਰੀ ਸਿਰਡੀ ਸਾਂਈ ਦਰਬਾਰ ਚੈਰੀਟੇਬਲ ਟਰੱਸਟ ਵਿਖੇ ਸ੍ਰੀਮਦ ਭਗਵਤ ਕਥਾ ਗਿਆਨ ਜਗ ਮਹਾਂਉਤਸਵ 27 ਸਤੰਬਰ ਤੋਂ 3 ਅਕਤੂਬਰ ਤੱਕ ਕਰਵਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦਿਆਂ ਟਰੱਸਟ ਦੇ ਮੈਂਬਰ ਪੁਨੀਤ ਕੌਸਲ ਮੋਨੂ, ਅਮਨ ਗੋਇਲ ਕਾਲਾ, ਅਸ਼ਵਨੀ ਮਦਾਨ, ਸੰਜੇ ਸਲੂਜਾ ਅਤੇ ਪ੍ਰਦੀਪ ਗਿਆਨੀ ਨੇ ਦੱਸਿਆ ਕਿ ਕਲਸ਼ ਯਾਤਰਾ 26 ਸਤੰਬਰ ਸਾਮ 4 ਵਜੇ ਕੱਢੀ ਜਾਵੇਗੀ ਜੋ ਕਿ ਪ੍ਰਾਚੀਨ ਸ਼ਿਵ ਮੰਦਿਰ (ਸਟੇਸ਼ਨ ਵਾਲਾ) ਤੋਂ ਸਾਂਈ ਦਰਬਾਰ ਵਿਖੇ ਪਹੁੰਚੇਗੀ।
ਪ
ਪੰਡਿਤ ਸੂਰੀਆਕਾਂਤ ਸ਼ਾਸਤਰੀ
23-09-2026
ਬਰਨਾਲਾ, 22 ਸਤੰਬਰ (ਨਰਿੰਦਰ ਅਰੋੜਾ)-ਸਥਾਨਕ 16 ਏਕੜ ਵਿਖੇ ਸਥਿਤ ਸ੍ਰੀ ਸਿਰਡੀ ਸਾਂਈ ਦਰਬਾਰ ਚੈਰੀਟੇਬਲ ਟਰੱਸਟ ਵਿਖੇ ਸ੍ਰੀਮਦ ਭਗਵਤ ਕਥਾ ਗਿਆਨ ਜਗ ਮਹਾਂਉਤਸਵ 27 ਸਤੰਬਰ ਤੋਂ 3 ਅਕਤੂਬਰ ਤੱਕ ਕਰਵਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦਿਆਂ ਟਰੱਸਟ ਦੇ ਮੈਂਬਰ ਪੁਨੀਤ ਕੌਸਲ ਮੋਨੂ, ਅਮਨ ਗੋਇਲ ਕਾਲਾ, ਅਸ਼ਵਨੀ ਮਦਾਨ, ਸੰਜੇ ਸਲੂਜਾ ਅਤੇ ਪ੍ਰਦੀਪ ਗਿਆਨੀ ਨੇ ਦੱਸਿਆ ਕਿ ਕਲਸ਼ ਯਾਤਰਾ 26 ਸਤੰਬਰ ਸਾਮ 4 ਵਜੇ ਕੱਢੀ ਜਾਵੇਗੀ ਜੋ ਕਿ ਪ੍ਰਾਚੀਨ ਸ਼ਿਵ ਮੰਦਿਰ (ਸਟੇਸ਼ਨ ਵਾਲਾ) ਤੋਂ ਸਾਂਈ ਦਰਬਾਰ ਵਿਖੇ ਪਹੁੰਚੇਗੀ। 27 ਸਤੰਬਰ ਦਿਨ ਐਤਵਾਰ ਨੂੰ ਸ੍ਰੀਮਦ ਭਗਵਤ ਪੂਜਨ, ਭਗਤੀ ਵਿਆਖਿਆ, 28 ਸਤੰਬਰ ਨੂੰ 24 ਅਵਤਾਰ ਮਹਿਮਾ, ਸ਼ਿਵ ਪਾਰਵਤੀ ਪ੍ਰਸੰਗ, 29 ਸਤੰਬਰ ਨੂੰ ਧਰੁਵ ਕਥਾ, ਪ੍ਰਹਿਲਾਦ ਪ੍ਰਸੰਗ, 30 ਸਤੰਬਰ ਨੂੰ ਸ੍ਰੀ ਕ੍ਰਿਸ਼ਨ ਜਨਮ ਮਹਾਂਉਤਸਵ ਅਤੇ ਨੰਦੋਉਤਸਵ, 1 ਅਕਤੂਬਰ ਨੂੰ ਸ੍ਰੀ ਕ੍ਰਿਸ਼ਨ ਲੀਲਾ ਅਤੇ ਗਵਰਧਨ ਪੂਜਾ, 2 ਅਕਤੂਬਰ ਨੂੰ ਉਦਵ ਪ੍ਰਸੰਗ, ਰੁਕਮਨੀ ਵਿਆਹ, ਮੰਗਲ ਗੀਤ ਅਤੇ ਮਹਿੰਦੀ ਰਸਮ, 3 ਅਕਤੂਬਰ ਨੂੰ ਸੁਦਾਮਾ ਕਥਾ, ਵਿਆਂਗ ਪੂਜਨ ਅਤੇ ਹਵਨ ਪੂਰਨ ਅਹੂਤੀ ਸਵੇਰੇ 8 ਵਜੇ, ਕਥਾ ਦਾ ਸਮਾਂ ਸਵੇਰੇ 10 ਵਜੇ, ਵਿਆਸ ਪੂਜਨ ਅਤੇ ਆਸ਼ੀਰਵਾਦ ਦੁਪਹਿਰ 12 ਵਜੇ, ਬ੍ਰਹਮਭੋਜ ਅਤੇ ਭੰਡਾਰਾ ਦੁਪਹਿਰ 12:30 ਵਜੇ, ਪੂਜਨ ਪ੍ਰਤੀ ਦਿਨ ਸਵੇਰੇ 7:30 ਵਜੇ ਅਤੇ ਕਥਾ ਰੋਜ਼ਾਨਾ ਸ਼ਾਮ 4 ਵਜੇ ਹੋਵੇਗੀ। ਕਥਾ ਭਾਗਵਤ ਭਾਸਕਰ ਡਾ: ਸੂਰਿਆਕਾਂਤ ਸ਼ਾਸਤਰੀ ਵਲੋਂ ਆਪਣੀ ਮਿੱਠੀ ਆਵਾਜ਼ ਦੇ ਵਿਚ ਕੀਤੀ ਜਾਵੇਗੀ। ਮੁੱਖ ਮਹਿਮਾਨ ਦੇ ਤੌਰ ’ਤੇ ਰਾਜ ਸਭਾ ਮੈਂਬਰ ਸ੍ਰੀ ਰਜਿੰਦਰ ਗੁਪਤਾ, ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ, ਵਿਧਾਇਕ ਬਰਨਾਲਾ ਕੁਲਦੀਪ ਸਿੰਘ ਕਾਲਾ ਢਿੱਲੋਂ, ਪੰਜਾਬ ਪ੍ਰਧਾਨ ਭਾਜਪਾ ਸ: ਕੇਵਲ ਸਿੰਘ ਢਿੱਲੋਂ, ਮੇਅਰ ਬਰਨਾਲਾ ਹਸਨਪ੍ਰੀਤ ਭਾਰਦਵਾਜ, ਦੀਪਕ ਸੋਨੀ ਐਮ.ਡੀ ਆਸਥਾ ਇਨਕਲੇਵ ਸ਼ਿਰਕਤ ਕਰਨਗੇ। ਮੁੱਖ ਜਜਮਾਨ ਦੇ ਤੌਰ ’ਤੇ ਕਲੋਨਾਈਜਰ ਲਖਪਤ ਰਾਏ, ਪ੍ਰਧਾਨ ਸ਼ੈਲਰ ਐਸੋਸੀਏਸ਼ਨ ਸੰਜੀਵ ਗਰਗ ਸ਼ੈਲੀ, ਸਚਿਨ ਸੂਦ, ਜ਼ਿਲ੍ਹਾ ਪ੍ਰਧਾਨ ਅਗਰਵਾਲ ਸਭਾ ਵਿਜੇ ਭਦੌੜ, ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਬ) ਯਾਦਵਿੰਦਰ ਸਿੰਘ ਬਿੱਟੂ ਦੀਵਾਨਾ, ਭਾਜਪਾ ਦੇ ਜ਼ਿਲ੍ਹਾ ਬਰਨਾਲਾ ਦੇ ਪ੍ਰਧਾਨ ਨਰਿੰਦਰ ਗਰਗ ਨੀਟਾ ਹੋਣਗੇ।