21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

ਪੰਜਾਬ ’ਚ ਭਾਜਪਾ ਕਰੇਗੀ 100 ਫ਼ੀਸਦੀ ਨਸ਼ਾ ਬੰਦ–ਹਰਜੀਤ ਸਿੰਘ ਪਟਵਾਰੀ

ਸ਼ਹਿਣਾ, 20 ਸਤੰਬਰ (ਸੁਰੇਸ਼ ਗੋਗੀ)-ਭਾਰਤੀ ਜਨਤਾ ਪਾਰਟੀ ਨੇ ਪੰਜਾਬ ਵਿਚ ਨਸ਼ਿਆਂ ਨੂੰ ਬੰਦ ਕਰਨ ਸਬੰਧੀ ਪੂਰੀ ਵੱਡੀ ਪੱਧਰ ’ਤੇ ਪ੍ਰਚਾਰ ਸ਼ੁਰੂ ਕੀਤਾ ਹੈ। ਇਹ ਸ਼ਬਦ ਹਰਜੀਤ ਸਿੰਘ ਪਟਵਾਰੀ ਸਰਕਲ ਪ੍ਰਧਾਨ ਭਾਜਪਾ ਸ਼ਹਿਣਾ ਨੇ ਭਾਜਪਾ ਦੀ ਮੀਟਿੰਗ ਕਰਨ ਉਪਰੰਤ ਆਖੇ ।

ਅਜੀਤ ਡੈਸਕ 21-09-2026
ਸ਼ਹਿਣਾ, 20 ਸਤੰਬਰ (ਸੁਰੇਸ਼ ਗੋਗੀ)-ਭਾਰਤੀ ਜਨਤਾ ਪਾਰਟੀ ਨੇ ਪੰਜਾਬ ਵਿਚ ਨਸ਼ਿਆਂ ਨੂੰ ਬੰਦ ਕਰਨ ਸਬੰਧੀ ਪੂਰੀ ਵੱਡੀ ਪੱਧਰ ’ਤੇ ਪ੍ਰਚਾਰ ਸ਼ੁਰੂ ਕੀਤਾ ਹੈ। ਇਹ ਸ਼ਬਦ ਹਰਜੀਤ ਸਿੰਘ ਪਟਵਾਰੀ ਸਰਕਲ ਪ੍ਰਧਾਨ ਭਾਜਪਾ ਸ਼ਹਿਣਾ ਨੇ ਭਾਜਪਾ ਦੀ ਮੀਟਿੰਗ ਕਰਨ ਉਪਰੰਤ ਆਖੇ । ਉਨ੍ਹਾਂ ਕਿਹਾ ਭਾਜਪਾ ਵਲੋਂ ਪੰਜਾਬ ’ਚ ਨਸ਼ਿਆਂ ਖ਼ਿਲਾਫ਼ ਜਾਗਰੂਕਤਾ ਮਾਰਚ ਸ਼ੁਰੂ ਕੀਤੇ ਗਏ ਹਨ ਅਤੇ ਭਾਜਪਾ ਘਰ-ਘਰ ਜਾ ਕੇ ਨਸ਼ੇ ਬੰਦ ਕਰਨ ਸਬੰਧੀ ਅਪੀਲ ਕਰੇਗੀ । ਸਰਕਲ ਪ੍ਰਧਾਨ ਨੇ ਕਿਹਾ ਕਿ ਪੰਜਾਬ ’ਚ ਆਮ ਆਦਮੀ ਪਾਰਟੀ ਨੇ ਨਸ਼ਿਆਂ ਨੂੰ ਬੰਦ ਕਰਨ ਦਾ ਲੋਕਾਂ ਨਾਲ ਵਾਅਦਾ ਕੀਤਾ ਪਰ ਸਰਕਾਰ ਆਪਣੇ ਵਾਅਦੇ ’ਤੇ ਖਰੀ ਨਹੀਂ ਉੱਤਰੀ ਅਤੇ ਪੰਜਾਬ ਵਿਚ ਨਸ਼ੇ ਹੋਰ ਵਧ ਗਏ ਅਤੇ ਨਸ਼ਿਆਂ ਨਾਲ ਮਰਨ ਵਾਲਿਆਂ ਨੌਜਵਾਨਾਂ ਦੀ ਗਿਣਤੀ ਵੀ ਕਿਤੇ ਵੱਧ ਗਈ । ਹਰਜੀਤ ਪਟਵਾਰੀ ਨੇ ਕਿਹਾ ਪੰਜਾਬ ਵਿਚ ਭਾਜਪਾ ਮਜ਼ਬੂਤੀ ਨਾਲ ਅੱਗੇ ਵਧ ਰਹੀ ਹੈ। ਇਸ ਮੌਕੇ ਧਰਮ ਸਿੰਘ ਫ਼ੌਜੀ ਹਲਕਾ ਇੰਚਾਰਜ ਭਦੌੜ, ਗੁਰਬਖਸ਼ੀਸ਼ ਸਿੰਘ ਗੋਨੀ, ਜਸਵੀਰ ਸਿੰਘ ਗੱਗੀ ਪ੍ਰਧਾਨ ਬੀ.ਸੀ. ਵਿੰਗ, ਗੁਰਮੀਤ ਸਿੰਘ ਨੀਲਾ, ਰਣਜੀਤ ਸਿੰਘ ਤੇ ਹੋਰ ਭਾਜਪਾ ਵਰਕਰ ਵੀ ਹਾਜਰ ਸਨ।
ਪਿਛਲੀ ਖ਼ਬਰ ਡੇਰਾ ਬਾਬਾ ਇੰਦਰ ਦਾਸ ਵਿਖੇ ਬਾਬਾ ਸ੍ਰੀ ਚੰਦ ਦਾ ਜਨਮ ਦਿਹਾੜਾ ਮਨਾਇਆ ਅਗਲੀ ਖ਼ਬਰ ਡੇਰਾ ਬਾਬਾ ਧੁਨੀ ਦਾਸ ਬਜਰੰਗਪੁਰ ਵਿਖੇ ਤਿੰਨ ਰੋਜ਼ਾ ਧਾਰਮਿਕ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।