ਡੇਰਾ ਬਾਬਾ ਧੁਨੀ ਦਾਸ ਬਜਰੰਗਪੁਰ ਵਿਖੇ ਤਿੰਨ ਰੋਜ਼ਾ ਧਾਰਮਿਕ ਸਮਾਗਮ ਕਰਵਾਇਆ
ਤਪਾ ਮੰਡੀ, 20 ਸਤੰਬਰ (ਪ੍ਰਵੀਨ ਗਰਗ)-ਤਪਾ-ਢਿਲਵਾਂ ਰੋਡ ’ਤੇ ਸਥਿਤ ਡੇਰਾ ਬਾਬਾ ਧੁਨੀ ਦਾਸ ਬਜਰੰਗਪੁਰ ਵਿਖੇ ਡੇਰਾ ਸੰਚਾਲਕ ਬਾਬਾ ਵਿਵੇਕ ਮੁਨੀ ਦੀ ਦੇਖ-ਰੇਖ ਹੇਠ ਉਦਾਸੀਨ ਸੰਪਰਦਾਇ ਆਚਾਰੀਆ ਭਗਵਾਨ ਸ੍ਰੀ ਚੰਦ ਦੇ 532ਵੇਂ ਜਨਮ ਦਿਹਾੜੇ ਨੂੰ ਸਮਰਪਿਤ ਤਿੰਨ ਰੋਜ਼ਾ ਧਾਰਮਿਕ ਸਮਾਗਮ ਕਰਵਾਇਆ ਗਿਆ। ਪਾਠ ਦੇ ਭੋਗ ਪਾਏ ਗਏ, ਉਪਰੰਤ ਪੰਡਤ ਅਨਿਲ ਸ਼ਰਮਾ ਨੇ ਰਸਭਿੰਨਾ ਕੀਰਤਨ ਕਰ ਕੇ ਸੰਗਤ ਨੂੰ ਨਿਹਾਲ ਕੀਤਾ।
ਅਜੀਤ ਡੈਸਕ
21-09-2026