15-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2026

ਸਕੂਟਰੀ ਸਵਾਰ ਤੋਂ ਗੂਗਲ ਪੇਅ ਰਾਹੀਂ 35 ਹਜ਼ਾਰ ਲੁੱਟਣ ਵਾਲੇ ਤਿੰਨ ਖ਼ਿਲਾਫ਼ ਮਾਮਲਾ ਦਰਜ

ਬਰਨਾਲਾ, 14 ਸਤੰਬਰ (ਰਾਜ ਪਨੇਸਰ)-ਸਥਾਨਕ ਬਾਜਾਖਾਨਾ ਰੋਡ ’ਤੇ ਇਕ ਸਕੂਟਰੀ ਸਵਾਰ ਨੂੰ ਰੋਕ ਕੇ ਉਸ ਦੇ ਫ਼ੋਨ ਤੋਂ ਗੂਗਲ ਪੇਅ ਰਾਹੀਂ 35 ਹਜ਼ਾਰ ਰੁਪਏ ਦੀ ਐਂਟਰੀ ਮਾਰਨ ਵਾਲੇ ਤਿੰਨ ਖ਼ਿਲਾਫ ਥਾਣਾ ਸਿਟੀ-1 ਵਲੋਂ ਮਾਮਲਾ ਦਰਜ ਕਰ ਕੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਾਣਕਾਰੀ ਦਿੰਦਿਆਂ ਸਹਾਇਕ ਥਾਣੇਦਾਰ ਜਗਰੂਪ ਸਿੰਘ ਨੇ ਦੱਸਿਆ ਕਿ ਮੁੱਦਈ ਭਗਵੰਤ ਦਾਸ ਪੁੱਤਰ ਸ਼ਿਆਮ ਲਾਲ ਵਾਸੀ ਨੇਪਾਲ ਹਾਲ ਆਬਾਦ ਢਿੱਲੋਂ ਨਗਰ ਬਰਨਾਲਾ ਨੇ ਪੁਲਿਸ ਕੋਲ ਬਿਆਨ ਲਿਖਵਾਏ ਕਿ ਬੀਤੇ ਦਿਨੀਂ ਉਹ ਸਕੂਟਰੀ ’ਤੇ ਸਵਾਰ ਹੋ ਕੇ ਪੂਜਾ ਦਾ ਸਮਾਨ ਜਲ ਪ੍ਰਵਾਹ ਕਰਨ ਲਈ ਬਾਜਾਖਾਨਾ ਵਾਲੀ ਡਰੇਨ ਵੱਲ ਗਿਆ ਸੀ।

ਅਜੀਤ ਡੈਸਕ 15-09-2026
ਬਰਨਾਲਾ, 14 ਸਤੰਬਰ (ਰਾਜ ਪਨੇਸਰ)-ਸਥਾਨਕ ਬਾਜਾਖਾਨਾ ਰੋਡ ’ਤੇ ਇਕ ਸਕੂਟਰੀ ਸਵਾਰ ਨੂੰ ਰੋਕ ਕੇ ਉਸ ਦੇ ਫ਼ੋਨ ਤੋਂ ਗੂਗਲ ਪੇਅ ਰਾਹੀਂ 35 ਹਜ਼ਾਰ ਰੁਪਏ ਦੀ ਐਂਟਰੀ ਮਾਰਨ ਵਾਲੇ ਤਿੰਨ ਖ਼ਿਲਾਫ ਥਾਣਾ ਸਿਟੀ-1 ਵਲੋਂ ਮਾਮਲਾ ਦਰਜ ਕਰ ਕੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਾਣਕਾਰੀ ਦਿੰਦਿਆਂ ਸਹਾਇਕ ਥਾਣੇਦਾਰ ਜਗਰੂਪ ਸਿੰਘ ਨੇ ਦੱਸਿਆ ਕਿ ਮੁੱਦਈ ਭਗਵੰਤ ਦਾਸ ਪੁੱਤਰ ਸ਼ਿਆਮ ਲਾਲ ਵਾਸੀ ਨੇਪਾਲ ਹਾਲ ਆਬਾਦ ਢਿੱਲੋਂ ਨਗਰ ਬਰਨਾਲਾ ਨੇ ਪੁਲਿਸ ਕੋਲ ਬਿਆਨ ਲਿਖਵਾਏ ਕਿ ਬੀਤੇ ਦਿਨੀਂ ਉਹ ਸਕੂਟਰੀ ’ਤੇ ਸਵਾਰ ਹੋ ਕੇ ਪੂਜਾ ਦਾ ਸਮਾਨ ਜਲ ਪ੍ਰਵਾਹ ਕਰਨ ਲਈ ਬਾਜਾਖਾਨਾ ਵਾਲੀ ਡਰੇਨ ਵੱਲ ਗਿਆ ਸੀ। ਰਸਤੇ ਵਿਚ ਰੁਕਿਆ ਤੇ ਇਕ ਕਾਰ ’ਚ ਤਿੰਨ ਨੌਜਵਾਨ ਆਏ ਮੇਰੀ ਬਾਂਹ ਫੜ ਕੇ ਗੱਡੀ ’ਚ ਬਿਠਾ ਲਿਆ ਤੇ ਮੇਰੀ ਕੁੱਟਮਾਰ ਕਰਦਿਆਂ ਮੇਰੇ ਤੋਂ ਗੂਗਲ ਪੇਅ ਰਾਹੀਂ ਆਪਣੇ ਫ਼ੋਨ ’ਤੇ 15 ਹਜ਼ਾਰ ਰੁਪਏ ਤੇ 20 ਹਜ਼ਾਰ ਰੁਪਏ ਦੀਆਂ ਐਟਰੀਆਂ ਮਾਰ ਲਈਆਂ ਤੇ ਮੈਨੂੰ ਗੱਡੀ ’ਚੋਂ ਧੱਕਾ ਮਾਰ ਕੇ ਬਾਹਰ ਸੁੱਟ ਕੇ ਮੌਕੇ ਤੋਂ ਫ਼ਰਾਰ ਹੋ ਗਏ ਤੇ ਜਾਂਦੇ ਹੋਏ ਮੇਰਾ ਫੋਨ ਵੀ ਸੁੱਟ ਦਿੱਤਾ। ਉਧਰ ਪੁਲਿਸ ਕਾਰਵਾਈ ਅਨੁਸਾਰ ਮੁੱਦਈ ਦੇ ਬਿਆਨਾਂ ਦੇ ਅਧਾਰ ’ਤੇ ਲਵਪ੍ਰੀਤ ਸਿੰਘ ਪੁੱਤਰ ਜਸਵੀਰ ਸਿੰਘ, ਰਾਹੁਲ ਪੁੱਤਰ ਕੁਲਦੀਪ ਸਿੰਘ, ਸੋਮਾ ਸਿੰਘ ਪੁੱਤਰ ਜਗਰਾਜ ਸਿੰਘ ਵਾਸੀਅਨ ਬਰਨਾਲਾ ਖ਼ਿਲਾਫ਼ ਮਾਮਲਾ ਦਰਜ ਕਰ ਕੇ ਸੋਮਾ ਸਿੰਘ ਨੂੰ ਗ੍ਰਿਫ਼ਤਾਰ ਕਰਦਿਆਂ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪਿਛਲੀ ਖ਼ਬਰ ਭਾਕਿਯੂ ਉਗਰਾਹਾਂ ਵਲੋਂ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਅਣਮਿਥੇ ਸਮੇਂ ਦਾ ਮੋਰਚਾ 16ਵੇਂ ਦਿਨ ’ਚ ਸ਼ਾਮਿਲ ਅਗਲੀ ਖ਼ਬਰ ਕੰਪਿਊਟਰ ਅਧਿਆਪਕਾਂ ਵਲੋਂ ਸੰਗਰੂਰ ਵਿਖੇ ਸੂਬਾ ਪੱਧਰੀ ਰੋਸ ਪ੍ਰਦਰਸ਼ਨ 20 ਤੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।