ਮੁਹੰਮਦ ਸਦੀਕ ਦੀ ਬਰਨਾਲਾ ਫੇਰੀ ਨੇ ਛੇੜੀ ਚਰਚਾ, ਕੀ ਹੋ ਸਕਦੇ ਹਨ ਭਦੌੜ ਤੋਂ ਉਮੀਦਵਾਰ?
ਸ਼ਹਿਣਾ, 3 ਨਵੰਬਰ (ਸੁਰੇਸ਼ ਗੋਗੀ)-ਪਿਛਲੇ ਦਿਨੀਂ ਸਾਬਕਾ ਮੈਂਬਰ ਪਾਰਲੀਮੈਂਟ ਅਤੇ ਭਦੌੜ ਹਲਕੇ ਤੋਂ ਕਾਂਗਰਸ ਦੇ ਰਹਿ ਚੁੱਕੇ ਵਿਧਾਇਕ ਮੁਹੰਮਦ ਸਦੀਕ ਦੀ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਬਰਨਾਲਾ ਜ਼ਿਲੇ੍ਹ ਦੀ ਫੇਰੀ ਨੇ ਭਦੌੜ ਅਤੇ ਮਹਿਲ ਕਲਾਂ ਹਲਕਿਆਂ ਵਿਚ ਚਰਚਾ ਛੇੜ ਦਿੱਤੀ ਹੈ। ਜ਼ਿਕਰਯੋਗ ਹੈ ਕਿ 2012 ਦੀਆਂ ਵਿਧਾਨ ਸਭਾ ਚੋਣਾਂ ਸਮੇਂ ਮੁਹੰਮਦ ਸਦੀਕ ਭਦੌੜ ਹਲਕੇ ਤੋਂ ਦਰਬਾਰਾ ਸਿੰਘ ਗੁਰੂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰ ਨੂੰ ਹਰਾ ਕੇ ਚੋਣ ਜਿੱਤੇ ਸਨ ਅਤੇ ਉਸ ਸਮੇਂ ਪੰਜਾਬ ਵਿਚ ਅਕਾਲੀ-ਭਾਜਪਾ ਗੱਠਜੋੜ ਦੀ ਸਰਕਾਰ ਬਣੀ।
ਸ਼ਹਿਣਾ, 3 ਨਵੰਬਰ (ਸੁਰੇਸ਼ ਗੋਗੀ)-ਪਿਛਲੇ ਦਿਨੀਂ ਸਾਬਕਾ ਮੈਂਬਰ ਪਾਰਲੀਮੈਂਟ ਅਤੇ ਭਦੌੜ ਹਲਕੇ ਤੋਂ ਕਾਂਗਰਸ ਦੇ ਰਹਿ ਚੁੱਕੇ ਵਿਧਾਇਕ ਮੁਹੰਮਦ ਸਦੀਕ ਦੀ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਬਰਨਾਲਾ ਜ਼ਿਲੇ੍ਹ ਦੀ ਫੇਰੀ ਨੇ ਭਦੌੜ ਅਤੇ ਮਹਿਲ ਕਲਾਂ ਹਲਕਿਆਂ ਵਿਚ ਚਰਚਾ ਛੇੜ ਦਿੱਤੀ ਹੈ। ਜ਼ਿਕਰਯੋਗ ਹੈ ਕਿ 2012 ਦੀਆਂ ਵਿਧਾਨ ਸਭਾ ਚੋਣਾਂ ਸਮੇਂ ਮੁਹੰਮਦ ਸਦੀਕ ਭਦੌੜ ਹਲਕੇ ਤੋਂ ਦਰਬਾਰਾ ਸਿੰਘ ਗੁਰੂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰ ਨੂੰ ਹਰਾ ਕੇ ਚੋਣ ਜਿੱਤੇ ਸਨ ਅਤੇ ਉਸ ਸਮੇਂ ਪੰਜਾਬ ਵਿਚ ਅਕਾਲੀ-ਭਾਜਪਾ ਗੱਠਜੋੜ ਦੀ ਸਰਕਾਰ ਬਣੀ। ਉਸ ਤੋਂ ਅਗਲੀਆਂ ਵਿਧਾਨ ਸਭਾ ਦੀਆਂ ਚੋਣਾਂ ਜੋ 2017 ਵਿਚ ਹੋਈਆਂ ਉਨ੍ਹਾਂ ਨੂੰ ਇੱਥੋਂ ਬਦਲ ਕੇ ਜੈਤੋ ਵਿਧਾਨ ਸਭਾ ਹਲਕੇ ਵਿਚ ਕਾਂਗਰਸ ਪਾਰਟੀ ਨੇ ਚੋਣ ਲੜਾਈ ਅਤੇ ਉਨ੍ਹਾਂ ਦੀ ਥਾਂ ਨਿਰਮਲ ਸਿੰਘ ਨਿੰਮਾ ਸਾਬਕਾ ਵਿਧਾਇਕ ਨੂੰ ਮੈਦਾਨ ਵਿਚ ਉਤਾਰਿਆਂ ਸੀ, ਪਰ ਤਿੰਨ ਹਫ਼ਤਿਆਂ ਦੇ ਚੋਣ ਪ੍ਰਚਾਰ ਉਪਰੰਤ ਨਿਰਮਲ ਸਿੰਘ ਨਿੰਮਾ ਨੂੰ ਵੀ ਕਾਂਗਰਸ ਪਾਰਟੀ ਨੇ ਚੋਣ ਮੈਦਾਨ ਦੇ ਚੱਲਦਿਆਂ ਉਮੀਦਵਾਰ ਬਦਲ ਕੇ ਜੋਗਿੰਦਰ ਸਿੰਘ ਪੰਜਗਰਾਈਆਂ ਨੂੰ ਟਿਕਟ ਦਿੱਤੀ ਸੀ ਅਤੇ ਜੋਗਿੰਦਰ ਸਿੰਘ ਪੰਜਗਰਾਈਆਂ ਵੀ ਉਸ ਸਮੇਂ ਆਮ ਆਦਮੀ ਪਾਰਟੀ ਅਤੇ ਮੌਜੂਦਾ ਸਮੇਂ ਕਾਂਗਰਸੀ ਆਗੂ ਪਿਰਮਲ ਸਿੰਘ ਧੌਲਾ ਤੋਂ ਚੋਣ ਹਾਰ ਗਏ ਸਨ। ਕਾਂਗਰਸ ਪਾਰਟੀ ਨੇ ਭਾਵੇਂ ਕਿ ਮੁਹੰਮਦ ਸਦੀਕ ਨੂੰ ਜੈਤੋ ਤੋਂ ਚੋਣ ਹਾਰ ਜਾਣ ਉਪਰੰਤ ਮਾਣ ਦਿੰਦਿਆਂ ਫ਼ਰੀਦਕੋਟ ਲੋਕ ਸਭਾ ਹਲਕੇ ਤੋਂ ਚੋਣ ਲੜਾਈ ਅਤੇ ਉਹ ਸ਼ਾਨਦਾਰ ਢੰਗ ਨਾਲ ਜੇਤੂ ਰਹੇ ਸਨ, ਪਰ ਪਿਛਲੇ ਸਮੇਂ ਤੋਂ ਮੁਹੰਮਦ ਸਦੀਕ ਫਿਰ ਮੁੜ ਭਦੌੜ ਹਲਕੇ ਤੋਂ ਚੋਣ ਲੜਨ ਲਈ ਕਨਸੋਆਂ ਉੱਠਦੀਆਂ ਰਹੀਆਂ ਹਨ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਪਿਛਲੀਆਂ 2022 ਦੀਆਂ ਚੋਣਾਂ ਲੜੇ ਸਨ ਅਤੇ ਉਨ੍ਹਾਂ ਦੀ ਲਾਭ ਸਿੰਘ ਉਗੋਕੇ ਦੇ ਮੁਕਾਬਲੇ ਹਾਰ ਹੋਈ ਸੀ। ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਜਿੱਥੇ ਸੱਤਾਧਾਰੀ ਧਿਰ ਨੇ ਆਪਣੇ ਉਮੀਦਵਾਰ ਦੇ ਤੌਰ ’ਤੇ ਲਾਭ ਸਿੰਘ ਨੂੰ ਦੁਬਾਰਾ ਚੋਣ ਮੈਦਾਨ ਵਿਚ ਉਤਾਰ ਦਿੱਤਾ ਹੈ, ਇਸੇ ਤਰ੍ਹਾਂ ਕਾਂਗਰਸ ਪਾਰਟੀ ਦੇ ਭਾਵੇਂ ਕਿ ਦਰਜਨ ਤੋਂ ਵੱਧ ਆਗੂ ਭਦੌੜ ਹਲਕੇ ਤੋਂ ਚੋਣ ਲੜਨ ਲਈ ਆਪਣੀ ਵਾਹ ਲਾ ਰਹੇ ਹਨ, ਪਰ ਬਰਨਾਲਾ ਜ਼ਿਲੇ੍ਹ ਵਿਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਮੁਹੰਮਦ ਸਦੀਕ ਵਲੋਂ ਮੌਜੂਦਾ ਵਿਧਾਇਕ ਅਤੇ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਕਾਲਾ ਢਿੱਲੋਂ ਦੇ ਗ੍ਰਹਿ ਵਿਖੇ ਹੋਈ ਆਮਦ ਨੇ ਸਿਆਸੀ ਹਲਕਿਆਂ ਵਿਚ ਇਸ ਚਰਚਾ ਨੂੰ ਹਵਾ ਦਿੱਤੀ ਹੈ ਕਿ ਕਾਂਗਰਸ ਪਾਰਟੀ ਵਲੋਂ ਮੁਹੰਮਦ ਸਦੀਕ ਬਰਨਾਲਾ ਜ਼ਿਲੇ੍ਹ ਦੇ ਭਦੌੜ ਜਾਂ ਮਹਿਲ ਕਲਾਂ ਵਿਧਾਨ ਸਭਾ ਹਲਕੇ ਤੋਂ ਚੋਣ ਲੜ ਸਕਦੇ ਹਨ। ਇਸ ਗੱਲ ਦੀ ਪੁਸ਼ਟੀ ਭਾਵੇਂ ਸਮੇਂ ਦੇ ਗਰਭ ਵਿਚ ਛੁਪੀ ਹੋਈ ਹੈ, ਪਰ ਮੁਹੰਮਦ ਸਦੀਕ ਦੇ ਸਮਰਥਕਾਂ ਵਿਚ ਇਸ ਗੱਲ ਨੂੰ ਲੈ ਕੇ ਉਤਸ਼ਾਹ ਪਾਇਆ ਜਾ ਰਿਹਾ ਹੈ।