07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਹਰਿਆਵਲ ਲਹਿਰ ਭਦੌੜ ਵਲੋਂ ਬੂਟੇ ਲਾ ਕੇ 2026-27 ਦੇ ਸੀਜ਼ਨ ਦੀ ਸ਼ੁਰੂਆਤ

ਭਦੌੜ, 6 ਸਤੰਬਰ (ਰਜਿੰਦਰ ਬੱਤਾ, ਵਿਨੋਦ ਕਲਸੀ)-ਹਰਿਆਵਲ ਲਹਿਰ ਭਦੌੜ ਵਲੋਂ ਵਾਤਾਵਰਨ ਦੀ ਸੰਭਾਲ ਅਤੇ ਕਸਬੇ ਨੂੰ ਹਰਿਆ-ਭਰਿਆ ਬਣਾਉਣ ਦੇ ਉਦੇਸ਼ ਨਾਲ 2026-27 ਦੇ ਸੀਜ਼ਨ ਦੀ ਸ਼ੁਰੂਆਤ ਪਬਲਿਕ ਸਟੇਡੀਅਮ ਰੋਡ ਉਪਰ ਵੱਡੀ ਤਾਦਾਦ ਵਿਚ ਬੋਤਲ ਪਾਮ, ਟਰਮੀਨੇਲੀਆ, ਚਕਰੇਸੀਆ ਸਜਾਵਟੀ ਬੂਟੇ ਲਗਾਏ ਕੀਤੀ ਗਈ। ਇਸ ਮੌਕੇ ਨਗਰ ਕੌਂਸਲ ਪ੍ਰਧਾਨ ਜਗਦੀਪ ਸਿੰਘ ਜੱਗੀ ਭਦੌੜ, ਸਾਬਕਾ ਪ੍ਰਧਾਨ ਮਨੀਸ਼ ਕੁਮਾਰ ਗਰਗ, ਕ੍ਰਾਂਤੀ ਕਲੱਬ ਦੇ ਸਰਪ੍ਰਸਤ ਅਮਰਜੀਤ ਸਿੰਘ ਜੀਤਾ, ਪ੍ਰਧਾਨ ਅਮਰਜੀਤ ਸਿੰਘ ਮੀਕਾ ਨੇ ਕਿਹਾ ਕਿ ਵਾਤਾਵਰਨ ਨੂੰ ਹਰਿਆ-ਭਰਿਆ ਬਣਾਉਣ ਲਈ ਸਮਾਜ ਦੇ ਹਰ ਵਰਗ ਨੂੰ ਅੱਗੇ ਆ ਕੇ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ ਪਰ ਜੇਕਰ ਦੇਖਿਆ ਜਾਵੇ ਤਾਂ ਹਰਿਆਵਲ ਲਹਿਰ ਭਦੌੜ ਨੇ ਪੂਰੇ ਸ਼ਹਿਰ ਅੰਦਰ ਹਰਿਆਲੀ ਨੂੰ ਪੈਦਾ ਕਰਨ ਦਾ ਬਹੁਤ ਵੱਡਾ ਹੰਭਲਾ ਮਾਰਿਆ ਹੈ ਜਿਸ ਲਈ ਇਹ ਸੰਸਥਾ ਵਧਾਈ ਦੀ ਪਾਤਰ ਹੈ।

ਅਜੀਤ ਡੈਸਕ 07-09-2026
ਭਦੌੜ, 6 ਸਤੰਬਰ (ਰਜਿੰਦਰ ਬੱਤਾ, ਵਿਨੋਦ ਕਲਸੀ)-ਹਰਿਆਵਲ ਲਹਿਰ ਭਦੌੜ ਵਲੋਂ ਵਾਤਾਵਰਨ ਦੀ ਸੰਭਾਲ ਅਤੇ ਕਸਬੇ ਨੂੰ ਹਰਿਆ-ਭਰਿਆ ਬਣਾਉਣ ਦੇ ਉਦੇਸ਼ ਨਾਲ 2026-27 ਦੇ ਸੀਜ਼ਨ ਦੀ ਸ਼ੁਰੂਆਤ ਪਬਲਿਕ ਸਟੇਡੀਅਮ ਰੋਡ ਉਪਰ ਵੱਡੀ ਤਾਦਾਦ ਵਿਚ ਬੋਤਲ ਪਾਮ, ਟਰਮੀਨੇਲੀਆ, ਚਕਰੇਸੀਆ ਸਜਾਵਟੀ ਬੂਟੇ ਲਗਾਏ ਕੀਤੀ ਗਈ। ਇਸ ਮੌਕੇ ਨਗਰ ਕੌਂਸਲ ਪ੍ਰਧਾਨ ਜਗਦੀਪ ਸਿੰਘ ਜੱਗੀ ਭਦੌੜ, ਸਾਬਕਾ ਪ੍ਰਧਾਨ ਮਨੀਸ਼ ਕੁਮਾਰ ਗਰਗ, ਕ੍ਰਾਂਤੀ ਕਲੱਬ ਦੇ ਸਰਪ੍ਰਸਤ ਅਮਰਜੀਤ ਸਿੰਘ ਜੀਤਾ, ਪ੍ਰਧਾਨ ਅਮਰਜੀਤ ਸਿੰਘ ਮੀਕਾ ਨੇ ਕਿਹਾ ਕਿ ਵਾਤਾਵਰਨ ਨੂੰ ਹਰਿਆ-ਭਰਿਆ ਬਣਾਉਣ ਲਈ ਸਮਾਜ ਦੇ ਹਰ ਵਰਗ ਨੂੰ ਅੱਗੇ ਆ ਕੇ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ ਪਰ ਜੇਕਰ ਦੇਖਿਆ ਜਾਵੇ ਤਾਂ ਹਰਿਆਵਲ ਲਹਿਰ ਭਦੌੜ ਨੇ ਪੂਰੇ ਸ਼ਹਿਰ ਅੰਦਰ ਹਰਿਆਲੀ ਨੂੰ ਪੈਦਾ ਕਰਨ ਦਾ ਬਹੁਤ ਵੱਡਾ ਹੰਭਲਾ ਮਾਰਿਆ ਹੈ ਜਿਸ ਲਈ ਇਹ ਸੰਸਥਾ ਵਧਾਈ ਦੀ ਪਾਤਰ ਹੈ। ਸੰਸਥਾ ਦੇ ਆਗੂ ਇੰਸਪੈਕਟਰ ਮਨਦੀਪ ਸਿੰਘ ਢੀਂਡਸਾ, ਜਗਸੀਰ ਸਿੰਘ, ਕੇਵਲ ਸਿੰਘ ਕ੍ਰਾਂਤੀ ਅਤੇ ਬਾਬਾ ਮੱਖਣ ਸਿੰਘ ਸਮੇਤ ਹੋਰ ਆਗੂਆਂ ਨੇ ਦੱਸਿਆ ਕਿ ਇਸ ਵਾਰ ਇਹ ਬੂਟੇ ਸਾਡੇ ਵਿਦੇਸ਼ਾਂ ਵਿਚ ਵੱਸਦੇ ਅਮਨ ਸਿੰਘ ਧਾਲੀਵਾਲ, ਪ੍ਰਭਜੋਤ ਸਿੰਘ ਭੁੱਲਰ, ਲੱਖੀ ਸਿੰਘ ਭੁੱਲਰ, ਸੁਖਚੈਨ ਸਿੰਘ ਘੈਂਟ, ਸਤਨਾਮ ਸਿੰਘ ਧੌਂਸੀ, ਦਵਿੰਦਰ ਸਿੰਘ ਸਿੱਧੂ ਅਤੇ ਸਨਦੀਪ ਸਿੰਘ ਬੱਟੂ ਵਲੋਂ ਦਿੱਤੇ ਗਏ ਹਨ। ਉਨ੍ਹਾਂ ਕਸਬਾ ਵਾਸੀਆਂ ਨੂੰ ਅਪੀਲ ਕੀਤੀ ਜਿੱਥੇ ਅਸੀਂ ਬੂਟੇ ਲਾ ਕੇ, ਪਾਲਣ ਤੱਕ ਜ਼ਿੰਮੇਵਾਰੀ ਚੁੱਕੀ ਬੈਠੇ ਹਾਂ, ਉੱਥੇ ਲੋਕ ਨੂੰ ਇਨ੍ਹਾਂ ਦੀ ਰਾਖੀ ਰੱਖਣ ਵਿਚ ਸਾਡੀ ਜ਼ਰੂਰ ਮਦਦ ਕਰਨੀ ਚਾਹੀਦੀ ਹੈ। ਇਸ ਸਮੇਂ ਮਾ: ਗੁਰਮੇਲ ਸਿੰਘ ਭੁਟਾਲ, ਕੌਂਸਲਰ ਤਰਲੋਚਨ ਸਿੰਘ, ਪਰਮਜੀਤ ਤਲਵਾੜ, ਕੋਚ ਬਖ਼ਸ਼ੀਸ਼ ਸਿੰਘ ਗਿੱਲ, ਦੀਪਾ ਬਾਬੂ, ਭਿੰਦੀ ਭਲਵਾਨ, ਗੁਰਪ੍ਰੀਤ ਸਿੰਘ ਗਿੱਲ, ਕੁਲਵਿੰਦਰ ਸਿੰਘ ਕਿੰਦਾ, ਇਕਬਾਲ ਸਿੰਘ ਬਲੱਡ ਡੋਨਰ, ਗੁਰਦੀਪ ਸਿੰਘ, ਸਰਪੰਚ ਬਸੰਤ ਭੁੱਲਰ, ਗੁਰਪ੍ਰੀਤ ਸਿੰਘ ਵਾਲੀਆ, ਲਾਭ ਸਿੰਘ ਲਾਭਾ, ਗੋਗੀ ਸਿੰਘ ਧਾਲੀਵਾਲ, ਕੁਲਦੀਪ ਸਿੰਘ ਕੀਪਾ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਗੋਬਿੰਦ ਇੰਟਰਨੈਸ਼ਨਲ ਪਬਲਿਕ ਸਕੂਲ ਵਿਖੇ ਅਧਿਆਪਕ ਦਿਵਸ ਮਨਾਇਆ ਅਗਲੀ ਖ਼ਬਰ ਪੰਜਾਬ ਪਬਲਿਕ ਸਕੂਲ ਵਿਖੇ ਅਧਿਆਪਕ ਦਿਵਸ ਮੌਕੇ ਵਿਸ਼ੇਸ਼ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।