26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-11-2026

ਬਲਾਕ ਮਾਛੀਵਾੜਾ ਨਾੜ ਨੂੰ ਅੱਗ ਨਾ ਲਗਾਉਣ ’ਚ ਰਿਹਾ ਮੋਹਰੀ

ਮਲੌਦ, 26 ਨਵੰਬਰ (ਸਹਾਰਨ ਮਾਜਰਾ)- ਜ਼ਿਲ੍ਹਾ ਪ੍ਰਧਾਨ ਭਾਜਪਾ ਕਿਸਾਨ ਵਿੰਗ ਚੇਅਰਮੈਨ ਸੁਖਵੰਤ ਸਿੰਘ ਟਿੱਲੂ ਵਲੋਂ ਸਰਕਲ ਮਲੌਦ ਦੇ ਵੱਖ ਵੱਖ ਪਿੰਡਾਂ ਵਿਚ ਨੁੱਕੜ ਮੀਟਿੰਗਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਪਿੰਡ ਸੋਮਲਖੇੜੀ ਵਿਖੇ ਆਪਣੇ ਕਰੀਬੀ ਨਿਰਮਲ ਸਿੰਘ ਨਿੰਮਾ ਨਾਲ ਉਨ੍ਹਾਂ ਦੇ ਸਵਰਗੀ ਚਾਚੀ ਦਾ ਅਫ਼ਸੋਸ ਕਰਨ ਉਪਰੰਤ ਚੇਅਰਮੈਨ ਸੁਖਵੰਤ ਸਿੰਘ ਟਿੱਲੂ ਨੇ ਕਿਹਾ ਕਿ ਕਰੀਬ 6 ਸਾਲ ਦੀਆਂ ਲੰਮੀਆਂ ਦੂਰੀਆਂ ਤੋਂ ਬਾਅਦ ਮੁੜ ਸ਼੍ਰੋਮਣੀ ਅਕਾਲੀ ਦਲ ਭਾਜਪਾ ਦਾ ਸਿਆਸੀ ਗੱਠਜੋੜ ਹੋਂ ਜਾਣਾ ਬੇਹੱਦ ਜਰੂਰੀ ਬਣ ਗਿਆ ਸੀ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲੋਕਾਂ ਦੇ ਨੱਕ ਵਿਚ ਦਮ ਕੀਤਾ ਹੋਇਆ ਹੈ।

ਕਾਂਗਰਸ ਤੇ ‘ਆਪ’ ਨੂੰ ਸਿਆਸੀ ਪਿੜ ’ਚੋਂ ਨੁੱਕਰੇ ਲਗਾਉਣਾ ਪੰਜਾਬ ਲਈ ਬੇਹੱਦ ਜਰੂਰੀ- ਚੇਅਰਮੈਨ ਸੁਖਵੰਤ ਟਿੱਲੂ 27-11-2026
ਮਲੌਦ, 26 ਨਵੰਬਰ (ਸਹਾਰਨ ਮਾਜਰਾ)- ਜ਼ਿਲ੍ਹਾ ਪ੍ਰਧਾਨ ਭਾਜਪਾ ਕਿਸਾਨ ਵਿੰਗ ਚੇਅਰਮੈਨ ਸੁਖਵੰਤ ਸਿੰਘ ਟਿੱਲੂ ਵਲੋਂ ਸਰਕਲ ਮਲੌਦ ਦੇ ਵੱਖ ਵੱਖ ਪਿੰਡਾਂ ਵਿਚ ਨੁੱਕੜ ਮੀਟਿੰਗਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਪਿੰਡ ਸੋਮਲਖੇੜੀ ਵਿਖੇ ਆਪਣੇ ਕਰੀਬੀ ਨਿਰਮਲ ਸਿੰਘ ਨਿੰਮਾ ਨਾਲ ਉਨ੍ਹਾਂ ਦੇ ਸਵਰਗੀ ਚਾਚੀ ਦਾ ਅਫ਼ਸੋਸ ਕਰਨ ਉਪਰੰਤ ਚੇਅਰਮੈਨ ਸੁਖਵੰਤ ਸਿੰਘ ਟਿੱਲੂ ਨੇ ਕਿਹਾ ਕਿ ਕਰੀਬ 6 ਸਾਲ ਦੀਆਂ ਲੰਮੀਆਂ ਦੂਰੀਆਂ ਤੋਂ ਬਾਅਦ ਮੁੜ ਸ਼੍ਰੋਮਣੀ ਅਕਾਲੀ ਦਲ ਭਾਜਪਾ ਦਾ ਸਿਆਸੀ ਗੱਠਜੋੜ ਹੋਂ ਜਾਣਾ ਬੇਹੱਦ ਜਰੂਰੀ ਬਣ ਗਿਆ ਸੀ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲੋਕਾਂ ਦੇ ਨੱਕ ਵਿਚ ਦਮ ਕੀਤਾ ਹੋਇਆ ਹੈ। ਇਸ ਲਈ ਲੋਕ ਇਸ ਪਾਰਟੀ ਕੋਲੋਂ ਸਿਆਸੀ ਤੌਰ ’ਤੇ ਨਿਜ਼ਾਤ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਪਾਰਟੀ ਹਾਈਕਮਾਨ ਵਲੋਂ ਦੋਵਾਂ ਦੇ ਸਮਝੌਤੇ ਦਾ ਐਲਾਨ ਕੀਤਾ ਗਿਆ ਤਾਂ ਤੁਰੰਤ ਉਨ੍ਹਾਂ ਹਾਈਕਮਾਂਡ ਦੇ ਹੁਕਮਾਂ ਅਨੁਸਾਰ ਘਰ ਘਰ ਜਾ ਕੇ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਹੈ ਅਤੇ ਨੁੱਕੜ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਗਿਆ ਹੈ। ਉਨ੍ਹਾਂ ਵਾਅਦਾ ਕੀਤਾ ਕਿ ਉਹ ਖ਼ੁਦ ਅੱਗੇ ਹੋ ਕੇ 2027 ਦੀ ਜਿੱਤ ਲਈ ਦਿਨ ਰਾਤ ਮਿਹਨਤ ਕਰਨਗੇ। ਉਹ ਦੋਵਾਂ ਸਿਆਸੀ ਪਾਰਟੀਆਂ ਦੇ ਗਠਬੰਧਨ ਦਾ ਸਵਾਗਤ ਕਰਦੇ ਹੋਏ ਬੇਹੱਦ ਖੁਸ਼ੀ ਮਹਿਸੂਸ ਕਰਦੇ ਹਨ ਕਿ ਆਮ ਆਦਮੀ ਪਾਰਟੀ ਨੂੰ ਸੱਤਾ ਤੋਂ ਬਾਹਰ ਦਾ ਰਸਤਾ ਵਿਖਾਉਣ ਅਤੇ ਕਾਂਗਰਸ ਨੂੰ ਸਿਆਸੀ ਤੌਰ ’ਤੇ ਨੁੱਕਰੇ ਲਗਾਉਣ ਲਈ ਅਜੋਕੇ ਸਮੇਂ ਦੀ ਬੇਹੱਦ ਲੋੜ ਸੀ। ਇਸ ਮੌਕੇ ਨਿਰਮਲ ਸਿੰਘ ਨਿੰਮਾ, ਸਿਕੰਦਰ ਸਿੰਘ, ਮੇਜਰ ਸਿੰਘ, ਸਾਬਕਾ ਕੌਂਸਲਰ ਜਸਪਾਲ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਗੁਲਜ਼ਾਰ ਗਰੁੱਪ ਨੇ ਰਾਸ਼ਟਰੀ ਸੰਵਿਧਾਨ ਦਿਵਸ ਮਨਾਇਆ ਅਗਲੀ ਖ਼ਬਰ ਅਕਾਲੀ-ਭਾਜਪਾ ਗਠਜੋੜ ਨੂੰ ਲੈ ਕੇ ਆਗੂਆਂ ਤੇ ਵਰਕਰਾਂ ’ਚ ਭਾਰੀ ਉਤਸ਼ਾਹ- ਪ੍ਰਿੰਸੀਪਲ ਸ਼ਰਮਾ, ਸੇਠੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।