ਅੱਖਾਂ ਦਾ ਮੁਫ਼ਤ ਚੈੱਕਅਪ ਤੇ ਆਪ੍ਰੇਸ਼ਨ ਕੈਂਪ ਲਗਾਇਆ
-507 ਲੋਕਾਂ ਦੀਆਂ ਅੱਖਾਂ ਦੀ ਕੀਤੀ ਜਾਂਚ ਤੇ 26 ਮਰੀਜ਼ਾਂ ਨੂੰ ਆਪ੍ਰੇਸ਼ਨ ਲਈ ਚੁਣਿਆ
ਵਿਚੋਲਣ ਨੇ ਲੜਕਾ ਪਰਿਵਾਰ ਤੋਂ 1.50 ਲੱਖ ਲੈ ਕੇ ਕਰਵਾਇਆ ਵਿਆਹ
..... 4 ਦਿਨ ਬਾਅਦ ਲਾੜੀ ਦੀ ਨਾਂਹ
ਮਾਛੀਵਾੜਾ ਸਾਹਿਬ, 26 ਨਵੰਬਰ (ਰਾਜਦੀਪ ਸਿੰਘ ਅਲਬੇਲਾ)- ਮਾਛੀਵਾੜਾ ਇਲਾਕੇ ਵਿਚ ਇਕ ਅਜਿਹਾ ਮਾਮਲਾ ਦੇਖਣ ਨੂੰ ਮਿਲਿਆ ਜਿੱਥੇ ਵਿਚੋਲਣ ਨੇ ਲੜਕੇ ਦਾ ਵਿਆਹ ਕਰਵਾਉਣ ਲਈ 1. 50 ਲੱਖ ਰੁਪਏ ਲਏ ਤੇ ਵਿਆਹ ਦਾ ਖਰਚਾ ਵੀ ਕਰਵਾਇਆ ਅਤੇ ਲੜਕਾ ਪਰਿਵਾਰ ਨੂੰ ਨਿਰਾਸ਼ਾ ਦਾ ਸਾਹਮਣਾ ਉਸ ਸਮੇਂ ਕਰਨਾ ਪਿਆ ਜਦੋਂ ਲਾੜੀ ਵਿਆਹ ਦੇ 4 ਦਿਨ ਬਾਅਦ ਵੀ ਨਾ ਪਰਤੀ।
ਜ
ਜਾਣਕਾਰੀ ਦੇਣ ਸਮੇਂ ਇੰਜੀਨੀਅਰ ਬਲਵਿੰਦਰ ਸਿੰਘ ਲਾਲਕਾ ਅਤੇ ਹੋਰ। ਤਸਵੀਰ : ਸੰਦੀਪ ਸਿੰਘ ਕੁਹਾੜਾ
27-11-2026
ਮਾਛੀਵਾੜਾ ਸਾਹਿਬ, 26 ਨਵੰਬਰ (ਰਾਜਦੀਪ ਸਿੰਘ ਅਲਬੇਲਾ)- ਮਾਛੀਵਾੜਾ ਇਲਾਕੇ ਵਿਚ ਇਕ ਅਜਿਹਾ ਮਾਮਲਾ ਦੇਖਣ ਨੂੰ ਮਿਲਿਆ ਜਿੱਥੇ ਵਿਚੋਲਣ ਨੇ ਲੜਕੇ ਦਾ ਵਿਆਹ ਕਰਵਾਉਣ ਲਈ 1.50 ਲੱਖ ਰੁਪਏ ਲਏ ਤੇ ਵਿਆਹ ਦਾ ਖਰਚਾ ਵੀ ਕਰਵਾਇਆ ਅਤੇ ਲੜਕਾ ਪਰਿਵਾਰ ਨੂੰ ਨਿਰਾਸ਼ਾ ਦਾ ਸਾਹਮਣਾ ਉਸ ਸਮੇਂ ਕਰਨਾ ਪਿਆ ਜਦੋਂ ਲਾੜੀ ਵਿਆਹ ਦੇ 4 ਦਿਨ ਬਾਅਦ ਵੀ ਨਾ ਪਰਤੀ। ਹੁਣ ਇਹ ਮਾਮਲਾ ਮਾਛੀਵਾੜਾ ਪੁਲਿਸ ਥਾਣਾ ਕੋਲ ਪੁੱਜਾ ਹੋਇਆ ਹੈ। ਜਾਣਕਾਰੀ ਅਨੁਸਾਰ ਆਪਣੇ ਨੌਜਵਾਨ ਪੁੱਤਰ ਦਾ ਵਿਆਹ ਕਰਵਾਉਣ ਲਈ ਮਾਪਿਆਂ ਨੇ ਮੈਰਿਜ ਬਿਊਰੋ ਤੱਕ ਪਹੁੰਚ ਕੀਤੀ ਜਿਸ ’ਤੇ ਵਿਚੋਲਣ ਨੇ ਕਿਹਾ ਕਿ ਉਹ ਰਿਸ਼ਤਾ ਕਰਵਾਉਣ ਲਈ 1.50 ਲੱਖ ਰੁਪਏ ਲਵੇਗੀ। ਮਾਪਿਆਂ ਵਲੋਂ ਆਪਣੇ ਪੁੱਤ ਦਾ ਵਿਆਹ ਕਰਵਾਉਣ ਲਈ ਵਿਚੋਲਣ ਨੂੰ ਡੇਢ ਲੱਖ ਰੁਪਏ ਦੇਣਾ ਮੰਨ ਲਿਆ ਜਿਸ ’ਤੇ ਵਿਚੋਲਣ ਨੇ ਇਕ ਲੜਕੀ ਦਿਖਾਈ ਅਤੇ ਦੱਸਿਆ ਕਿ ਇਹ ਗਰੀਬ ਪਰਿਵਾਰ ਦੀ ਹੈ ਤੇ ਇਸ ਦੀ ਮਾਂ ਦਿਮਾਗ਼ੀ ਤੌਰ ’ਤੇ ਪ੍ਰੇਸ਼ਾਨ ਰਹਿੰਦੀ ਹੈ। ਇਸ ਲਈ ਵਿਆਹ ਦਾ ਖਰਚਾ ਵੀ ਸਾਰਾ ਲੜਕੇ ਪਰਿਵਾਰ ਨੂੰ ਕਰਨਾ ਪਵੇਗਾ। ਮਾਪਿਆਂ ਵਲੋਂ ਵਿਚੋਲਣ ਨੂੰ 1.50 ਲੱਖ ਰੁਪਏ ਦੇ ਦਿੱਤਾ ਅਤੇ ਲੁਧਿਆਣਾ ਜ਼ਿਲ੍ਹੇ ਦੇ ਇੱਕ ਸ਼ਹਿਰ ਦੇ ਗੁਰਦੁਆਰਾ ਸਾਹਿਬ ਵਿਚ ਲੜਕੀ ਨੂੰ ਬੁਲਾ ਕੇ ਆਨੰਦ ਕਾਰਜ ਦੀ ਰਸਮ ਹੋਈ ਅਤੇ ਉਸ ਤੋਂ ਬਾਅਦ ਲਾੜਾ ਜੋ ਕੁੱਝ ਵਿਅਕਤੀਆਂ ਨੂੰ ਨਾਲ ਲੈ ਕੇ ਵਿਆਹੁਣ ਗਿਆ ਸੀ ਉਨ੍ਹਾਂ ਨੂੰ ਇਕ ਹੋਟਲ ਵਿਚ ਵਧੀਆ ਖਾਣਾ ਪੀਣਾ ਵੀ ਖਿਲਾਇਆ। ਲੜਕੇ ਦੇ ਪਰਿਵਾਰ ਵਲੋਂ 1.50 ਲੱਖ ਰੁਪਏ ਵਿਚੋਲਣ ਨੂੰ ਦਿੱਤੇ, ਲੜਕੀ ਨੂੰ ਗਹਿਣੇ, ਨਵੇਂ ਸੂਟ ਅਤੇ ਬਰਾਤੀਆਂ ਨੂੰ ਖਾਣ-ਪੀਣ ਦੇ ਸਮਾਨ ’ਤੇ ਲੱਖਾਂ ਰੁਪਏ ਹੋਰ ਖ਼ਰਚ ਕਰ ਦਿੱਤੇ। ਹੈਰਾਨੀ ਦੀ ਗੱਲ ਤਾਂ ਇਹ ਰਹੀ ਕਿ ਆਨੰਦ ਕਾਰਜਾਂ ਵਿਚ ਲੜਕੀ ਦੇ ਪਰਿਵਾਰ ਵਲੋਂ ਕੋਈ ਨਹੀਂ ਆਇਆ, ਵਿਚੋਲਣ ਸਮੇਤ 2-3 ਔਰਤਾਂ ਹੋਰ ਮੌਜੂਦ ਰਹੀਆਂ। ਆਨੰਦ ਕਾਰਜ ਤੋਂ ਬਾਅਦ ਲੜਕਾ ਚਾਂਈ-ਚਾਂਈ ਨਵੀਂ ਵਿਆਹੀ ਲਾੜੀ ਨੂੰ ਲੈ ਕੇ ਘਰ ਆ ਗਿਆ ਅਤੇ ਸਾਰੇ ਸ਼ਗਨ ਕੀਤੇ ਗਏ। ਵਿਆਹ ਤੋਂ 4 ਦਿਨ ਬਾਅਦ ਵਿਚੋਲਣ ਲੜਕੇ ਦੇ ਘਰ ਆਈ ਅਤੇ ਕਿਹਾ ਕਿ ਨਵੀਂ ਵਿਆਹੀ ਲੜਕੀ ਦੀ ਮਾਂ ਕੁੱਝ ਬਿਮਾਰ ਹੈ ਜਿਸ ਨੂੰ ਲੈ ਕੇ ਜਾਣਾ ਹੈ। ਪਤੀ ਤੇ ਸਹੁਰੇ ਪਰਿਵਾਰ ਨੇ ਨਵੀਂ ਵਿਆਹੀ ਲਾੜੀ ਨੂੰ ਪੂਰੇ ਸ਼ਗਨ ਕਰ ਕੇ ਪੇਕੇ ਪਰਿਵਾਰ ਲਈ ਵਿਚੋਲਣ ਨਾਲ ਤੋਰ ਦਿੱਤਾ ਪਰ ਜਦੋਂ ਕੁੱਝ ਦਿਨ ਬੀਤ ਗਏ ਅਤੇ ਲੜਕੀ ਆਪਣੇ ਸਹੁਰੇ ਘਰ ਨਾ ਪਰਤੀ ਤਾਂ ਪਰਿਵਾਰ ਨੂੰ ਕੁੱਝ ਸ਼ੰਕਾ ਖੜੀ ਹੋਈ। ਲੜਕੇ ਪਰਿਵਾਰ ਵਲੋਂ ਵਿਚੋਲਣ ਨਾਲ ਜਦੋਂ ਰਾਬਤਾ ਕਾਇਮ ਕੀਤਾ ਤਾਂ ਉਸ ਨੇ ਕਿਹਾ ਕਿ ਨਵੀਂ ਵਿਆਹੀ ਲਾੜੀ ਨੇ ਸਹੁਰੇ ਘਰ ਜਾਣ ਤੋਂ ਕੋਰਾ ਜਵਾਬ ਦੇ ਦਿੱਤਾ ਹੈ ਕਿਉਂਕਿ ਨੌਜਵਾਨ ਵਿਚ ਕੋਈ ਸਮੱਸਿਆ ਹੈ। ਲੜਕਾ ਪਰਿਵਾਰ ਬਹੁਤ ਪ੍ਰੇਸ਼ਾਨ ਹੋਇਆ ਕਿ ਉਨ੍ਹਾਂ ਉੱਪਰ ਝੂਠੇ ਦੋਸ਼ ਲਗਾਏ ਜਾ ਰਹੇ ਹਨ ਜਿਸ ’ਤੇ ਨੌਜਵਾਨ ਆਪਣੇ ਟੈੱਸਟ ਵੀ ਕਰਵਾਏ ਜੋ ਕਿ ਤਸੱਲੀਬਖ਼ਸ਼ ਰਹੇ। ਜਦੋਂ ਨਵੀਂ ਵਿਆਹੀ ਲਾੜੀ ਆਪਣੇ ਸਹੁਰੇ ਘਰ ਨਾ ਪਰਤੀ ਤਾਂ ਨੌਜਵਾਨ ਵਲੋਂ ਇਸ ਸਬੰਧੀ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਅਤੇ ਦੋਵੇਂ ਧਿਰਾਂ ਨੂੰ ਥਾਣੇ ਬੁਲਾਇਆ। ਫਿਲਹਾਲ ਪੁਲਸ ਵਲੋਂ ਦੋਵਾਂ ਧਿਰਾਂ ਵਿਚ ਰਾਜ਼ੀਨਾਮਾ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।