‘ ਆਪ’ ਆਗੂਆਂ ਤਹਿਸੀਲਦਾਰ ਦਾ ਕੀਤਾ ਸਵਾਗਤ
ਮਾਛੀਵਾੜਾ ਸਾਹਿਬ, 19 ਨਵੰਬਰ (ਰਾਜਦੀਪ ਸਿੰਘ ਅਲਬੇਲਾ)-ਮਾਲ ਵਿਭਾਗ ਪੰਜਾਬ ਵਲੋਂ ਮਾਛੀਵਾੜਾ ਸਾਹਿਬ ਸਬ ਤਹਿਸੀਲ ਵਿਖੇ ਹਰਮਨਿੰਦਰ ਸਿੰਘ ਨੂੰ ਚਾਰਜ ਸੰਭਾਲਿਆ ਗਿਆ ਹੈ। ਆਪਣਾ ਅਹੁਦਾ ਸੰਭਾਲਣ ਮੌਕੇ ਸਬ ਤਹਿਸੀਲ ਮਾਛੀਵਾੜਾ ਵਿਖੇ ਤਹਿਸੀਲਦਾਰ ਹਰਮਨਿੰਦਰ ਸਿੰਘ ਦਾ ਆਪ ਆਗੂਆਂ ਗੁਰਨਾਮ ਸਿੰਘ ਖ਼ਾਲਸਾ ਅਤੇ ਜਸਵੀਰ ਸਿੰਘ ਗਿੱਲ ਵਲੋਂ ਫੁੱਲਾਂ ਦਾ ਗੁਲਦਸਤਾ ਦੇ ਕੇ ਭਰਵਾਂ ਸਵਾਗਤ ਕੀਤਾ ਗਿਆ।
ਅਜੀਤ ਡੈਸਕ
20-11-2026