14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-11-2026

ਸੂਬੇ ਦੇ ਲੋਕਾਂ ਕੋਲ ਸਿਰਫ਼ ਇੱਕੋ ਵਿਕਲਪ ‘ਅਕਾਲੀ ਦਲ ਵਾਰਸ ਪੰਜਾਬ’ ਨਾਲ ਜੁੜਨਾ- ਬਰਜਿੰਦਰ ਬੱਬਲੂ - ਮਾਣਰਾਜ ਸਿੰਘ ਲੁਬਾਣਗੜ੍ਹ, ਸੁਖਵਿੰਦਰ ਸੁੱਖਾ ਮਾਨ ਨੂੰ ਕੀਤਾ ਸਨਮਾਨਿਤ

ਸਮਰਾਲਾ, 14 ਨਵੰਬਰ (ਕੁਲਵਿੰਦਰ ਸਿੰਘ)-‘ਅਕਾਲੀ ਦਲ ਵਾਰਸ ਪੰਜਾਬ ਦੇ’ ਪਾਰਟੀ ਵਲੋਂ ਮਾਣਰਾਜ ਸਿੰਘ ਲੁਬਾਣਗੜ੍ਹ ਨੂੰ ਹਲਕਾ ਕੈਂਪੇਨ ਇੰਚਾਰਜ ਅਤੇ ਸੁਖਵਿੰਦਰ ਸੁੱਖਾ ਮਾਨ ਨੂੰ ਜਥੇਬੰਦਕ ਕੋਆਰਡੀਨੇਟਰ ਨਿਯੁਕਤ ਕਰਨ ’ਤੇ ਹਲਕਾ ਇੰਚਾਰਜ ਬਰਜਿੰਦਰ ਸਿੰਘ ਲੋਪੋਂ ਵਲੋਂ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ। ‘ਅਕਾਲੀ ਦਲ ਵਾਰਸ ਪੰਜਾਬ ਦੇ’ ਹਲਕਾ ਇੰਚਾਰਜ ਬਰਜਿੰਦਰ ਸਿੰਘ ਬੱਬਲੂ ਨੇ ਕਿਹਾ ਕਿ ਪਾਰਟੀ ਦੇ ਆਗੂਆਂ ਤੇ ਵਰਕਰਾਂ ਵਲੋਂ ਵੱਖ-ਵੱਖ ਪਿੰਡਾਂ ਵਿਚ ਜਾ ਕੇ ਸੂਬੇ ਦੇ ਲੋਕਾਂ ਨਾਲ ਰਾਬਤਾ ਕਾਇਮ ਕਰ ਕੇ ਉਨ੍ਹਾਂ ਨੂੰ ਆ ਰਹੀਆਂ ਮੁਸ਼ਕਿਲਾਂ ਦਾ ਹੱਲ ਕੱਢਣ ਲਈ ਹਰ ਤਰ੍ਹਾਂ ਦੀ ਸੰਭਵ ਕੋਸ਼ਿਸ਼ ਜਾਰੀ ਹੈ, ਜਦੋਂਕਿ ਬਾਕੀ ਰਾਜਸੀ ਪਾਰਟੀਆਂ ਵਲੋਂ ਆਪਣੇ ਹੀ ਹਿਤਾਂ ਬਾਰੇ ਸੋਚਿਆ ਹੈ।

ਅਜੀਤ ਡੈਸਕ 15-11-2026
ਸਮਰਾਲਾ, 14 ਨਵੰਬਰ (ਕੁਲਵਿੰਦਰ ਸਿੰਘ)-‘ਅਕਾਲੀ ਦਲ ਵਾਰਸ ਪੰਜਾਬ ਦੇ’ ਪਾਰਟੀ ਵਲੋਂ ਮਾਣਰਾਜ ਸਿੰਘ ਲੁਬਾਣਗੜ੍ਹ ਨੂੰ ਹਲਕਾ ਕੈਂਪੇਨ ਇੰਚਾਰਜ ਅਤੇ ਸੁਖਵਿੰਦਰ ਸੁੱਖਾ ਮਾਨ ਨੂੰ ਜਥੇਬੰਦਕ ਕੋਆਰਡੀਨੇਟਰ ਨਿਯੁਕਤ ਕਰਨ ’ਤੇ ਹਲਕਾ ਇੰਚਾਰਜ ਬਰਜਿੰਦਰ ਸਿੰਘ ਲੋਪੋਂ ਵਲੋਂ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ। ‘ਅਕਾਲੀ ਦਲ ਵਾਰਸ ਪੰਜਾਬ ਦੇ’ ਹਲਕਾ ਇੰਚਾਰਜ ਬਰਜਿੰਦਰ ਸਿੰਘ ਬੱਬਲੂ ਨੇ ਕਿਹਾ ਕਿ ਪਾਰਟੀ ਦੇ ਆਗੂਆਂ ਤੇ ਵਰਕਰਾਂ ਵਲੋਂ ਵੱਖ-ਵੱਖ ਪਿੰਡਾਂ ਵਿਚ ਜਾ ਕੇ ਸੂਬੇ ਦੇ ਲੋਕਾਂ ਨਾਲ ਰਾਬਤਾ ਕਾਇਮ ਕਰ ਕੇ ਉਨ੍ਹਾਂ ਨੂੰ ਆ ਰਹੀਆਂ ਮੁਸ਼ਕਿਲਾਂ ਦਾ ਹੱਲ ਕੱਢਣ ਲਈ ਹਰ ਤਰ੍ਹਾਂ ਦੀ ਸੰਭਵ ਕੋਸ਼ਿਸ਼ ਜਾਰੀ ਹੈ, ਜਦੋਂਕਿ ਬਾਕੀ ਰਾਜਸੀ ਪਾਰਟੀਆਂ ਵਲੋਂ ਆਪਣੇ ਹੀ ਹਿਤਾਂ ਬਾਰੇ ਸੋਚਿਆ ਹੈ। ਪਰ ਹੁਣ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਬਚਾਉਣ ਲਈ ਸੂਬੇ ਦੇ ਲੋਕਾਂ ਕੋਲ ਸਿਰਫ਼ ਇੱਕੋ-ਇੱਕ ਵਿਕਲਪ ‘ਅਕਾਲੀ ਦਲ ਵਾਰਸ ਪੰਜਾਬ ਦੇ’ ਪਾਰਟੀ ਦਾ ਬਚਦਾ ਹੈ। ਇਸ ਲਈ ਸੂਬੇ ਦੇ ਲੋਕਾਂ ਨੂੰ ਇਸ ਪਾਰਟੀ ਨਾਲ ਵੱਧ ਤੋਂ ਵੱਧ ਜੁੜਨ ਦੀ ਬਹੁਤ ਲੋੜ ਹੈ । ਇਸ ਮੌਕੇ ਮਨਮੋਹਨ ਸਿੰਘ, ਬਲਵੀਰ ਸਿੰਘ, ਇੰਦਰਜੀਤ ਸਿੰਘ ਲੋਪੋਂ, ਗੁਰਮੁਖ ਸਿੰਘ, ਬਹਾਦਰ ਸਿੰਘ, ਜਗਦੀਪ ਭਰਥਲਾ, ਮਨਜੀਤ ਦਿਆਲਪੁਰਾ, ਬਸੰਤ ਸਿੰਘ, ਸਰਬਜੀਤ ਸਿੰਘ, ਦਲਵੀਰ ਸਿੰਘ, ਸਿਕੰਦਰ ਸਿੰਘ, ਹਰਜੰਟ ਸਿੰਘ, ਬਲਜਿੰਦਰ ਸਿੰਘ, ਪਰਮਜੀਤ ਸਿੰਘ ਚੀਮਾ, ਜਨਜੀਤ ਸਿੰਘ ਲੱਖੋਵਾਲ, ਜਸਵਿੰਦਰ ਲੁਬਾਣਗੜ੍ਹ, ਪ੍ਰਗਟ ਸਿੰਘ ਮੰਜਾਲੀ ਆਦਿ ਤੋਂ ਇਲਾਵਾ ਸਮਰਥਕ ਹਾਜ਼ਰ ਸਨ।
ਪਿਛਲੀ ਖ਼ਬਰ -ਦੋਰਾਹਾ ਵਿਖੇ 24ਵਾਂ ਛੱਠ ਪੂਜਾ ਸਮਾਰੋਹ ਕੱਲ੍ਹ ਨੂੰ ਮਨਾਇਆ ਜਾਵੇਗਾ- ਸਮਿਤੀ ਮੈਂਬਰ ਅਗਲੀ ਖ਼ਬਰ ਅਕਾਲੀ ਦਲ (ਬ) ਵਿਚ ਬੀਬੀ ਜਸਪ੍ਰੀਤ ਕੌਰ ਅੜੈਚਾਂ ਤੇ ਬੀਬਾ ਨੀਤੂ ਸਿੰਘ ਨੂੰ ਨਵੀਂ ਜ਼ਿੰਮੇਵਾਰੀ ਮਿਲਣ ’ਤੇ ਵਿਸ਼ੇਸ਼ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।