ਅਕਾਲੀ ਦਲ (ਬ) ਵਿਚ ਬੀਬੀ ਜਸਪ੍ਰੀਤ ਕੌਰ ਅੜੈਚਾਂ ਤੇ ਬੀਬਾ ਨੀਤੂ ਸਿੰਘ ਨੂੰ ਨਵੀਂ ਜ਼ਿੰਮੇਵਾਰੀ ਮਿਲਣ ’ਤੇ ਵਿਸ਼ੇਸ਼ ਸਨਮਾਨ
ਰਾੜਾ ਸਾਹਿਬ, 14 ਨਵੰਬਰ (ਸੁਖਵੀਰ ਸਿੰਘ ਚਣਕੋਈਆਂ)–ਅੱਜ ਗੁਰਦੁਆਰਾ ਪਾਤਸ਼ਾਹੀ 6ਵੀਂ ਪਿੰਡ ਸਿਆੜ ਵਿਖੇ ਸ਼੍ਰੋਮਣੀ ਅਕਾਲੀ ਦਲ (ਬ) ਹਲਕਾ ਪਾਇਲ ਦੀ ਇੱਕ ਮਹੱਤਵਪੂਰਨ ਮੀਟਿੰਂਗ ਹਲਕਾ ਪਾਇਲ ਦੀ ਸਮੂਹ ਲੀਡਰਸ਼ਿਪ ਹਲਕਾ ਇੰਚਾਰਜ ਜਥੇਦਾਰ ਮਨਜੀਤ ਸਿੰਘ ਮਦਨੀਪੁਰ ਦੀ ਅਗਵਾਈ ਵਿੱਚ ਬੂਥ ਪੱਧਰ ’ਤੇ ਨਿਯੁਕਤ ਕਮੇਟੀਆਂ ਨਾਲ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਜਥੇਦਾਰ ਮਨਜੀਤ ਸਿੰਘ ਮਦਨੀਪੁਰ ਇੰਚਾਰਜ ਹਲਕਾ ਪਾਇਲ, ਇੰਜੀ.
ਰਾੜਾ ਸਾਹਿਬ, 14 ਨਵੰਬਰ (ਸੁਖਵੀਰ ਸਿੰਘ ਚਣਕੋਈਆਂ)–ਅੱਜ ਗੁਰਦੁਆਰਾ ਪਾਤਸ਼ਾਹੀ 6ਵੀਂ ਪਿੰਡ ਸਿਆੜ ਵਿਖੇ ਸ਼੍ਰੋਮਣੀ ਅਕਾਲੀ ਦਲ (ਬ) ਹਲਕਾ ਪਾਇਲ ਦੀ ਇੱਕ ਮਹੱਤਵਪੂਰਨ ਮੀਟਿੰਂਗ ਹਲਕਾ ਪਾਇਲ ਦੀ ਸਮੂਹ ਲੀਡਰਸ਼ਿਪ ਹਲਕਾ ਇੰਚਾਰਜ ਜਥੇਦਾਰ ਮਨਜੀਤ ਸਿੰਘ ਮਦਨੀਪੁਰ ਦੀ ਅਗਵਾਈ ਵਿੱਚ ਬੂਥ ਪੱਧਰ ’ਤੇ ਨਿਯੁਕਤ ਕਮੇਟੀਆਂ ਨਾਲ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਜਥੇਦਾਰ ਮਨਜੀਤ ਸਿੰਘ ਮਦਨੀਪੁਰ ਇੰਚਾਰਜ ਹਲਕਾ ਪਾਇਲ, ਇੰਜੀ. ਜਗਦੇਵ ਸਿੰਘ ਬੋਪਾਰਾਏ ਕੌਮੀ ਸੀਨੀ. ਮੀਤ ਪ੍ਰਧਾਨ, ਚੇਅਰਮੈਨ ਗੁਰਜੀਤ ਸਿੰਘ ਪੰਧੇਰਖੇੜੀ ਕੌਮੀ ਸੀਨੀ. ਮੀਤ ਪ੍ਰਧਾਨ, ਜਥੇਦਾਰ ਮਨਜੀਤ ਸਿੰਘ ਘੁਡਾਣੀ ਮੈਂਬਰ ਪੀ. ਏ. ਸੀ., ਹਰਦੇਵ ਸਿੰਘ ਮੈਂਬਰ ਜਨਰਲ ਕੌਸਲ, ਬਲਵਿੰਦਰ ਸਿੰਘ ਸਿਆੜ ਹਲਕਾ ਪ੍ਰਧਾਨ ਐਸ. ਸੀ. ਵਿੰਗ ਆਦਿ ਸਮੇਤ ਵੱਖ-ਵੱਖ ਆਗੂਆਂ ਨੇ ਬੂਥ ਪੱਧਰ ’ਤੇ ਨਿਯੁਕਤ ਕਮੇਟੀਆਂ ਨੂੰ ਪਾਰਟੀ ਹਾਈਕਮਾਂਡ ਵਲੋਂ ਲਗਾਈਆਂ ਡਿਊਟੀਆਂ ਪ੍ਰਤੀ ਸਮਝਾਇਆ ਗਿਆ ਅਤੇ ਸ਼੍ਰੋਮਣੀ ਅਕਾਲੀ ਦਲ (ਬ) ਅਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਚੜਦੀ ਕਲਾ ਲਈ ਕੰਮ ਕਰਨ ਲਈ ਪ੍ਰੇਰਿਤ ਕੀਤਾ। ਇਸ ਸਮੇਂ ਪਾਰਟੀ ਵਲੋਂ ਬੂਥ ਕਮੇਟੀਆਂ ਲਈ ਭੇਜੇ ਆਈ ਕਾਰਡ ਤਕਸੀਮ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਬ) ਹੀ ਇੱਕ ਅਜਿਹੀ ਪਾਰਟੀ ਹੈ ਜਿਹੜੀ ਸਮਾਂ ਆਉਣ ’ਤੇ ਹਰ ਵਰਕਰ ਦਾ ਮੁੱਲ ਪਾਉਂਦੀ ਹੈ। 2027 ਵਿੱਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਪੰਜਾਬ ਅੰਦਰ ਸਰਕਾਰ ਦਾ ਬਣਨਾ ਲਗਭਗ ਤੈਅ ਹੈ, ਜਿਸ ਕਰਕੇ ਹਰ ਵਰਕਰ ਤਨਦੇਹੀ ਨਾਲ ਆਪਣੀ ਡਿਊਟੀ ਨੂੰ ਪਹਿਲ ਦੇਵੇ। ਮੀਟਿੰਗ ਵਿੱਚ ਬੀਬੀ ਜਸਪ੍ਰੀਤ ਕੌਰ ਅੜੈਚਾਂ ਨੂੰ ਸ਼੍ਰੋਮਣੀ ਅਕਾਲੀ ਦਲ (ਬ) ਇਸਤਰੀ ਵਿੰਂਗ ਦੀ ਮੀਤ ਪ੍ਰਧਾਨ ਬਣਨ ਅਤੇ ਬੀਬਾ ਨੀਤੂ ਸਿੰਘ ਨੂੰ ਸ਼੍ਰੋਮਣੀ ਅਕਾਲੀ ਦਲ (ਬ) ਐਸ. ਸੀ. ਵਿੰਗ ਦੀ ਜਨਰਲ ਸਕੱਤਰ ਬਣਨ ’ਤੇ ਵਿਸ਼ੇਸ਼ ਸਨਮਾਨ ਕੀਤਾ ਅਤੇ ਪਾਰਟੀ ਹਾਈਕਮਾਂਡ ਦਾ ਧੰਨਵਾਦ ਕੀਤਾ। ਮੀਟਿੰਗ ਵਿੱਚ ਸਟੇਜ ਸਕੱਤਰ ਦੀ ਭੂਮਿਕਾ ਹਰਦੇਵ ਸਿੰਘ ਸਿਆੜ ਵੱਲੋਂ ਬਾਖੂਬੀ ਨਾਲ ਨਿਭਾਈ ਗਈ । ਇਸ ਮੌਕੇ ਪ੍ਰਿਤਪਾਲ ਸਿੰਘ ਝੱਮਟ ਸਰਕਲ ਪ੍ਰਧਾਨ, ਜਸਪ੍ਰੀਤ ਸਿੰਘ ਮਾਲੋਦੋਦ ਪ੍ਰਧਾਨ ਯੂਥ ਵਿੰਗ ਹਲਕਾ ਪਾਇਲ, ਕਰਮਜੀਤ ਕੌਰ ਕੱਦੋਂ ਹਲਕਾ ਪ੍ਰਧਾਨ ਮਹਿਲਾ ਵਿੰਗ, ਨਵਦੀਪ ਕੌਰ ਸਾਹਪੁਰ ਸਰਕਲ ਪ੍ਰਧਾਨ, ਮਨਜੀਤ ਕੌਰ ਪੰਧੇਰਖੇੜੀ ਸਰਕਲ ਪ੍ਰਧਾਨ ਇਸਤਰੀ ਵਿੰਂਗ, ਨਾਜਰ ਸਿੰਘ ਕੂਹਲੀ ਕਲਾਂ ਸਰਕਲ ਪ੍ਰਧਾਨ ਐਸ. ਸੀ.ਵਿੰਗ, ਰਘਵੀਰ ਸਿੰਘ ਕੂਹਲੀ ਕਲਾਂ ਜਿਲਾ ਮੈਂਬਰ ਕੋਰ ਕਮੇਟੀ, ਹਰਪ੍ਰੀਤ ਸਿੰਘ ਬੇਰਕਲਾਂ ਸਰਕਲ ਪ੍ਰਧਾਨ ਯੂਥ ਵਿੰਗ, ਬਲਵਿੰਦਰ ਸਿੰਘ ਕੂਹਲੀ ਸਰਕਲ ਪ੍ਰਧਾਨ ਬੀ. ਸੀ. ਵਿੰਗ ਅਮਰੀਕ ਸਿੰਘ ਬੇਰਕਲਾਂ, ਕਮਲਜੀਤ ਕੌਰ ਪੰਧੇਰਖੇੜੀ, ਵਿੰਕਲਦੀਪ ਸਿੰਘ ਪੰਧੇਰਖੇੜੀ ਯੂਥ ਆਗੂ, ਪ੍ਰਧਾਨ ਨਿਰਮਲ ਸਿੰਘ ਪੰਧੇਰਖੇੜੀ, ਮਹਿੰਦਰ ਸਿੰਘ ਝੱਮਟ, ਕਿਰਨਜੀਤ ਸਿੰਘ ਪੰਧੇਰਖੇੜੀ, ਧਰਮਪਾਲ ਸਿੰਘ ਬੇਰਕਲਾਂ ਸਾਬਕਾ ਸਰਪੰਚ, ਕੁਲਵਿੰਦਰ ਸਿੰਘ ਸਿਆੜ, ਮਨਦੀਪ ਸਿੰਘ ਸਿਆੜ, ਬਸੰਤ ਸਿੰਘ, ਨਵਨੀਤ ਸਿੰਘ ਰਾਮਪੁਰ, ਮਨਜਿੰਦਰ ਸਿੰਘ, ਗੁਰਪ੍ਰੀਤ ਸਿੰਘ, ਪ੍ਰੇਮਜੀਤ ਸਿੰਘ ਕਿਲਾ ਹਾਂਸ, ਭਗਵਾਨ ਸਿੰਘ ਕਲਾੜ੍ਹ, ਸਰਪੰਚ ਹਰਪਾਲ ਸਿੰਘ ਝੱਮਟ,ਦਰਸ਼ਨ ਸਿੰਘ ਪ੍ਰਧਾਨ ਝੱਮਟ, ਸੁਖਦੇਵ ਸਿੰਘ ਲਹਿਲ, ਸਾਧੂ ਸਿੰਘ ਨੰਬਰਦਾਰ, ਜੋਰਾ ਸਿੰਘ ਸਹਾਰਨਮਾਜਰਾ, ਕੁਲਵਿੰਦਰ ਸਿੰਘ ਬਿੱਲਾ ਘੁਡਾਣੀ, ਮਨੀ ਬੇਰਕਲਾਂ, ਜੋਤ ਸਿੰਘ ਮਦਨੀਪੁਰ, ਅਵਤਾਰ ਸਿੰਘ ਜੇ. ਈ. ਪੰਧੇਰਖੇੜੀ, ਸਵਰਨ ਸਿੰਘ ਸਿਆੜ, ਜਗਦੀਪ ਸਿੰਘ ਪੱਪੀ,ਹਰਦੇਵ ਸਿੰਘ ਮੈਂਬਰ ਜਨਰਲ ਕੌਸਲ, ਬੇਅੰਤ ਸਿੰਘ ਪੰਧੇਰਖੇੜੀ, ਮਨਪ੍ਰੀਤ ਸਿੰਘ ਬਿੱਲਾ ਘੁਡਾਣੀ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼੍ਰੋਮਣੀ ਅਕਾਲੀ ਦਲ (ਬ) ਹਲਕਾ ਪਾਇਲ ਦੇ ਆਗੂ ਤੇ ਵਰਕਰ ਸਨ। 14 ਖੰਨਾ06 ਮੀਟਿੰਗ ਕਰਨ ਸਮੇਂ ਹਲਕਾ ਇੰਚਾਰਜ ਜਥੇਦਾਰ ਮਦਨੀਪੁਰ, ਇੰਜੀ. ਬੋਪਾਰਾਏ, ਚੇਅਰਮੈਨ ਪੰਧੇਰਖੇੜੀ, ਜਥੇਦਾਰ ਘੁਡਾਣੀ, ਜਥੇਦਾਰ ਝੱਮਟ ਦੀ ਅਗਵਾਈ ’ਚ ਵੱਖ-ਵੱਖ ਆਗੂ ਬੀਬੀ ਜਸਪ੍ਰੀਤ ਕੌਰ ਅੜੈਚਾਂ ਤੇ ਬੀਬਾ ਨੀਤੂ ਸਿੰਘ ਦਾ ਸਨਮਾਨ ਕਰਦੇ ਹੋਏ। ਤਸਵੀਰ : ਸੁਖਵੀਰ ਸਿੰਘ ਚਣਕੋਈਆਂ