08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2026

ਜਿਹੜੇ ਪਿੰਡਾਂ ਦੇ ਕੰਮ 75 ਸਾਲ ਦੇ ਲੰਮੇਂ ਸਮੇਂ ਤੋਂ ਕਾਂਗਰਸ ਤੇ ਸ਼੍ਰੋ. ਅ. ਦਲ ਦੀਆਂ ਸਰਕਾਰਾਂ ਵਲੋਂ ਲਟਕਾਏ ਜਾਂਦੇ ਰਹੇ ਉਨ੍ਹਾਂ ਨੂੰ ਵਿਧਾਇਕ ਗਿਆਸਪੁਰਾ ਨੇ ਪੂਰਾ ਕੀਤਾ- ਪ੍ਰਗਟ ਸਿਆੜ੍ਹ ਦੂਜੀ ਵਾਰ ਟਿਕਟ ਮਿਲਣ ’ ਤੇ ਨਗਰ ਸਿਆੜ੍ਹ ਵਲੋਂ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੂੰ ਸਨਮਾਨਿਤ ਕੀਤਾ

ਮਲੌਦ, 7 ਨਵੰਬਰ (ਸਹਾਰਨ ਮਾਜਰਾ)-ਹਲਕਾ ਪਾਇਲ ਦੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੂੰ ਦੂਜੀ ਵਾਰ ਟਿਕਟ ਮਿਲਣ ’ਤੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਇਤਿਹਾਸਕ ਨਗਰ ਸਿਆੜ੍ਹ ਦੇ ਵੱਡੀ ਗਿਣਤੀ ਵਿਚ ਆਗੂਆਂ ਤੇ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਇਸੇ ਖੁਸ਼ੀ ਨੂੰ ਸਾਂਝੀ ਕਰਦਿਆਂ ਉਨ੍ਹਾਂ ਹਲਕਾ ਪਾਇਲ ਦੇ ਕਨਵੀਨਰ ਸਰਪੰਚ ਪ੍ਰਗਟ ਸਿੰਘ ਸਿਆੜ ਦੀ ਅਗਵਾਈ ਹੇਠ ਵਿਧਾਇਕ ਇੰਜ.

* ਮਠਿਆਈਆਂ, ਸਜਾਵਟੀ ਲੜੀਆਂ ਤੇ ਪਟਾਕਿਆਂ ਦੀ ਖ਼ਰੀਦ ਨੇ ਫੜਿਆ ਜ਼ੋਰ * ਬਾਜ਼ਾਰਾਂ ’ਚ ਦੇਖਣ ਨੂੰ ਮਿਲਿਆ ਤਿਉਹਾਰੀ ਉਤਸ਼ਾਹ 08-11-2026
ਮਲੌਦ, 7 ਨਵੰਬਰ (ਸਹਾਰਨ ਮਾਜਰਾ)-ਹਲਕਾ ਪਾਇਲ ਦੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੂੰ ਦੂਜੀ ਵਾਰ ਟਿਕਟ ਮਿਲਣ ’ਤੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਇਤਿਹਾਸਕ ਨਗਰ ਸਿਆੜ੍ਹ ਦੇ ਵੱਡੀ ਗਿਣਤੀ ਵਿਚ ਆਗੂਆਂ ਤੇ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਇਸੇ ਖੁਸ਼ੀ ਨੂੰ ਸਾਂਝੀ ਕਰਦਿਆਂ ਉਨ੍ਹਾਂ ਹਲਕਾ ਪਾਇਲ ਦੇ ਕਨਵੀਨਰ ਸਰਪੰਚ ਪ੍ਰਗਟ ਸਿੰਘ ਸਿਆੜ ਦੀ ਅਗਵਾਈ ਹੇਠ ਵਿਧਾਇਕ ਇੰਜ. ਮਨਵਿੰਦਰ ਸਿੰਘ ਗਿਆਸਪੁਰਾ ਨੂੰ ਸਨਮਾਨਿਤ ਕੀਤਾ। ਇਸ ਮੌਕੇ ਕਨਵੀਨਰ ਪ੍ਰਗਟ ਸਿੰਘ ਸਿਆੜ ਨੇ ਦਾਅਵਾ ਕੀਤਾ ਕਿ ਜਿਹੜੇ ਕੰਮਾਂ ਕਾਜਾਂ ਨੂੰ ਕਾਂਗਰਸ ਪਾਰਟੀ ਦੀ ਲੰਮਾਂ ਸਮਾਂ ਸੱਤਾ ਵਿਚ ਰਹੀ ਸਰਕਾਰ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵਲੋਂ ਸੋਚਿਆ ਵੀ ਨਹੀਂ ਸੀ ਉਨ੍ਹਾਂ ਕਾਰਜਾਂ ਨੂੰ ਵਿਧਾਇਕ ਗਿਆਸਪੁਰਾ ਵਲੋਂ ਪੂਰੇ ਦਿਲ ਲਗਾ ਕੇ ਨੇਪਰੇ ਚਾੜ੍ਹਿਆ ਗਿਆ। ਉਨ੍ਹਾਂ ਕਿਹਾ ਕਿ ਰਾੜਾ ਸਾਹਿਬ ਨਹਿਰ ਦਾ ਪੁਲ, ਖੇਤਾਂ ਨੂੰ ਨਹਿਰੀ ਪਾਣੀ, ਮਲੌਦ ਮੁੱਖ ਸੜਕਾਂ, ਕਮਿਊਨਿਟੀ ਸੈਂਟਰ ਮਲੌਦ, ਇਲਾਕੇ ਦੇ ਵੱਡੀ ਪੱਧਰ ਤੇ ਸਕੂਲਾਂ ਦੀ ਬਿਹਤਰੀ, ਮੁਹੱਲਾ ਕਲੀਨਿਕ, ਖੇਡ ਮੈਦਾਨ, ਕਈ ਪਿੰਡਾਂ ਵਿਚ ਲਾਇਬ੍ਰੇਰੀਆਂ ਸਮੇਤ ਅਨੇਕਾਂ ਇਤਿਹਾਸਕ ਕਾਰਜ ਕਰਵਾਏ ਜਿਨ੍ਹਾਂ ਬਾਰੇ ਕਾਂਗਰਸ ਤੇ ਅਕਾਲੀ ਸਰਕਾਰਾਂ ਮੂੰਹ ਵਿਚ ਘੁੰਙਣੀਆਂ ਪਾ ਕੇ ਸੁੱਤੀਆਂ ਪਈਆਂ ਰਹੀਆਂ। ਸਿਰਫ਼ ਸੱਤਾ ਦਾ ਆਨੰਦ ਮਾਣਿਆ ਤੇ ਲੋਕਾਂ ਨੂੰ ਕਥਿਤ ਤੌਰ ਤੇ ਕੁੱਟਿਆ ਤੇ ਲੁੱਟਿਆ ਜਾਂਦਾ ਰਿਹਾ। ਪ੍ਰਗਟ ਸਿਆੜ ਨੇ ਕਿਹਾ ਕਿ ਆਪ ਸਰਕਾਰ ਵਲੋਂ ਪੇਂਡੂ ਖੇਤਰਾਂ ਨੂੰ ਹਰੇਕ ਤਰ੍ਹਾਂ ਦੀ ਸੁਵਿਧਾ ਦੇਣ ਲਈ ਕੋਸ਼ਿਸ਼ਾਂ ਜਾਰੀ ਹਨ। ਬੇਸ਼ੱਕ ਉਹ ਸਿਹਤ ਸਹੂਲਤਾਂ, ਸਿੱਖਿਆ ਸਹੂਲਤਾਂ ਜਾਂ ਫਿਰ ਸੜਕਾਂ ਬਣਾਉਣ ਦੀ ਪ੍ਰਕਿਰਿਆ ਹੋਵੇ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਕਾਰਜਾਂ ਨੂੰ ਆਪ ਪਾਰਟੀ ਦੀ ਸਰਕਾਰ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੂਰਾ ਕੀਤਾ ਗਿਆ ਹੈ। ਕਿਉਂਕਿ ਅਸੀਂ ਕੰਮ ਕਰਨ ਵਿਚ ਵਿਸ਼ਵਾਸ ਰੱਖਦੇ ਹਾਂ ਪ੍ਰੰਤੂ ਕੁੱਝ ਲੋਕ ਫੋਕੀਆਂ ਬਿਆਨਬਾਜ਼ੀਆਂ ਕਰਕੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਣ ਲਈ ਯਤਨਸ਼ੀਲ ਰਹਿੰਦੇ ਹਨ। ਪ੍ਰੰਤੂ ਉਹ ਸਮੇਂ ਬੀਤ ਗਏ ਹਨ। ਹੁਣ ਲੋਕ ਬਹੁਤ ਸਿਆਣੇ ਹੋ ਗਏ ਹਨ ਇਨ੍ਹਾਂ ਦੇ ਝੂਠੇ ਪ੍ਰਚਾਰ ਵਿਚ ਨਹੀਂ ਆਉਣਗੇ। ਪ੍ਰਗਟ ਸਿਆੜ ਨੇ ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੂਰੇ ਹਲਕੇ ਦੇ 100 ਪਿੰਡਾਂ ਵਿਚੋਂ ਨਗਰ ਸਿਆੜ ਦੀ ਬਿਹਤਰੀ ਲਈ ਹਮੇਸ਼ਾ ਹਾਂ ਪੱਖੀ ਹੁੰਗਾਰਾ ਦੇ ਕੇ ਬਹੁਤ ਸਹੂਲਤਾਂ ਦਿੱਤੀਆਂ ਹਨ। ਜਿਸ ਨਾਲ ਪਿੰਡ ਦੀ ਨੁਹਾਰ ਬਦਲ ਕੇ ਰੱਖ ਦਿੱਤੀ ਗਈ ਹੈ। ਇਸ ਮੌਕੇ ਸਰਪੰਚ ਲਵਪ੍ਰੀਤ ਕੌਰ ਸਿਆੜ, ਪੰਚ ਲਾਡੀ ਸਿੰਘ, ਪੰਚ ਲਖਵੀਰ ਸਿੰਘ, ਜਗਵਿੰਦਰ ਸਿੰਘ, ਦਵਿੰਦਰ ਸਿੰਘ, ਰੂਬੀ ਨੰਬਰਦਾਰ, ਗੁਰਦੀਪ ਸਿੰਘ, ਲਾਲ ਸਿੰਘ, ਜਸਵੀਰ ਸਿੰਘ ਜੱਸੀ, ਜੋਗਾ ਸਿੰਘ, ਨੰਬਰਦਾਰ ਭਿੰਦਰ ਸਿੰਘ, ਜਾਗਰ ਸਿੰਘ, ਹਾਕਮ ਸਿੰਘ, ਤੇਜਾ ਸਿੰਘ, ਕੁਲਦੀਪ ਸਿੰਘ, ਨਛੱਤਰ ਸਿੰਘ, ਉਜਾਗਰ ਸਿੰਘ, ਗੁਰਮੇਲ ਸਿੰਘ, ਅਵਤਾਰ ਸਿੰਘ ਤਾਰੀ, ਜਗਤਾਰ ਸਿੰਘ, ਮੁਕੰਦ ਸਿੰਘ, ਨਿਰਮਲ ਸਿੰਘ ਸਮੇਤ ਵੱਡੀ ਗਿਣਤੀ ਵਿਚ ਇਲਾਕੇ ਦੇ ਪਤਵੰਤੇ ਹਾਜਰ ਸਨ। ਜਿਨ੍ਹਾਂ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੂੰ ਵਧਾਈ ਦਿੱਤੀ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕੀਤਾ ਹੈ।
ਪਿਛਲੀ ਖ਼ਬਰ ਆਖ਼ਰ ਹਲਕਾ ਰਾਏਕੋਟ ਤੋਂ ਸ਼੍ਰੋਮਣੀ ਅਕਾਲੀ ਦਲ ਨੂੰ ਲੋਕਲ ਉਮੀਦਵਾਰ ਲੱਭਿਆ.! ਸੁਖਬੀਰ ਬਾਦਲ ਪਿੰਡ ਨੱਥੋਵਾਲ ਵਿਖੇ 13 ਨੂੰ... ਅਗਲੀ ਖ਼ਬਰ ਬਾਸਮਤੀ ਦੇ ਭਾਅ ਤੇ ਝਾੜ ਨੇ ਕਿਸਾਨਾਂ ਦੀ ਕਰਵਾਈ ਬੱਲੇ-ਬੱਲੇ, ਦੀਵਾਲੀ ਮਗਰੋਂ ਵੀ ਤੇਜ਼ੀ ਦੀ ਆਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।