08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2026

ਸਕੂਲ ਆਫ਼ ਹੈਪੀਨੈਸ ਵਿਚ ਦੀਵਾਲੀ ਦਾ ਤਿਉਹਾਰ ਮਨਾਇਆ

ਖੰਨਾ, 7 ਨਵੰਬਰ (ਹਰਜਿੰਦਰ ਸਿੰਘ ਲਾਲ)- ਅੱਜ ਗਲਵੱਡੀ ਸਕੂਲ ਦੇ ਸਕੂਲ ਆਫ਼ ਹੈਪੀਨੈਸ ਵਿਚ ਦੀਵਾਲੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ ਜਿਸ ਵਿਚ ਸਕੂਲ ਦੇ ਬੱਚਿਆਂ ਨੇ ਵੱਖ-ਵੱਖ ਗਤੀਵਿਧੀਆਂ ਦੀਵੇ ਬਣਾਉਣਾ, ਪੋਸਟਰ ਮੇਕਿੰਗ, ਰੰਗੋਲੀ ਤੇ ਆਰਟ ਐਂਡ ਕਰਾਫ਼ਟ ਦੀ ਵਰਤੋਂ ਕਰਦੇ ਹੋਏ ਵੱਖ ਵੱਖ ਚੀਜਾਂ ਬਣਾਈਆਂ ਗਈਆਂ ਜਿਸ ਵਿਚ ਬੱਚਿਆਂ ਦਾ ਉਤਸ਼ਾਹ ਬਹੁਤ ਦੇਖਣਯੋਗ ਸੀ। ਸਕੂਲ ਮੁੱਖ ਅਧਿਆਪਕ ਰਜਤ ਅਰੋੜਾ ਨੇ ਗਰੀਨ ਦੀਵਾਲੀ ਨੂੰ ਮੁੱਖ ਰੱਖਦੇ ਹੋਏ ਵਾਤਾਵਰਣ ਨੂੰ ਸੁਰੱਖਿਅਤ ਕਰਨ ਲਈ ਦਰਖਤ ਅਤੇ ਹੋਰ ਫ਼ੁੱਲਾਂ ਵਾਲੇ ਪੌਦੇ ਲਗਾਏ।

ਅਜੀਤ ਡੈਸਕ 08-11-2026
ਖੰਨਾ, 7 ਨਵੰਬਰ (ਹਰਜਿੰਦਰ ਸਿੰਘ ਲਾਲ)- ਅੱਜ ਗਲਵੱਡੀ ਸਕੂਲ ਦੇ ਸਕੂਲ ਆਫ਼ ਹੈਪੀਨੈਸ ਵਿਚ ਦੀਵਾਲੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ ਜਿਸ ਵਿਚ ਸਕੂਲ ਦੇ ਬੱਚਿਆਂ ਨੇ ਵੱਖ-ਵੱਖ ਗਤੀਵਿਧੀਆਂ ਦੀਵੇ ਬਣਾਉਣਾ, ਪੋਸਟਰ ਮੇਕਿੰਗ, ਰੰਗੋਲੀ ਤੇ ਆਰਟ ਐਂਡ ਕਰਾਫ਼ਟ ਦੀ ਵਰਤੋਂ ਕਰਦੇ ਹੋਏ ਵੱਖ ਵੱਖ ਚੀਜਾਂ ਬਣਾਈਆਂ ਗਈਆਂ ਜਿਸ ਵਿਚ ਬੱਚਿਆਂ ਦਾ ਉਤਸ਼ਾਹ ਬਹੁਤ ਦੇਖਣਯੋਗ ਸੀ। ਸਕੂਲ ਮੁੱਖ ਅਧਿਆਪਕ ਰਜਤ ਅਰੋੜਾ ਨੇ ਗਰੀਨ ਦੀਵਾਲੀ ਨੂੰ ਮੁੱਖ ਰੱਖਦੇ ਹੋਏ ਵਾਤਾਵਰਣ ਨੂੰ ਸੁਰੱਖਿਅਤ ਕਰਨ ਲਈ ਦਰਖਤ ਅਤੇ ਹੋਰ ਫ਼ੁੱਲਾਂ ਵਾਲੇ ਪੌਦੇ ਲਗਾਏ। ਇਸ ਮੌਕੇ ਸਕੂਲ ਸਟਾਫ਼ ਮਨਪ੍ਰੀਤ ਕੌਰ, ਭੁਪਿੰਦਰ ਸਿੰਘ, ਸ਼ੈਲਜਾ ਸ਼ਰਮਾ, ਨੀਤੂ ਰਾਣੀ, ਮੋਨਿਕਾ ਸ਼ਰਮਾ, ਸੀਮਾ ਗੁਪਤਾ, ਗਾਇਤਰੀ ਦੇਵੀ ਤੇ ਵਰਿੰਦਰ ਸਿੰਘ ਕੈਂਥ ਹਾਜ਼ਰ ਸਨ।
ਪਿਛਲੀ ਖ਼ਬਰ ਦੋ ਰੋਜ਼ਾ ਬਲਾਕ ਪੱਧਰੀ ਵਿਗਿਆਨ ਪ੍ਰਦਰਸ਼ਨੀ ਲਗਾਈ ਅਗਲੀ ਖ਼ਬਰ ਆਂਗਣਵਾੜੀ ਵਰਕਰਾਂ ਨਾਲ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਨੇ ਮਨਾਈ ਦੀਵਾਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।