08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2026

ਨਨਕਾਣਾ ਸਾਹਿਬ ਸਕੂਲ ਦੇ ਵਿਦਿਆਰਥੀਆਂ ਨੇ ਪ੍ਰਦੂਸ਼ਣ-ਮੁਕਤ ਦੀਵਾਲੀ ਮਨਾਉਣ ਦਾ ਅਹਿਦ ਲਿਆ

ਈਸੜੂ, 7 ਨਵੰਬਰ (ਬਲਵਿੰਦਰ ਸਿੰਘ)- ਨਨਕਾਣਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਈਸੜੂ ਵਿਖੇ ਵਿਦਿਆਰਥੀਆਂ ਨੇ ਦੀਵਾਲੀ ਦਾ ਤਿਉਹਾਰ ਮਨਾਇਆ। ਸਵੇਰ ਦੀ ਸਭਾ ਵਿੱਚ ਵਿਦਿਆਰਥੀਆਂ ਨੇ ਦੀਵਾਲੀ ਤੇ ਬੰਦੀ ਛੋੜ ਦਿਵਸ ਨੂੰ ਸਮਰਪਿਤ ਸ਼ਬਦ ਗਾਇਨ, ਕਵਿਤਾਵਾਂ, ਭਾਸ਼ਣ, ਸਲੋਗਨ ਆਦਿ ਪੇਸ਼ ਕੀਤੇ।

ਦੀਵਾਲੀ ਨੂੰ ਸਮਰਪਿਤ ਛੋਟਾ ਬੱਚਾ ਤਿਆਰ ਰੰਗੋਲੀ ਨੂੰ ਗਹੁ ਨਾਲ ਨਿਹਾਰਦਾ ਹੋਇਆ। ਤਸਵੀਰ: ਕ੍ਰਿਪਾਲ ਹੰਬੜਾਂ 08-11-2026
ਈਸੜੂ, 7 ਨਵੰਬਰ (ਬਲਵਿੰਦਰ ਸਿੰਘ)- ਨਨਕਾਣਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਈਸੜੂ ਵਿਖੇ ਵਿਦਿਆਰਥੀਆਂ ਨੇ ਦੀਵਾਲੀ ਦਾ ਤਿਉਹਾਰ ਮਨਾਇਆ। ਸਵੇਰ ਦੀ ਸਭਾ ਵਿੱਚ ਵਿਦਿਆਰਥੀਆਂ ਨੇ ਦੀਵਾਲੀ ਤੇ ਬੰਦੀ ਛੋੜ ਦਿਵਸ ਨੂੰ ਸਮਰਪਿਤ ਸ਼ਬਦ ਗਾਇਨ, ਕਵਿਤਾਵਾਂ, ਭਾਸ਼ਣ, ਸਲੋਗਨ ਆਦਿ ਪੇਸ਼ ਕੀਤੇ। ਵਿਦਿਆਰਥੀਆਂ ਵੱਲੋਂ ਦੀਵਾਲੀ ਦੇ ਇਤਿਹਾਸ ਬਾਰੇ ਜਾਣੂ ਕਰਵਾਇਆ ਗਿਆ। ਨਰਸਰੀ ਤੋਂ ਬਾਰਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਦੀਵਾਲੀ ਨੂੰ ਸਮਰਪਿਤ ਆਪਣੇ ਹੱਥਾਂ ਨਾਲ ਬਣਾਏ ਦੀਵੇ, ਮੋਮਬੱਤੀਆਂ, ਦੀਪਮਾਲਾ, ਲੈਂਪ, ਹਟੜੀਆਂ, ਲੜੀਆਂ ਤੇ ਹੋਰ ਸਜਾਵਟੀ ਸਮਾਨ ਦੀ ਪ੍ਰਦਰਸ਼ਨੀ ਲਗਾਈ ਗਈ। ਵਿਦਿਆਰਥੀਆਂ ਵੱਲੋਂ ਦੀਵਾਲੀ ਥੀਮ ਨੂੰ ਸਮਰਪਿਤ ਰੰਗੋਲੀ ਬਣਾਈ ਗਈ। ਸਕਾਟ ਗਾਈਡ ਅਤੇ ਐਨ. ਸੀ. ਸੀ ਵਾਲੇ ਵਿਦਿਆਰਥੀਆਂ ਨੇ ਵੀ ਆਪਣੇ ਥੀਮ ਉਪਰ ਰੰਗੋਲੀ ਬਣਾਈ। ਵਿਦਿਆਰਥੀਆਂ ਵੱਲੋਂ ਪ੍ਰਦੂਸ਼ਣ ਮੁਕਤ ਦੀਵਾਲੀ ਤੇ ਪਟਾਕੇ ਨਾ ਚਲਾਉਣ ਸਬੰਧੀ ਰੈਲੀ ਕੱਢੀ ਗਈ। ਵਿਦਿਆਰਥੀਆਂ ਨੇ ਆਪਣੇ ਜਮਾਤ ਦੇ ਕਮਰਿਆਂ ਦੀ ਸਜਾਵਟ ਕੀਤੀ ਤੇ ਪ੍ਰਦੂਸ਼ਣ ਮੁਕਤ ਦੀਵਾਲੀ ਮਨਾਉਣ ਦਾ ਅਹਿਦ ਲਿਆ। ਸਕੂਲ ਵੱਲੋਂ ਦਰਜਾ ਚਾਰ ਮੁਲਾਜ਼ਮਾਂ ਨੂੰ ਤੋਹਫੇ ਦਿੱਤੇ ਗਏ। ਪ੍ਰਿੰਸੀਪਲ ਨੇਹਾ ਢੱਲ ਨੇ ਵਿਦਿਆਰਥੀਆਂ ਨੂੰ ਬੰਦੀ ਛੋੜ ਦਿਵਸ ਅਤੇ ਦੀਵਾਲੀ ਦੀਆਂ ਵਧਾਈਆਂ ਦਿੱਤੀਆਂ ਤੇ ਸਾਰੇ ਬੱਚਿਆਂ ਨੂੰ ਸੁਰੱਖਿਅਤ ਅਤੇ ਪ੍ਰਦੂਸ਼ਣ ਮੁਕਤ ਦੀਵਾਲੀ ਮਨਾਉਣ ਲਈ ਪ੍ਰੇਰਿਤ ਕੀਤਾ।
ਪਿਛਲੀ ਖ਼ਬਰ ਆਂਗਣਵਾੜੀ ਵਰਕਰਾਂ ਨਾਲ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਨੇ ਮਨਾਈ ਦੀਵਾਲੀ ਅਗਲੀ ਖ਼ਬਰ ਬ੍ਰਿਟਿਸ਼ ਕਾਨਵੈਂਟ ਸਕੂਲ ਫਤਿਹਪੁਰ ਵਿਖੇ ਦੀਵਾਲੀ ਦਾ ਤਿਉਹਾਰ ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।