02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਬ੍ਰਿਟਿਸ਼ ਕਾਨਵੈਂਟ ਸਕੂਲ ਵਿਖੇ ਸਕੂਲ ਪਿਕਨਿਕ ਉਤਸ਼ਾਹ ਨਾਲ ਮਨਾਈ

ਈਸੜੂ, 1 ਨਵੰਬਰ (ਬਲਵਿੰਦਰ ਸਿੰਘ)- ਬ੍ਰਿਟਿਸ਼ ਕਾਨਵੈਂਟ ਸਕੂਲ, ਫ਼ਤਿਹਪੁਰ ਵਿਖੇ ਸਕੂਲ ਦੇ ਪ੍ਰਧਾਨ ਜਤਿੰਦਰਪਾਲ ਸਿੰਘ ਜੌਲੀ, ਚੇਅਰਪਰਸਨ ਸਤਿੰਦਰਜੀਤ ਕੌਰ ਜੌਲੀ, ਵਾਈਸ ਪ੍ਰੈਜ਼ੀਡੈਂਟ ਨਵੇਰਾ ਜੌਲੀ ਤੇ ਪ੍ਰਿੰਸੀਪਲ ਗਗਨਪ੍ਰੀਤ ਕੌਰ ਗਿੱਲ ਦੀ ਅਗਵਾਈ ਹੇਠ ਵਿਦਿਆਰਥੀਆਂ ਲਈ ਸਕੂਲ ਪਿਕਨਿਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਬੱਚਿਆਂ ਨੇ ਬੜੇ ਉਤਸ਼ਾਹ ਅਤੇ ਖ਼ੁਸ਼ੀ ਨਾਲ ਵੱਖ-ਵੱਖ ਮਨੋਰੰਜਕ ਗਤੀਵਿਧੀਆਂ ਵਿਚ ਭਾਗ ਲਿਆ।

ਅਜੀਤ ਡੈਸਕ 02-11-2026
ਈਸੜੂ, 1 ਨਵੰਬਰ (ਬਲਵਿੰਦਰ ਸਿੰਘ)- ਬ੍ਰਿਟਿਸ਼ ਕਾਨਵੈਂਟ ਸਕੂਲ, ਫ਼ਤਿਹਪੁਰ ਵਿਖੇ ਸਕੂਲ ਦੇ ਪ੍ਰਧਾਨ ਜਤਿੰਦਰਪਾਲ ਸਿੰਘ ਜੌਲੀ, ਚੇਅਰਪਰਸਨ ਸਤਿੰਦਰਜੀਤ ਕੌਰ ਜੌਲੀ, ਵਾਈਸ ਪ੍ਰੈਜ਼ੀਡੈਂਟ ਨਵੇਰਾ ਜੌਲੀ ਤੇ ਪ੍ਰਿੰਸੀਪਲ ਗਗਨਪ੍ਰੀਤ ਕੌਰ ਗਿੱਲ ਦੀ ਅਗਵਾਈ ਹੇਠ ਵਿਦਿਆਰਥੀਆਂ ਲਈ ਸਕੂਲ ਪਿਕਨਿਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਬੱਚਿਆਂ ਨੇ ਬੜੇ ਉਤਸ਼ਾਹ ਅਤੇ ਖ਼ੁਸ਼ੀ ਨਾਲ ਵੱਖ-ਵੱਖ ਮਨੋਰੰਜਕ ਗਤੀਵਿਧੀਆਂ ਵਿਚ ਭਾਗ ਲਿਆ। ਪਿਕਨਿਕ ਦੌਰਾਨ ਵਿਦਿਆਰਥੀਆਂ ਨੇ ਵੱਖ-ਵੱਖ ਤਰ੍ਹਾਂ ਦੇ ਝੂਲਿਆਂ ਦਾ ਆਨੰਦ ਮਾਣਿਆ ਅਤੇ ਆਪਣੇ ਦੋਸਤਾਂ ਨਾਲ ਖ਼ੁਸ਼ੀਆਂ ਭਰੇ ਪਲ ਬਿਤਾਏ। ਝੂਲਿਆਂ ’ਤੇ ਮਸਤੀ ਕਰਦੇ ਬੱਚਿਆਂ ਦੇ ਚਿਹਰਿਆਂ ’ਤੇ ਖ਼ੁਸ਼ੀ ਅਤੇ ਉਤਸ਼ਾਹ ਦੇਖਣਯੋਗ ਸੀ। ਇਸ ਦੇ ਨਾਲ ਹੀ ਬੱਚਿਆਂ ਨੇ ਆਪਣੇ ਅਧਿਆਪਕਾਂ ਨਾਲ ਸਮਾਂ ਬਿਤਾਉਂਦਿਆਂ ਮਨੋਰੰਜਨ ਦੇ ਨਾਲ-ਨਾਲ ਆਪਸੀ ਸਾਂਝ ਅਤੇ ਸਹਿਯੋਗ ਦੀ ਭਾਵਨਾ ਨੂੰ ਵੀ ਮਜ਼ਬੂਤ ਕੀਤਾ। ਸਕੂਲ ਪ੍ਰਬੰਧਕਾਂ ਨੇ ਕਿਹਾ ਕਿ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਪੜ੍ਹਾਈ ਦੇ ਨਾਲ-ਨਾਲ ਅਜਿਹੀਆਂ ਮਨੋਰੰਜਕ ਗਤੀਵਿਧੀਆਂ ਵੀ ਬਹੁਤ ਜ਼ਰੂਰੀ ਹਨ। ਪ੍ਰਿੰਸੀਪਲ ਗਗਨਪ੍ਰੀਤ ਕੌਰ ਗਿੱਲ ਨੇ ਕਿਹਾ ਕਿ ਸਕੂਲ ਦਾ ਉਦੇਸ਼ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨ ਦੇ ਨਾਲ-ਨਾਲ ਉਨ੍ਹਾਂ ਦੀ ਸ਼ਖ਼ਸੀਅਤ ਦਾ ਸਰਵਪੱਖੀ ਵਿਕਾਸ ਕਰਨਾ ਹੈ। ਉਨ੍ਹਾਂ ਅਜਿਹੇ ਪ੍ਰੋਗਰਾਮਾਂ ਨੂੰ ਬੱਚਿਆਂ ਦੇ ਜੀਵਨ ਵਿਚ ਖ਼ੁਸ਼ੀ, ਆਤਮ-ਵਿਸ਼ਵਾਸ ਅਤੇ ਨਵੀਆਂ ਸਿੱਖਿਆਵਾਂ ਭਰਨ ਦਾ ਵਧੀਆ ਸਾਧਨ ਦੱਸਿਆ।
ਪਿਛਲੀ ਖ਼ਬਰ ‘ ਆਪ’ ਬਲਾਕ ਪ੍ਰਧਾਨ ਤੇ ਵਾਰਡ ਇੰਚਾਰਜ ਨੇ ਪਾਰਟੀ ਵਰਕਰਾਂ ਨਾਲ ਕੀਤੀ ਮੀਟਿੰਗ ਅਗਲੀ ਖ਼ਬਰ ਲਲਹੇੜੀ ਸਕੂਲ ਵਿਖੇ ਵਿਦਿਆਰਥੀਆਂ ਨੂੰ ਪੋਕਸੋ ਐਕਟ-2012 ਬਾਰੇ ਕੀਤਾ ਜਾਗਰੂਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।