02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਸੈਣ ਸਮਾਜ ਭਲਾਈ ਬੋਰਡ ਦੇ ਨਵ-ਨਿਯੁਕਤ ਚੇਅਰਮੈਨ ਪ੍ਰੀਤ ਦਾ ਸਨਮਾਨ

ਅਹਿਮਦਗੜ੍ਹ, 1 ਨਵੰਬਰ (ਰਵਿੰਦਰ ਪੁਰੀ)- ਪੰਜਾਬ ਸਰਕਾਰ ਵਲੋਂ ਸੂਬੇ ਦੇ ਵਿਧਾਨ ਸਭਾ ਹਲਕਿਆਂ ਵਿਚ ਸੈਣ ਸਮਾਜ ਭਲਾਈ ਬੋਰਡ ਗਠਿਤ ਕੀਤੇ ਜਾਣ ਬਾਅਦ ਵਿਧਾਨ ਸਭਾ ਹਲਕਾ ਅਮਰਗੜ੍ਹ ਦੇ ਨਿਯੁਕਤ ਕੀਤੇ ਗਏ ਚੇਅਰਮੈਨ ਗੁਰਪ੍ਰੀਤ ਸਿੰਘ ਪ੍ਰੀਤ ਡੇਅਰੀ ਵਾਲਿਆਂ ਦਾ ਸੈਣ ਸਮਾਜ ਸ਼ਾਖਾ ਵਲੋਂ ਸਨਮਾਨ ਕੀਤਾ ਗਿਆ। ਇਸ ਮੌਕੇ ਅਹਿਮਦਗੜ੍ਹ ਯੂਨਿਟ ਦੇ ਪ੍ਰਧਾਨ ਜਸਵੀਰ ਸਿੰਘ ਕਲਸੀ, ਸਰਪ੍ਰਸਤ ਮਾਸਟਰ ਕੁਲਦੀਪ ਸਿੰਘ, ਚੇਅਰਮੈਨ ਬਲਜਿੰਦਰ ਸਿੰਘ ਬਿੱਲੂ ਨੇ ਪੰਜਾਬ ਸਰਕਾਰ ਵਿਸ਼ੇਸ਼ ਕਰ ਕੇ ਹਲਕਾ ਵਿਧਾਇਕ ਪ੍ਰੋਫੈਸਰ ਜਸਵੰਤ ਸਿੰਘ ਗੱਜਣ ਮਾਜਰਾ ਦਾ ਇਸ ਨਿਯੁਕਤੀ ਸਬੰਧੀ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਸੈਣ ਸਮਾਜ ਦੀ ਬਿਹਤਰੀ ਲਈ ਜੋ ਪੰਜਾਬ ਦੇ ਵਿਧਾਨ ਸਭਾ ਹਲਕਿਆਂ ਵਿਚ ਸੈਣ ਸਮਾਜ ਬੋਰਡ ਗਠਿਤ ਕੀਤੇ ਹਨ।

ਅਜੀਤ ਡੈਸਕ 02-11-2026
ਅਹਿਮਦਗੜ੍ਹ, 1 ਨਵੰਬਰ (ਰਵਿੰਦਰ ਪੁਰੀ)- ਪੰਜਾਬ ਸਰਕਾਰ ਵਲੋਂ ਸੂਬੇ ਦੇ ਵਿਧਾਨ ਸਭਾ ਹਲਕਿਆਂ ਵਿਚ ਸੈਣ ਸਮਾਜ ਭਲਾਈ ਬੋਰਡ ਗਠਿਤ ਕੀਤੇ ਜਾਣ ਬਾਅਦ ਵਿਧਾਨ ਸਭਾ ਹਲਕਾ ਅਮਰਗੜ੍ਹ ਦੇ ਨਿਯੁਕਤ ਕੀਤੇ ਗਏ ਚੇਅਰਮੈਨ ਗੁਰਪ੍ਰੀਤ ਸਿੰਘ ਪ੍ਰੀਤ ਡੇਅਰੀ ਵਾਲਿਆਂ ਦਾ ਸੈਣ ਸਮਾਜ ਸ਼ਾਖਾ ਵਲੋਂ ਸਨਮਾਨ ਕੀਤਾ ਗਿਆ। ਇਸ ਮੌਕੇ ਅਹਿਮਦਗੜ੍ਹ ਯੂਨਿਟ ਦੇ ਪ੍ਰਧਾਨ ਜਸਵੀਰ ਸਿੰਘ ਕਲਸੀ, ਸਰਪ੍ਰਸਤ ਮਾਸਟਰ ਕੁਲਦੀਪ ਸਿੰਘ, ਚੇਅਰਮੈਨ ਬਲਜਿੰਦਰ ਸਿੰਘ ਬਿੱਲੂ ਨੇ ਪੰਜਾਬ ਸਰਕਾਰ ਵਿਸ਼ੇਸ਼ ਕਰ ਕੇ ਹਲਕਾ ਵਿਧਾਇਕ ਪ੍ਰੋਫੈਸਰ ਜਸਵੰਤ ਸਿੰਘ ਗੱਜਣ ਮਾਜਰਾ ਦਾ ਇਸ ਨਿਯੁਕਤੀ ਸਬੰਧੀ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਸੈਣ ਸਮਾਜ ਦੀ ਬਿਹਤਰੀ ਲਈ ਜੋ ਪੰਜਾਬ ਦੇ ਵਿਧਾਨ ਸਭਾ ਹਲਕਿਆਂ ਵਿਚ ਸੈਣ ਸਮਾਜ ਬੋਰਡ ਗਠਿਤ ਕੀਤੇ ਹਨ। ਉਸ ਦੇ ਨਾਲ ਸੈਣ ਸਮਾਜ ਦਾ ਸਨਮਾਨ ਵਧਿਆ ਅਤੇ ਸੈਣ ਸਮਾਜ ਬਿਰਾਦਰੀ ਨੂੰ ਪੇਸ਼ ਆਉਂਦੀਆਂ ਮੁਸ਼ਕਲਾਂ ਦੇ ਹੱਲ ਲਈ ਵੀ ਇਹ ਬੋਰਡ ਸਹਾਇਕ ਹੋਣਗੇ। ਇਸ ਮੌਕੇ ਸੈਕਟਰੀ ਅਜਾਇਬ ਸਿੰਘ ਧੂਰਕੋਟ, ਮੀਤ ਪ੍ਰਧਾਨ ਪਰਮਿੰਦਰ ਸਿੰਘ ਟਿੰਮੀ, ਮੈਂਬਰ ਜਗਵਿੰਦਰ ਸਿੰਘ ਰੂਬੀ, ਜਗਦੀਸ਼ ਸਿੰਘ, ਜਤਿੰਦਰ ਸਿੰਘ, ਪ੍ਰਗਟ ਸਿੰਘ ਮਹੇਰਨਾ ਕਲਾਂ ਤੇ ਅਵਤਾਰ ਸਿੰਘ ਛੰਨਾ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਭਾਜਪਾ ਸਰਕਾਰ ਬਣਨ ’ਤੇ ਪੰਜਾਬ ਨਸ਼ਾ ਮੁਕਤੀ ਦਾ ਟੀਚਾ ਪੂਰਾ ਕੀਤਾ ਜਾਵੇਗਾ- ਨੀਸ਼ੂ ਚਹਿਲਾਂ ਅਗਲੀ ਖ਼ਬਰ ਇੰਡੀਆ ਗੱਠਜੋੜ ਦੀ ਫ਼ੇਲ੍ਹ ਦਿੱਲੀ ਰੈਲੀ ਨੇ ਸਾਬਤ ਕੀਤਾ ਕਿ 2027 ’ ਚ ਪੰਜਾਬ ਤੇ ਯੂ . ਪੀ . ’ ਚ ਐਨ . ਡੀ . ਏ . ਸਰਕਾਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।