23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2026

ਦੁੱਗਰੀ ਵਿਖੇ ਅੱਖਾਂ ਦਾ ਮੁਫ਼ਤ ਜਾਂਚ ਤੇ ਅਪ੍ਰੇਸ਼ਨ ਕੈਂਪ ਕੱਲ੍ਹ

ਮਲੌਦ, 23 ਨਵੰਬਰ (ਸਹਾਰਨ ਮਾਜਰਾ)- ਉੱਘੇ ਸਮਾਜ ਸੇਵੀ ਐਸ. ਪੀ.

ਪੀ. ਐਸ. ਓਬਰਾਏ ਤੇ ਗੁਰਮੀਤ ਸਿੰਘ ਪੰਧੇਰ 24-11-2026
ਮਲੌਦ, 23 ਨਵੰਬਰ (ਸਹਾਰਨ ਮਾਜਰਾ)- ਉੱਘੇ ਸਮਾਜ ਸੇਵੀ ਐਸ. ਪੀ. ਸਿੰਘ ਓਬਰਾਏ ਦੀ ਅਗਵਾਈ ਹੇਠ ਸਰਬੱਤ ਦਾ ਭਲਾ ਟੱਰਸਟ ਵਲੋਂ 752ਵਾਂ ਅਤੇ ਇਸੇ ਕੜੀ ਤਹਿਤ 22ਵਾਂ ਅੱਖਾਂ ਦਾ ਮੁਫ਼ਤ ਜਾਂਚ ਤੇ ਅਪ੍ਰੇਸ਼ਨ ਕੈਂਪ ਕੱਲ੍ਹ 25 ਨਵੰਬਰ ਬੁੱਧਵਾਰ ਨੂੰ ਪਿੰਡ ਦੁੱਗਰੀ (ਨੇੜੇ ਰੁੜਕੀ ਮਾਲੇਰਕੋਟਲਾ) ਵਿਖੇ ਲਗਾਇਆ ਜਾ ਰਿਹਾ ਹੈ। ਇਸ ਤੋਂ ਬਾਅਦ 753ਵਾਂ ਅਤੇ ਇਸੇ ਕੜੀ ਤਹਿਤ ਸਮਾਜ ਸੇਵੀ ਸਵਰਗੀ ਗੁਰਦਿਆਲ ਸਿੰਘ ਪੰਧੇਰ ਦੇ ਪਰਿਵਾਰ ਵਲੋਂ 23ਵਾਂ ਚਿੱਟੇ ਮੋਤੀਏ ਦਾ ਮੁਫ਼ਤ ਜਾਂਚ ਤੇ ਅਪ੍ਰੇਸ਼ਨ ਕੈਂਪ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਪਿੰਡ ਸਹਾਰਨ ਮਾਜਰਾ ਵਿਖੇ ਗ੍ਰਾਮ ਪੰਚਾਇਤ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ 29 ਨਵੰਬਰ ਦਿਨ ਐਤਵਾਰ ਨੂੰ ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਤੱਕ ਲਗਾਇਆ ਜਾ ਰਿਹਾ ਹੈ। ਜਿਸ ਵਿਚ ਮੁੱਖ ਮਹਿਮਾਨ ਡਾ. ਐਸ. ਪੀ. ਐਸ ਓਬਰਾਏ ਮੈਨੇਜਿੰਗ ਟਰੱਸਟੀ ਹੋਣਗੇ। ਇਸੇ ਤਰ੍ਹਾਂ ਹੀ ਸਰਬੱਤ ਦਾ ਭਲਾ ਟੱਰਸਟ ਵਲੋਂ 754ਵਾਂ ਅਤੇ ਇਸੇ ਕੜੀ ਤਹਿਤ ਸਮਾਜ ਸੇਵੀ ਸਹਾਰਨ ਮਾਜਰਾ ਪੰਧੇਰ ਅਤੇ ਗਿੱਲ ਪਰਿਵਾਰ ਵਲੋਂ 24ਵਾਂ ਚਿੱਟੇ ਮੋਤੀਏ ਦਾ ਮੁਫ਼ਤ ਜਾਂਚ ਅਤੇ ਅਪ੍ਰੇਸ਼ਨ ਕੈਂਪ ਗੁਰਦੁਆਰਾ ਸ਼ਹੀਦਗੜ੍ਹ ਸਾਹਿਬ ਪਿੰਡ ਸਿਹੋੜਾ ਵਿਖੇ ਗ੍ਰਾਮ ਪੰਚਾਇਤ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ 6 ਦਸੰਬਰ ਦਿਨ ਐਤਵਾਰ ਨੂੰ ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਤੱਕ ਲਗਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਵੱਧ ਤੋਂ ਵੱਧ ਲੋਕਾਂ ਨੂੰ ਇਸ ਕੈਂਪ ਦਾ ਲਾਭ ਲੈਣਾ ਚਾਹੀਦਾ ਹੈ।
ਪਿਛਲੀ ਖ਼ਬਰ ਕੈਂਬਰਿਜ ਇੰਟਰਨੈਸ਼ਨਲ ਸਕੂਲ ਵਲੋਂ ਬੱਚਿਆਂ ’ਚ ਨੈਤਿਕ ਕਦਰਾਂ ਕੀਮਤਾਂ ਪੈਦਾ ਕਰਨ ਲਈ ਕੀਤਾ ਉਪਰਾਲਾ ਮਨੁੱਖਤਾ ਦੀ ਸੇਵਾ ਹੀ... ਅਗਲੀ ਖ਼ਬਰ ਗੈਸ ਖਪਤਕਾਰਾਂ ਲਈ ਮਾੜੀ ਖ਼ਬਰ, ਕਈਆਂ ਦੀਆਂ ਕਨੈੱਕਸ਼ਨ ਕਾਪੀਆਂ ਹੋਈਆਂ ਬੰਦ, ਪੈਦਾ ਹੋਈ ਵੱਡੀ ਸਮੱਸਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।