08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਏ. ਐਸ. ਕਾਲਜ, ਖੰਨਾ ਦੇ ਬੀ. ਸੀ. ਏ. ਵਿਦਿਆਰਥੀਆਂ ਵਲੋਂ ਕਸੌਲੀ ਦੀ ਵਿਦਿਅਕ ਅਤੇ ਮਨੋਰੰਜਕ ਯਾਤਰਾ

ਖੰਨਾ, 7 ਅਕਤੂਬਰ (ਹਰਜਿੰਦਰ ਸਿੰਘ ਲਾਲ)-ਏ. ਐਸ.

ਅਜੀਤ ਡੈਸਕ 08-10-2026
ਖੰਨਾ, 7 ਅਕਤੂਬਰ (ਹਰਜਿੰਦਰ ਸਿੰਘ ਲਾਲ)-ਏ. ਐਸ. ਕਾਲਜ, ਖੰਨਾ ਦੇ ਕੰਪਿਊਟਰ ਸਾਇੰਸ ਅਤੇ ਐਪਲੀਕੇਸ਼ਨਜ਼ ਵਿਭਾਗ ਵਲੋਂ ਬੀ. ਸੀ. ਏ. ਦੇ ਵਿਦਿਆਰਥੀਆਂ ਲਈ ਇੱਕ ਰੋਜ਼ਾ ਵਿਦਿਅਕ ਅਤੇ ਮਨੋਰੰਜਕ ਯਾਤਰਾ ਦਾ ਆਯੋਜਨ ਕੀਤਾ ਗਿਆ। ਕਾਲਜ ਦੇ ਪ੍ਰਿੰਸੀਪਲ ਡਾ. ਕੇ. ਕੇ. ਸ਼ਰਮਾ ਨੇ ਦੱਸਿਆ ਕਿ ਏ. ਐਸ. ਕਾਲਜ, ਖੰਨਾ ਵਿਦਿਆਰਥੀਆਂ ਦੇ ਸ਼ਖਸੀਅਤ ਵਿਕਾਸ ਅਤੇ ਪੜ੍ਹਾਈ ਦੇ ਨਾਲ-ਨਾਲ ਵਿਹਾਰਕ ਤਜਰਬਾ ਪ੍ਰਦਾਨ ਕਰਨ ਲਈ ਅਜਿਹੀਆਂ ਗਤੀਵਿਧੀਆਂ ਦਾ ਲਗਾਤਾਰ ਆਯੋਜਨ ਕਰਦਾ ਰਹਿੰਦਾ ਹੈ। ਇਸ ਯਾਤਰਾ ਦਾ ਉਦੇਸ਼ ਵਿਦਿਆਰਥੀਆਂ ਨੂੰ ਕੁਦਰਤ, ਸੱਭਿਆਚਾਰ ਅਤੇ ਇਤਿਹਾਸਕ ਸਥਾਨਾਂ ਤੋਂ ਜਾਣੂ ਕਰਵਾਉਣਾ ਸੀ। ਜਿਸ ਨਾਲ ਉਨ੍ਹਾਂ ਨੂੰ ਰੋਜ਼ਾਨਾ ਦੀ ਪੜ੍ਹਾਈ ਲਿਖਾਈ ਤੋਂ ਕੁਝ ਰਾਹਤ ਮਿਲੇ ਅਤੇ ਨਾਲ ਹੀ ਇਸ ਦਾ ਮੰਤਵ ਉਨ੍ਹਾਂ ਵਿੱਚ ਆਪਸੀ ਸਹਿਯੋਗ, ਅਨੁਸ਼ਾਸਨ ਅਤੇ ਟੀਮ ਭਾਵਨਾ ਨੂੰ ਵਧਾਉਣਾ ਸੀ। ਯਾਤਰਾ ਦੌਰਾਨ, ਵਿਦਿਆਰਥੀਆਂ ਨੇ ਕਸੌਲੀ ਦੀ ਕੁਦਰਤੀ ਸੁੰਦਰਤਾ ਦਾ ਆਨੰਦ ਮਾਣਿਆ ਅਤੇ ਹਨੂੰਮਾਨ ਮੰਦਰ, ਮੰਕੀ ਪੁਆਇੰਟ, ਮਾਲ ਰੋਡ ਅਤੇ ਕ੍ਰਾਈਸਟ ਚਰਚ ਵਰਗੇ ਪ੍ਰਮੁੱਖ ਸਥਾਨਾਂ ਦਾ ਦੌਰਾ ਕੀਤਾ। ਹਰੇ-ਭਰੇ ਪਹਾੜ, ਮਨਮੋਹਕ ਵਾਦੀਆਂ ਅਤੇ ਸ਼ਾਂਤਮਈ ਮਾਹੌਲ ਵਿਦਿਆਰਥੀਆਂ ਨੂੰ ਖਾਸ ਤੌਰ ’ਤੇ ਪਸੰਦ ਆਇਆ। ਇਨ੍ਹਾਂ ਵੱਖ - ਵੱਖ ਸਥਾਨਾਂ ’ਤੇ ਘੁੰਮਦੇ ਹੋਏ, ਉਨ੍ਹਾਂ ਨੇ ਕੁਦਰਤ ਦੀ ਗੋਦ ਵਿੱਚ ਸਮਾਂ ਬਿਤਾਇਆ ਅਤੇ ਆਪਣੇ ਜਮਾਤੀਆਂ ਤੇ ਅਧਿਆਪਕਾਂ ਨਾਲ ਯਾਦਗਾਰੀ ਪਲ ਸਾਂਝੇ ਕੀਤੇ। ਫੈਕਲਟੀ ਮੈਂਬਰਾਂ ਡਾ. ਵਿਵੇਕ ਭਾਂਬਰੀ, ਡਾ. ਅਨਿਲ ਕੁਮਾਰ, ਡਾ. ਰਾਜਨ ਮੈਨਰੋ, ਪ੍ਰੋ. ਮੁਕਤਾਵਲੀ ਅਤੇ ਪ੍ਰੋ. ਤਾਨੀਆ ਨੇ ਇਸ ਯਾਤਰਾ ਦਾ ਪ੍ਰਬੰਧ ਕੀਤਾ ਅਤੇ ਪੂਰੀ ਯਾਤਰਾ ਦੌਰਾਨ ਵਿਦਿਆਰਥੀਆਂ ਦੀ ਸੁਰੱਖਿਆ, ਅਨੁਸ਼ਾਸਨ ਅਤੇ ਆਰਾਮ ਨੂੰ ਯਕੀਨੀ ਬਣਾਇਆ।
ਪਿਛਲੀ ਖ਼ਬਰ ਹਾਕੀ ਦੀਆਂ ਦੋਨੋਂ ਟੀਮਾਂ ਵਲੋਂ ਕੀਤਾ ਗਿਆ ਚੰਗਾ ਪ੍ਰਦਰਸ਼ਨ, ਖਿਡਾਰੀਆਂ ਨੇ ਆਪਣਾ ਤੇ ਦੇਸ਼ ਦਾ ਨਾਂਅ ਰੌਸ਼ਨ ਕੀਤਾ- ਮਿੰਟਾ ਕ... ਅਗਲੀ ਖ਼ਬਰ ‘ ਮੇਰਾ ਘਰ, ਮੇਰੇ ਨਾਮ’ ਸਕੀਮ ਤਹਿਤ ਨਵਾਂ ਪਿੰਡ ਜੰਡਿਆਲੀ ਦੇ 22 ਲਾਭਪਾਤਰੀਆਂ ਨੂੰ ਮਾਲਕੀ ਦਸਤਾਵੇਜ਼ ਸੌਂਪੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।