06-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਐਨ. ਕੇ. ਸ਼ਰਮਾ ਨੇ ਖੰਨਾ ਤੇ ਗੋਬਿੰਦਗੜ੍ਹ ਦੇ ਵਪਾਰੀਆਂ ਦੀਆਂ ਸਮੱਸਿਆਵਾਂ ਸੰਬੰਧੀ ਮੀਟਿੰਗ

ਖੰਨਾ, 5 ਅਕਤੂਬਰ (ਅਜੀਤ ਬਿਊਰੋ)-ਅਗਾਮੀਂ ਚੋਣਾਂ ਲਈ ਪੰਜਾਬ ਦੇ ਵਪਾਰੀਆਂ ਦੀ ਰਾਏ ਨਾਲ ਚੋਣ ਮਨੋਰਥ ਪੱਤਰ ਤਿਅਰ ਕਰਨ ਲਈ ਸੋਮਵਾਰ ਸ਼੍ਰੋਮਣੀ ਅਕਾਲੀ ਦਲ ਵਪਾਰ ਮੰਡਲ ਪੰਜਾਬ ਦੇ ਪ੍ਰਧਾਨ ਐੱਨ. ਕੇ.

ਐਨ. ਕੇ. ਸ਼ਰਮਾ ਨੂੰ ਸਨਮਾਨ ਕਰਦੇ ਹੋਏ ਯਾਦਵਿੰਦਰ ਸਿੰਘ ਯਾਦੂ ਅਤੇ ਹੋਰ। ਤਸਵੀਰ : ਸੋਨੀ ਗਿੱਲ 06-10-2026
ਖੰਨਾ, 5 ਅਕਤੂਬਰ (ਅਜੀਤ ਬਿਊਰੋ)-ਅਗਾਮੀਂ ਚੋਣਾਂ ਲਈ ਪੰਜਾਬ ਦੇ ਵਪਾਰੀਆਂ ਦੀ ਰਾਏ ਨਾਲ ਚੋਣ ਮਨੋਰਥ ਪੱਤਰ ਤਿਅਰ ਕਰਨ ਲਈ ਸੋਮਵਾਰ ਸ਼੍ਰੋਮਣੀ ਅਕਾਲੀ ਦਲ ਵਪਾਰ ਮੰਡਲ ਪੰਜਾਬ ਦੇ ਪ੍ਰਧਾਨ ਐੱਨ. ਕੇ. ਸ਼ਰਮਾ ਵਲੋਂ ਖੰਨਾ ਵਿਖੇ ਮੰਡੀ ਗੋਬਿੰਦਗੜ੍ਹ ਤੇ ਖੰਨਾ ਦੇ ਵਪਾਰੀਆਂ ਨਾਲ ਬੈਠਕ ਕੀਤੀ ਗਈ। ਹਲਕਾ ਇੰਚਾਰਜ ਯਾਦਵਿੰਦਰ ਸਿੰਘ ਯਾਦੂ ਦੀ ਅਗਵਾਈ ’ਚ ਜਿਥੇ ਵਪਾਰੀਆਂ ਦੀਆਂ ਸਮੱਸਿਆਵਾਂ ਸੁਣੀਆਂ, ਉੱਥੇ ਹੀ ਵਿਜ਼ਨ ਸੁਖਬੀਰ ਮੁਹਿੰਮ ਤਹਿਤ ਵਪਾਰੀਆਂ ਨੂੰ ਉਦਯੋਗ ਲਈ ਅਕਾਲੀ ਦਲ ਦੇ ਤਿਆਰ ਹੋਣ ਵਾਲੇ ਚੋਣ ਮਨੋਰਥ ਪੱਤਰ ਲਈ ਆਪਣੇ ਵਿਚਾਰ ਦੇਣ ਦੀ ਅਪੀਲ ਕੀਤੀ ਗਈ। ਸ਼ਰਮਾ ਨੇ ਕਿਹਾ ਕਿ ਵਪਾਰੀਆਂ ਦੀਆਂ ਸਮੱਸਿਆਵਾਂ ਤੇ ਵਿਚਾਰ ਸੁਣ ਕੇ ਹੀ ਚੋਣ ਮਨੋਰਥ ਪੱਤਰ ਤਿਆਰ ਕੀਤਾ ਜਾਵੇਗਾ, ਜੋ ਵਪਾਰੀਆਂ ਵਲੋਂ ਫੈਸਲਾ ਕੀਤਾ ਜਾਵੇਗਾ, ਓਹੀ ਅਕਾਲੀ ਦਲ ਦੀ ਸਰਕਾਰ ਵਲੋਂ ਅਮਲ ’ਚ ਲਿਆਂਦਾ ਜਾਵੇਗਾ। ਐੱਨ. ਕੇ. ਸ਼ਰਮਾ ਨੇ ਕਿਹਾ ਕਿ ਅੱਜ ਪੰਜਾਬ ਦੇ ਹਾਲਾਤ ਬਹੁਤ ਜਿਆਦਾ ਮਾੜੇ ਹੋ ਗਏ ਹਨ। ਸਰਕਾਰ ਨੂੰ ਕੋਈ ਜਾਣਕਾਰੀ ਨਹੀਂ।ਇਸ ਮੌਕੇ ਰਾਜੇਸ਼ ਖੰਨਾ, ਸ਼ਸੀ ਸਾਹਨੇਵਾਲੀਆ, ਤਰਸੇਮ ਸਿੰਗਲਾ, ਅਭਿਨਾਸ਼, ਰਾਜੂ ਖੰਨਾ, ਨਵਲ ਅਗਰਵਾਲ, ਸੁਨੀਲ ਬਟਸਨ, ਅਨਿਲ ਘਈ, ਹਰਵਿੰਦਰ ਨਾਗਰਾ, ਰਾਜਨਾਥ ਮਲਹੋਤਰਾ, ਵੇਦ ਸੁਦਰਸ਼ਨ ਦਾਸ ਬਾਵਾ, ਸੰਦੀਪ ਕੌਸ਼ਲ, ਅਵਤਾਰਜੀਤ ਸ਼ਰਮਾ, ਮੁਨਿਸ਼ ਗੋਇਲ, ਗੁਰਬਚਨ ਸਿੰਘ ਕੋਹਲੀ, ਸੁਰਿੰਦਰ ਤਿਵਾੜੀ, ਅਮਿਤ ਸਿਆਲ, ਡਾ. ਸਹਿਗਲ, ਹਰਵਿੰਦਰ ਸਿੰਘ ਡੀ. ਸੀ., ਰਾਜ ਸਿੰਘ, ਜੋਗਿੰੰਦਰ ਸਿੰਘ, ਗੁਰਮੁੱਖ ਸਿੰਘ ਲਾਡੀ, ਮਨਵੀਰ ਸਿੰਘ,ਪਰਮਿੰਦਰ ਨਾਗਰਾ, ਗੁਰਤੇਜ ਪੂਰਬਾ, ਬਲਕਾਰ ਸਿੰਘ ਗੋਹ, ਰਣਜੀਤ ਸਿੰਘ ਗੋਹ, ਗੁਰਪ੍ਰੀਤ ਸਿੰਘ, ਆਯੂਸ਼ ਅਗਰਵਾਲ, ਵਿਜੈ ਰਾਮਪਾਲ, ਦੀਪਾਸ਼ੂ ਗੋਇਲ, ਐਡ. ਬਲਜਿੰਦਰ ਸਿੰਘ, ਐਡ. ਜਤਿੰਦਰ ਭੋਲੂ, ਐਡ. ਸੰਦੀਪ ਔਜਲਾ, ਕਾਲਾ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ‘ਆਪ’ ਦੇ ਵਿਧਾਇਕ ਦੀ ਵੀਡੀਓ ਨਾਲ ਸਿੱਖਿਆ ਕ੍ਰਾਂਤੀ ਦੇ ਦਾਅਵਿਆਂ ਦੀ ਹਕੀਕਤ ਹੋਈ ਜੱਗ ਜ਼ਾਹਿਰ-ਹੈਪੀ ਗਿੱਲ ਅਗਲੀ ਖ਼ਬਰ ਖੰਨਾ ਵਿਚ ਨਾਜਾਇਜ਼ ਕਬਜ਼ਿਆਂ ਖ਼ਿਲਾਫ਼ ਪੁਲਿਸ ਤੇ ਨਗਰ ਕੌਂਸਲ ਨੇ ਕੀਤੀ ਕਾਰਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।