ਝੋਨੇ ਦੀ ਲਿਫ਼ਟਿੰਗ ਸ਼ੁਰੂ, ਸਥਾਨਕ ਸ਼ੈਲਰਾਂ ਨੇ ਹੀ ਕੀਤੀ ਸ਼ੁਰੂਆਤ
ਮਾਛੀਵਾੜਾ ਸਾਹਿਬ, 5 ਅਕਤੂਬਰ (ਮਨੋਜ ਕੁਮਾਰ)-ਫੂਡ ਸਪਲਾਈ ਵਿਭਾਗ ਦੇ ਅਧਿਕਾਰੀਆਂ ਵਲੋਂ ਸ਼ੈਲਰ ਮਾਲਕਾ ਨੂੰ ਦਿੱਤੇ ਅਲਟੀਮੇਟਮ ਦੇ ਸਮੇਂ ਤੋਂ ਪਹਿਲਾਂ ਹੀ ਸਥਾਨਕ ਸ਼ੈਲਰ ਮਾਲਕਾਂ ਨੇ ਲਿਫ਼ਟਿੰਗ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਇਸ ਸੰਬੰਧੀ ਵਿਭਾਗ ਦੇ ਅਧਿਕਾਰੀ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਫਿਲਹਾਲ ਅੱਜ ਕੁੱਝ ਸ਼ੈਲਰ ਮਾਲਕਾਂ ਨੇ ਲਿਫ਼ਟਿੰਗ ਦੀ ਸ਼ੁਰੂਆਤ ਕੀਤੀ ਹੈ ਅਤੇ ਅਗਲੇ ਦਿਨਾਂ ਦੌਰਾਨ ਇਹ ਰਫ਼ਤਾਰ ਹੋਰ ਵੀ ਤੇਜ਼ ਹੋ ਜਾਵੇਗੀ।
ਅਜੀਤ ਡੈਸਕ
06-10-2026