ਝੋਨੇ ਦੀ ਛੜਾਈ ਲਈ ਤਿਆਰ ਪਰ ਪਹਿਲਾਂ ਸਰਕਾਰ ਸਾਡੀਆਂ ਮੰਗਾਂ ਮੰਨੇ-ਅਸ਼ੋਕ ਸੂਦ
ਮਾਛੀਵਾੜਾ ਸਾਹਿਬ, 4 ਅਕਤੂਬਰ (ਰਾਜਦੀਪ ਸਿੰਘ ਅਲਬੇਲਾ)-ਸ਼ੈਲਰ ਐਸੋਸੀਏਸ਼ਨ ਮਾਛੀਵਾੜਾ ਦੀ ਮੀਟਿੰਗ ਦੇਰ ਸ਼ਾਮ ਹੋਈ ਜੋ ਕਿ ਡੇਢ ਤੋਂ 2 ਘੰਟੇ ਜਾਰੀ ਰਹੀ ਜਿਸ ਵਿਚ ਚੇਅਰਮੈਨ ਹੁਸਨ ਲਾਲ ਮੜਕਨ, ਰੁਪਿੰਦਰ ਸਿੰਘ ਬੈਨੀਪਾਲ, ਹਰਿੰਦਰ ਸਿੰਘ ਬੈਨੀਪਾਲ, ਹਨੀ ਆਨੰਦ, ਅਜੈ ਬਾਂਸਲ, ਚਿਰਾਗ਼ ਬਾਂਸਲ, ਨਿਤਿਨ ਲੂਥਰਾ, ਪ੍ਰਵੀਨ ਖੋਸਲਾ, ਅਭੈ ਗੋਇਲ, ਮਨੋਹਰ ਲਾਲ, ਸੁਖਵਿੰਦਰ ਸਿੰਘ ਸੈਣੀ, ਵਿੱਕੀ ਕੁੰਦਰਾ ਵੀ ਹਾਜ਼ਰ ਸਨ। ਮੀਟਿੰਗ ਵਿਚ ਪ੍ਰਧਾਨ ਅਸ਼ੋਕ ਸੂਦ ਨੇ ਕਿਹਾ ਕਿ ਸਾਡੀਆਂ 2 ਪ੍ਰਮੁੱਖ ਸਮੱਸਿਆਵਾਂ ਹਨ ਜਿਸ ਦਾ ਸਰਕਾਰ ਹੱਲ ਕਰ ਦੇਵੇ ਤਾਂ ਉਹ ਝੋਨੇ ਦੀ ਛੜਾਈ ਕਰਨ ਨੂੰ ਤਿਆਰ ਹਨ।
ਮਾਛੀਵਾੜਾ ਸਾਹਿਬ, 4 ਅਕਤੂਬਰ (ਰਾਜਦੀਪ ਸਿੰਘ ਅਲਬੇਲਾ)-ਸ਼ੈਲਰ ਐਸੋਸੀਏਸ਼ਨ ਮਾਛੀਵਾੜਾ ਦੀ ਮੀਟਿੰਗ ਦੇਰ ਸ਼ਾਮ ਹੋਈ ਜੋ ਕਿ ਡੇਢ ਤੋਂ 2 ਘੰਟੇ ਜਾਰੀ ਰਹੀ ਜਿਸ ਵਿਚ ਚੇਅਰਮੈਨ ਹੁਸਨ ਲਾਲ ਮੜਕਨ, ਰੁਪਿੰਦਰ ਸਿੰਘ ਬੈਨੀਪਾਲ, ਹਰਿੰਦਰ ਸਿੰਘ ਬੈਨੀਪਾਲ, ਹਨੀ ਆਨੰਦ, ਅਜੈ ਬਾਂਸਲ, ਚਿਰਾਗ਼ ਬਾਂਸਲ, ਨਿਤਿਨ ਲੂਥਰਾ, ਪ੍ਰਵੀਨ ਖੋਸਲਾ, ਅਭੈ ਗੋਇਲ, ਮਨੋਹਰ ਲਾਲ, ਸੁਖਵਿੰਦਰ ਸਿੰਘ ਸੈਣੀ, ਵਿੱਕੀ ਕੁੰਦਰਾ ਵੀ ਹਾਜ਼ਰ ਸਨ। ਮੀਟਿੰਗ ਵਿਚ ਪ੍ਰਧਾਨ ਅਸ਼ੋਕ ਸੂਦ ਨੇ ਕਿਹਾ ਕਿ ਸਾਡੀਆਂ 2 ਪ੍ਰਮੁੱਖ ਸਮੱਸਿਆਵਾਂ ਹਨ ਜਿਸ ਦਾ ਸਰਕਾਰ ਹੱਲ ਕਰ ਦੇਵੇ ਤਾਂ ਉਹ ਝੋਨੇ ਦੀ ਛੜਾਈ ਕਰਨ ਨੂੰ ਤਿਆਰ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਕੇਂਦਰ ਸਰਕਾਰ ਵਲੋਂ ਚਾਵਲ ਵਿਚ 25 ਫ਼ੀਸਦੀ ਟੋਟੇ ਦੀ ਛੋਟ ਸੀ ਜੋ ਘਟਾ ਕੇ 10 ਫ਼ੀਸਦੀ ਕਰ ਦਿੱਤੀ ਹੈ ਜਿਸ ਕਾਰਨ ਹਾਈਬ੍ਰਿਡ ਝੋਨੇ ਦੀ ਬਿਜਾਈ ਨਿਯਮਾਂ ਅਨੁਸਾਰ ਸੰਭਵ ਹੀ ਨਹੀਂ। ਸ਼ੈਲਰ ਮਾਲਕਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਉਹ ਨਵੇਂ ਹਾਈਬ੍ਰਿਡ ਝੋਨੇ ਦਾ ਪਿੜਾਈ ਦਾ ਟਰਾਇਲ ਕਰ ਕੇ ਦੇਖ ਲੈਣ ਜਿਸ ਤੋਂ 40 ਤੋਂ 50 ਫ਼ੀਸਦੀ ਟੋਟਾ ਨਿਕਲ ਰਿਹਾ ਹੈ ਇਸ ਲਈ ਸਾਨੂੰ ਟਰਾਇਲ ਦੇ ਅਧਾਰ ‘ਤੇ ਛੋਟ ਦਿੱਤੀ ਜਾਵੇ। ਦੂਸਰੀ ਉਨ੍ਹਾਂ ਪ੍ਰਮੁੱਖ ਸਮੱਸਿਆ ਕਿਹਾ ਕਿ ਮਾਛੀਵਾੜਾ ਦੇ ਸਰਕਾਰੀ ਗੁਦਾਮਾਂ ਵਿਚ ਪਿਛਲੇ ਸੀਜ਼ਨ ਦਾ ਚਾਵਲ ਅਜੇ ਤੱਕ ਬਕਾਇਆ ਪਿਆ ਹੈ। ਉਨ੍ਹਾਂ ਕਿਹਾ ਕਿ ਨਵਾਂ ਚਾਵਲ ਕਿਵੇਂ ਲੱਗੇਗਾ। ਸ਼ੈਲਰ ਮਾਲਕਾਂ ਨੇ ਕਿਹਾ ਕਿ ਸਰਕਾਰ ਅਤੇ ਪ੍ਰਸ਼ਾਸਨਿਕ ਅਧਿਕਾਰੀ ਗੁਦਾਮਾਂ ਵਿਚ ਜਗ੍ਹਾ ਦਾ ਇੰਤਜ਼ਾਮ ਕਰ ਕੇ ਦੇਣ ਅਤੇ ਉਹ ਝੋਨੇ ਦੀ ਛੜਾਈ ਕਰਨ ਲਈ ਬਿਲਕੁਲ ਤਿਆਰ ਹਨ।