ਸ਼ੱਕੀ ਹਾਲਾਤਾਂ ’ਚ ਅੱਧ ਨਗਨ ਹਾਲਤ ਵਿਚ ਮਿਲੀ ਰਾਜ ਮਿਸਤਰੀ ਦੀ ਲਾਸ਼
ਮਾਛੀਵਾੜਾ ਸਾਹਿਬ, 28 ਸਤੰਬਰ (ਰਾਜਦੀਪ ਸਿੰਘ ਅਲਬੇਲਾ)-ਮਾਛੀਵਾੜਾ ਦੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਨੇੜੇ ਇੱਕ ਬੰਦ ਕਮਰੇ ਵਿਚ ਰਾਜ ਮਿਸਤਰੀ ਚਰਨਜੀਤ ਸਿੰਘ ਉਰਫ਼ ਬਿੱਲਾ (50) ਦੀ ਅੱਧ ਨਗਨ ਹਾਲਤ ਵਿਚ ਖੂਨ ਨਾਲ ਲੱਥਪੱਥ ਲਾਸ਼ ਮਿਲੀ। ਜਾਣਕਾਰੀ ਅਨੁਸਾਰ ਚਰਨਜੀਤ ਸਿੰਘ ਮਾਛੀਵਾੜਾ ਸ਼ਹਿਰ ਵਿਚ ਰਹਿੰਦੇ ਆਪਣੇ ਪਰਿਵਾਰ ਤੋਂ ਅਲੱਗ ਹੋ ਕੇ ਕਮਰਾ ਕਿਰਾਏ ‘ਤੇ ਲੈ ਕੇ ਰਹਿ ਰਿਹਾ ਸੀ।
ਚ
ਚਰਨਜੀਤ ਸਿੰਘ ਉਰਫ਼ ਬਿੱਲਾ ਦੀ ਫਾਇਲ ਫ਼ੋਟੋ।
29-09-2026
ਮਾਛੀਵਾੜਾ ਸਾਹਿਬ, 28 ਸਤੰਬਰ (ਰਾਜਦੀਪ ਸਿੰਘ ਅਲਬੇਲਾ)-ਮਾਛੀਵਾੜਾ ਦੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਨੇੜੇ ਇੱਕ ਬੰਦ ਕਮਰੇ ਵਿਚ ਰਾਜ ਮਿਸਤਰੀ ਚਰਨਜੀਤ ਸਿੰਘ ਉਰਫ਼ ਬਿੱਲਾ (50) ਦੀ ਅੱਧ ਨਗਨ ਹਾਲਤ ਵਿਚ ਖੂਨ ਨਾਲ ਲੱਥਪੱਥ ਲਾਸ਼ ਮਿਲੀ। ਜਾਣਕਾਰੀ ਅਨੁਸਾਰ ਚਰਨਜੀਤ ਸਿੰਘ ਮਾਛੀਵਾੜਾ ਸ਼ਹਿਰ ਵਿਚ ਰਹਿੰਦੇ ਆਪਣੇ ਪਰਿਵਾਰ ਤੋਂ ਅਲੱਗ ਹੋ ਕੇ ਕਮਰਾ ਕਿਰਾਏ ‘ਤੇ ਲੈ ਕੇ ਰਹਿ ਰਿਹਾ ਸੀ। ਕਮਰੇ ਦਾ ਦਰਵਾਜਾ ਅੰਦਰੋਂ ਲੱਗਾ ਹੋਇਆ ਸੀ ਤਾਂ ਆਸਪਾਸ ਦੇ ਲੋਕਾਂ ਨੇ ਦੇਖਿਆ ਕਿ ਕਮਰੇ ‘ਚੋਂ ਖੂਨ ਨਿਕਲ ਕੇ ਬਾਹਰ ਆ ਰਿਹਾ ਹੈ ਤਾਂ ਉਨ੍ਹਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਮੁਖੀ ਕਰਮਜੀਤ ਸਿੰਘ ਮੌਕੇ ‘ਤੇ ਪਹੁੰਚ ਗਏ ਅਤੇ ਜਦੋਂ ਉਨ੍ਹਾਂ ਦਰਵਾਜਾ ਤੋੜ ਕੇ ਦੇਖਿਆ ਤਾਂ ਅੰਦਰ ਚਰਨਜੀਤ ਸਿੰਘ ਖੂਨ ਨਾਲ ਲੱਥਪੱਥ ਅੱਧ ਨਗਨ ਹਾਲਤ ਵਿਚ ਪਿਆ ਸੀ, ਜਿਸ ਤੋਂ ਬਹੁਤ ਬਦਬੂ ਆ ਰਹੀ ਸੀ। ਲਾਸ਼ ਤੋਂ ਇੰਜ ਜਾਪ ਰਿਹਾ ਸੀ ਕਿ ਉਸ ਦੀ ਮੌਤ 2 ਜਾਂ 3 ਦਿਨ ਪਹਿਲਾਂ ਹੋ ਗਈ ਸੀ ਅਤੇ ਮ੍ਰਿਤਕ ਦੇ ਸਿਰ ਪਿੱਛੇ ਸੱਟ ਲੱਗਣ ਕਾਰਨ ਖੂਨ ਵਹਿ ਕੇ ਕਮਰੇ ਤੋਂ ਬਾਹਰ ਤੱਕ ਆ ਗਿਆ ਸੀ, ਜਿਸ ਦੇ ਮੂੰਹ ‘ਤੇ ਵੀ ਸੱਟ ਦੇ ਨਿਸ਼ਾਨ ਲੱਗ ਰਹੇ ਸਨ। ਮ੍ਰਿਤਕ ਚਰਨਜੀਤ ਸਿੰਘ ਦੇ ਪਰਿਵਾਰ ਨੂੰ ਪੁਲਸ ਨੇ ਸੂਚਿਤ ਕੀਤਾ ਤਾਂ ਉਸ ਦੀ ਪਤਨੀ ਜਸਪ੍ਰੀਤ ਕੌਰ ਨੇ ਦੱਸਿਆ ਕਿ ਉਸ ਦਾ ਪਤੀ ਸ਼ਰਾਬ ਪੀਣ ਦਾ ਆਦੀ ਸੀ ਅਤੇ ਘਰ ਵਿਚ ਲੜਾਈ-ਝਗੜਾ ਕਰਦਾ ਰਹਿੰਦਾ ਸੀ। ਪਿਛਲੇ ਕਰੀਬ 4 ਸਾਲ ਤੋਂ ਉਹ ਪਰਿਵਾਰ ਨਾਲੋਂ ਅਲੱਗ ਰਹਿ ਰਿਹਾ ਸੀ ਅਤੇ ਉਸ ਦਾ ਪਰਿਵਾਰਕ ਮੈਂਬਰਾਂ ਨਾਲ ਕੋਈ ਸਬੰਧ ਨਹੀਂ ਸੀ। ਅੱਜ ਸਵੇਰੇ ਉਨ੍ਹਾਂ ਨੂੰ ਪੁਲਸ ਰਾਹੀਂ ਸੂਚਨਾ ਮਿਲੀ ਕਿ ਚਰਨਜੀਤ ਸਿੰਘ ਕਮਰੇ ਅੰਦਰ ਮ੍ਰਿਤਕ ਹਾਲਤ ਵਿਚ ਪਿਆ ਹੈ। ਪੁਲਿਸ ਵਲੋਂ ਫਿਲਹਾਲ ਲਾਸ਼ ਨੂੰ ਕਬਜ਼ੇ ‘ਚ ਕਰ ਪੋਸਟ ਮਾਰਟਮ ਲਈ ਭੇਜ ਦਿੱਤਾ ਗਿਆ ਹੈ। ਥਾਣਾ ਮੁਖੀ ਕਰਮਜੀਤ ਸਿੰਘ ਨੇ ਦੱਸਿਆ ਕਿ ਪਤਨੀ ਜਸਪ੍ਰੀਤ ਕੌਰ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਏ ਹਨ ਕਿ ਉਸ ਦੇ ਪਤੀ ਦੀ ਮੌਤ ਸ਼ਰਾਬ ਦੇ ਨਸ਼ੇ ਵਿਚ ਡਿੱਗਣ ਤੋਂ ਬਾਅਦ ਲੱਗੀ ਸੱਟ ਕਾਰਨ ਹੋਈ ਜਾਪ ਰਹੀ ਹੈ। ਥਾਣਾ ਮੁਖੀ ਨੇ ਕਿਹਾ ਕਿ ਪੁਲਸ ਹਾਦਸਾ ਜਾਂ ਕਤਲ ਦੋਵੇਂ ਹੀ ਪਹਿਲੂਆਂ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ। ਥਾਣਾ ਮੁਖੀ ਨੇ ਦੱਸਿਆ ਕਿ ਮੌਤ ਦੇ ਅਸਲ ਕਾਰਨਾਂ ਦਾ ਪੋਸਟ ਮਾਰਟਮ ਰਿਪੋਰਟ ਤੋਂ ਬਾਅਦ ਹੀ ਪਤਾ ਲੱਗੇਗਾ।