13-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-11-2026

ਮਾਣੂੰਕੇ ਵਿਖੇ ਬਾਬਾ ਕਾਲਾ ਮਾਹਿਰ ਦੇ ਅਸਥਾਨ ’ਤੇ ਸਾਲਾਨਾ ਸਮਾਗਮ ਕਰਵਾਇਆ

ਹਠੂਰ, 13 ਨਵੰਬਰ (ਜਸਵਿੰਦਰ ਸਿੰਘ ਛਿੰਦਾ)- ਪਿੰਡ ਮਾਣੂੰਕੇ ਵਿਖੇ ਸੰਧੂ ਗੋਤ ਦੇ ਜਠੇਰੇ ਮਹਾਂਪੁਰਸ਼ ਬਾਬਾ ਕਾਲ਼ਾ ਮਾਹਿਰ ਦੇ ਅਸਥਾਨ ਵਿਖੇ ਪ੍ਰਬੰਧਕ ਕਮੇਟੀ ਵਲੋਂ ਪ੍ਰਧਾਨ ਹਰਪ੍ਰੀਤ ਸਿੰਘ ਹੈਪੀ ਸੰਧੂ ਦੀ ਅਗਵਾਈ ਹੇਠ ਦੋ ਰੋਜ਼ਾ ਸਾਲਾਨਾ ਸਮਾਗਮ ਧੂਮਧਾਮ ਨਾਲ ਮਨਾਏ ਗਏ, ਜਿਸ ਵਿਚ ਸੈਂਕੜੇ ਦੀ ਤਦਾਦ ’ਚ ਸੰਗਤਾਂ ਨਤਮਸਤਕ ਹੋਣ ਲਈ ਪਹੁੰਚੀਆਂ। ਪ੍ਰਧਾਨ ਹਰਪ੍ਰੀਤ ਸਿੰਘ ਹੈਪੀ ਸੰਧੂ ਨੇ ਦੱਸਿਆ ਕਿ ਸਮੁੱਚੀ ਗ੍ਰਾਮ ਪੰਚਾਇਤ ਤੇ ਨਗਰ ਵਾਸੀ ਸੰਗਤਾਂ ਦੇ ਸਹਿਯੋਗ ਨਾਲ ਸੰਗਤਾਂ ਲਈ ਉੱਚੇਚੇ ਪ੍ਰਬੰਧਕ ਕੀਤੇ ਗਏ।

ਅਜੀਤ ਡੈਸਕ 14-11-2026
ਹਠੂਰ, 13 ਨਵੰਬਰ (ਜਸਵਿੰਦਰ ਸਿੰਘ ਛਿੰਦਾ)- ਪਿੰਡ ਮਾਣੂੰਕੇ ਵਿਖੇ ਸੰਧੂ ਗੋਤ ਦੇ ਜਠੇਰੇ ਮਹਾਂਪੁਰਸ਼ ਬਾਬਾ ਕਾਲ਼ਾ ਮਾਹਿਰ ਦੇ ਅਸਥਾਨ ਵਿਖੇ ਪ੍ਰਬੰਧਕ ਕਮੇਟੀ ਵਲੋਂ ਪ੍ਰਧਾਨ ਹਰਪ੍ਰੀਤ ਸਿੰਘ ਹੈਪੀ ਸੰਧੂ ਦੀ ਅਗਵਾਈ ਹੇਠ ਦੋ ਰੋਜ਼ਾ ਸਾਲਾਨਾ ਸਮਾਗਮ ਧੂਮਧਾਮ ਨਾਲ ਮਨਾਏ ਗਏ, ਜਿਸ ਵਿਚ ਸੈਂਕੜੇ ਦੀ ਤਦਾਦ ’ਚ ਸੰਗਤਾਂ ਨਤਮਸਤਕ ਹੋਣ ਲਈ ਪਹੁੰਚੀਆਂ। ਪ੍ਰਧਾਨ ਹਰਪ੍ਰੀਤ ਸਿੰਘ ਹੈਪੀ ਸੰਧੂ ਨੇ ਦੱਸਿਆ ਕਿ ਸਮੁੱਚੀ ਗ੍ਰਾਮ ਪੰਚਾਇਤ ਤੇ ਨਗਰ ਵਾਸੀ ਸੰਗਤਾਂ ਦੇ ਸਹਿਯੋਗ ਨਾਲ ਸੰਗਤਾਂ ਲਈ ਉੱਚੇਚੇ ਪ੍ਰਬੰਧਕ ਕੀਤੇ ਗਏ। ਪਹਿਲਾਂ ਸ਼ਰਧਾਲੂਆਂ ਵਲੋਂ ਮਿੱਟੀ ਕੱਢ ਕੇ ਆਪਣੇ ਪੁਰਖਿਆਂ ਦੀ ਯਾਦ ਵਿਖੇ ਮੱਥਾ ਟੇਕਿਆ ਤੇ ਭੇਟਾਵਾਂ ਚੜ੍ਹਾਈਆਂ। ਦੂਜੇ ਦਿਨ ਵੀ ਸ਼ਰਧਾਲੂਆਂ ਨੇ ਸ਼ਰਾਬ ਦਾ ਪ੍ਰਸ਼ਾਦ ਚੜ੍ਹਾਵੇ ਦੇ ਰੂਪ ਵਿਚ ਤੇ ਦਸਵੰਧ ਭੇਟਾ ਕੀਤਾ। ਇਸ ਮੌਕੇ ਸ਼ਰਾਬ ਦਾ ਪ੍ਰਸ਼ਾਦ ਖੁੱਲ੍ਹਾ ਵਰਤਾਇਆ ਗਿਆ। ਸਵੇਰ ਤੋਂ ਸ਼ਾਮ ਤੱਕ ਸ਼ਰਧਾਲੂਆਂ ਦਾ ਆਉਣਾ ਜਾਣਾ ਰਿਹਾ। ਇਸ ਮੌਕੇ ਲੈਂਡ ਮਾਰਗੇਜ਼ ਬੈਂਕ ਲੁਧਿਆਣਾ ਤੇ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਤੇ ਸਰਪੰਚ ਹਰਪ੍ਰੀਤ ਸਿੰਘ ਹੈਪੀ ਵੀ ਵਿਸ਼ੇਸ਼ ਤੌਰ ’ਤੇ ਸੇਵਾ ਵਿਚ ਹਾਜ਼ਰ ਰਹੇ। ਇਸ ਮੌਕੇ ਪ੍ਰਧਾਨ ਹਰਪ੍ਰੀਤ ਸਿੰਘ ਹੈਪੀ ਕਬੱਡੀ ਖਿਡਾਰੀ, ਚੇਅਰਮੈਨ ਤੇ ਸਰਪੰਚ ਹਰਪ੍ਰੀਤ ਸਿੰਘ ਹੈਪੀ, ਸੀਨੀਅਰ ਮੀਤ ਪ੍ਰਧਾਨ ਗੁਰਜਿੰਦਰ ਸਿੰਘ, ਸੈਕਟਰੀ ਦਲਵੀਰ ਸਿੰਘ ਪੰਚ, ਖਜ਼ਾਨਚੀ ਰਾਜਵਿੰਦਰ ਸਿੰਘ, ਬਲਦੇਵ ਸਿੰਘ, ਹਰਦੇਵ ਸਿੰਘ ਛੱਜੀ, ਜਗਤਾਰ ਸਿੰਘ, ਜਸਪ੍ਰੀਤ ਸਿੰਘ ਜੱਸਾ, ਪ੍ਰਿਤਪਾਲ ਸਿੰਘ, ਅਮਨਦੀਪ ਸਿੰਘ ਵਿੱਕੀ, ਅੰਬੀ, ਕਰਨ, ਜਾਡੂ, ਕਾਲਾ, ਲੱਖਾ, ਸੁੱਖੂ, ਗੇਜਾ, ਬੂਟਾ ਸਿੰਘ, ਸੋਨੂੰ, ਗੁਰਪ੍ਰੀਤ ਸਿੰਘ ਗਿੱਲ, ਲਾਲੀ, ਟੋਨੀ, ਬੱਬਾ, ਸਤਨਾਮ ਸਿੰਘ ਸੰਤੀ, ਨੰਨੂ, ਜਤਿੰਦਰ ਸਿੰਘ, ਕੇਸਲ, ਅਮਨ, ਹੈਪੀ ਬਾਬਾ, ਹਨੀ, ਪੰਨੂੰ, ਚਰਨਜੀਤ ਕੌਰ, ਕੁਲਦੀਪ ਸਿੰਘ, ਬਿੰਦਾ, ਇੰਦਰਜੀਤ ਸਿੰਘ ਆਦਿ ਸੰਗਤਾਂ ਹਾਜ਼ਰ ਸਨ।
ਪਿਛਲੀ ਖ਼ਬਰ ਦਸਮੇਸ਼ ਖ਼ਾਲਸਾ ਗਰਲਜ਼ ਸਕੂਲ ਵਿਖੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਅਗਲੀ ਖ਼ਬਰ ਨਗਰ ਕੌਂਸਲ ਨੇ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਨਾ ਕਰਨ ਸੰਬੰਧੀ ਕੀਤਾ ਜਾਗਰੂਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।