28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਵਿਧਾਇਕ ਗਿਆਸਪੁਰਾ ਵਲੋਂ ਦਾਊਮਾਜਰਾ ਦੀ ਡੇਰਾ ਬਸਤੀ ਵਿਖੇ ਸ਼ੈੱਡ ਦੀ ਉਸਾਰੀ ਤੇ ਜਿੰਮ ਦਾ ਉਦਘਾਟਨ

ਪਾਇਲ, 27 ਸਤੰਬਰ (ਨਿਜ਼ਾਮਪੁਰ, ਰਾਜਿੰਦਰ ਸਿੰਘ)-ਪਿੰਡ ਦਾਊਮਾਜਰਾ ਦੀ ਡੇਰਾ ਬਸਤੀ ਵਿਖੇ ਸ਼ੈੱਡ ਦੀ ਉਸਾਰੀ ਦੇ ਕੰਮ ਅਤੇ ਜਿੰਮ ਦਾ ਰਸਮੀ ਉਦਘਾਟਨ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਬੀ. ਡੀ.

ਪਿੰਡ ਦਾਊਮਾਜਰਾ ਵਿਖੇ ਸੈਂਡ ਦੀ ਉਸਾਰੀ ਦਾ ਕੰਮ ਸ਼ੁਰੂ ਕਰਵਾਉਣ ਸਮੇਂ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨਾਲ ਬੀ.ਡੀ.ਪੀ.ਓ. ਸੁਮਰਿਤਾ ਤੇ ਗ੍ਰਾਮ ਪੰਚਾਇਤ। ਅਜੀਤ ਤਸਵੀਰ 28-09-2026
ਪਾਇਲ, 27 ਸਤੰਬਰ (ਨਿਜ਼ਾਮਪੁਰ, ਰਾਜਿੰਦਰ ਸਿੰਘ)-ਪਿੰਡ ਦਾਊਮਾਜਰਾ ਦੀ ਡੇਰਾ ਬਸਤੀ ਵਿਖੇ ਸ਼ੈੱਡ ਦੀ ਉਸਾਰੀ ਦੇ ਕੰਮ ਅਤੇ ਜਿੰਮ ਦਾ ਰਸਮੀ ਉਦਘਾਟਨ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਬੀ.ਡੀ.ਪੀ.ਓ ਸੁਮਰਿਤਾ ਦੀ ਹਾਜ਼ਰੀ ਦੌਰਾਨ ਕੀਤਾ ਗਿਆ। ਵਿਧਾਇਕ ਗਿਆਸਪੁਰਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਹਲਕਾ ਪਾਇਲ ਅੰਦਰ ਵਿਕਾਸ ਕਾਰਜ ਜੰਗੀ ਪੱਧਰ ਉੱਪਰ ਜਾਰੀ ਹਨ ਜੋ ਨਿਰੰਤਰ ਭਵਿੱਖ ਵਿਚ ਜਾਰੀ ਰਹਿਣਗੇ। ਇਸ ਮੌਕੇ ਸਰਪੰਚ ਜਸਵਿੰਦਰ ਕੌਰ, ਜੋਰਾ ਸਿੰਘ ਦਾਊਮਾਜਰਾ, ਰਾਜਿੰਦਰ ਸਿੰਘ, ਬਲਜਿੰਦਰ ਸਿੰਘ, ਪੰਚ ਹਰਵਿੰਦਰ ਸਿੰਘ, ਜਸਵੀਰ ਸਿੰਘ, ਸ਼ਿਵਰਾਜ ਸਿੰਘ, ਪੰਚ ਕੁਲਦੀਪ ਸਿੰਘ, ਗੁਰਦੀਪ ਸਿੰਘ, ਆਪ ਆਗੂ ਰਾਜਵੀਰ ਮਾਂਗਟ, ਪ੍ਰਧਾਨ ਵਰਿੰਦਰ ਸਿੰਘ, ਬਲਵੀਰ ਸਿੰਘ, ਰਾਜਵੀਰ ਸਿੰਘ ਗਰਚਾ, ਸੁਖਵੀਰ ਸਿੰਘ, ਸੰਦੀਪ ਸਿੰਘ, ਹਰਜਿੰਦਰ ਸਿੰਘ ਮੇਟ, ਕਰਮਜੀਤ ਸਿੰਘ, ਗੁਰਿੰਦਰ ਸਿੰਘ, ਰਣਜੀਤ ਸਿੰਘ, ਭੁਪਿੰਦਰ ਸਿੰਘ ਕਾਕਾ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਡੋਪ ਟੈਸਟ ਦਾ ਚੈਲੰਜ, ਖੰਨਾ ਦੀ ਸਿਆਸਤ ਵਿਚ ਗਰਮਾ-ਗਰਮੀ, ਬਹਿਸ ਨਹੀਂ ਹੋ ਸਕੀ ਮੰਤਰੀ ਸੌਂਦ, ਸਾਬਕ ਮੰਤਰੀ ਕੋਟਲੀ, ਅਕਾਲ... ਅਗਲੀ ਖ਼ਬਰ ਕੂੰਮ ਕਲਾਂ ਸਰਕਾਰੀ ਹਸਪਤਾਲ ਵਿਖੇ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਕਾਰਡ ਵੰਡੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।