ਕਾਰ ਵਲੋਂ ਜ਼ੋਰਦਾਰ ਟੱਕਰ ਮਾਰਨ ਨਾਲ ਵਿਅਕਤੀ ਦੀ ਮੌਤ
ਮਾਛੀਵਾੜਾ ਸਾਹਿਬ, 3 ਨਵੰਬਰ (ਰਾਜਦੀਪ ਸਿੰਘ ਅਲਬੇਲਾ)- ਦੇਰ ਸ਼ਾਮ ਕੁਹਾੜਾ ਰੋਡ ’ਤੇ ਵਾਪਰੇ ਦਰਦਨਾਕ ਸੜਕ ਹਾਦਸੇ ਵਿਚ ਮੰਦਬੁੱਧੀ ਵਿਅਕਤੀ ਪੱਪੂ (ਕਰੀਬ 55) ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਇੰਦਰਾ ਕਾਲੋਨੀ ਦਾ ਵਾਸੀ ਪੱਪੂ ਜੋ ਕਿ ਦਿਮਾਗੀ ਤੌਰ ’ਤੇ ਸਧਾਰਨ ਸੀ ਅਤੇ ਉਹ ਰੋਜ਼ਾਨਾਂ ਦੀ ਤਰ੍ਹਾਂ ਹੱਥ ਵਿਚ ਪੱਲ੍ਹੀ ਫੜ ਕੇ ਸੜਕ ਕਿਨਾਰੇ ਲੱਕੜੀਆਂ ਇਕੱਠੀਆਂ ਕਰਦਾ ਰਹਿੰਦਾ ਸੀ।
ਮ
ਮ੍ਰਿਤਕ ਪੱਪੂ ਦੀ ਫਾਈਲ ਫੋਟੋ।
04-11-2026
ਮਾਛੀਵਾੜਾ ਸਾਹਿਬ, 3 ਨਵੰਬਰ (ਰਾਜਦੀਪ ਸਿੰਘ ਅਲਬੇਲਾ)- ਦੇਰ ਸ਼ਾਮ ਕੁਹਾੜਾ ਰੋਡ ’ਤੇ ਵਾਪਰੇ ਦਰਦਨਾਕ ਸੜਕ ਹਾਦਸੇ ਵਿਚ ਮੰਦਬੁੱਧੀ ਵਿਅਕਤੀ ਪੱਪੂ (ਕਰੀਬ 55) ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਇੰਦਰਾ ਕਾਲੋਨੀ ਦਾ ਵਾਸੀ ਪੱਪੂ ਜੋ ਕਿ ਦਿਮਾਗੀ ਤੌਰ ’ਤੇ ਸਧਾਰਨ ਸੀ ਅਤੇ ਉਹ ਰੋਜ਼ਾਨਾਂ ਦੀ ਤਰ੍ਹਾਂ ਹੱਥ ਵਿਚ ਪੱਲ੍ਹੀ ਫੜ ਕੇ ਸੜਕ ਕਿਨਾਰੇ ਲੱਕੜੀਆਂ ਇਕੱਠੀਆਂ ਕਰਦਾ ਰਹਿੰਦਾ ਸੀ। ਅੱਜ ਸ਼ਾਮ 5 ਵਜੇ ਉਹ ਕੁਹਾੜਾ ਰੋਡ ’ਤੇ ਸਥਿਤ ਕਪੂਰ ਪੈਲੇਸ ਕੋਲ ਸੜਕ ਕਿਨਾਰੇ ਲੱਕੜੀਆਂ ਇਕੱਠੀਆਂ ਕਰ ਰਿਹਾ ਸੀ ਤਾਂ ਇੱਕ ਕਾਰ ਨੇ ਉਸ ਨੂੰ ਜ਼ੋਰਦਾਰ ਟੱਕਰ ਮਾਰੀ ਜਿਸ ਵਿਚ ਉਹ ਸਿਰ ਭਾਰ ਸੜਕ ’ਤੇ ਗਿਰ ਗਿਆ। ਇਸ ਹਾਦਸੇ ਵਿਚ ਉਸਦੀ ਮੌਕੇ ’ਤੇ ਹੀ ਮੌਤ ਹੋ ਗਈ। ਸੜਕ ਹਾਦਸੇ ਕਾਰਨ ਕਾਰ ਵੀ ਨੁਕਸਾਨੀ ਗਈ ਪਰ ਚਾਲਕ ਉਸ ਨੂੰ ਬੜੀ ਤੇਜ਼ ਰਫ਼ਤਾਰ ਨਾਲ ਭਜਾ ਕੇ ਲੈ ਗਿਆ। ਸੂਚਨਾ ਮਿਲਣ ’ਤੇ ਮਾਛੀਵਾੜਾ ਪੁਲਿਸ ਮੌਕੇ ’ਤੇ ਪੁੱਜੀ ਜਿਨ੍ਹਾਂ ਵਲੋਂ ਮ੍ਰਿਤਕ ਪੱਪੂ ਦੀ ਲਾਸ਼ ਨੂੰ ਪੋਸਟ ਮਾਰਟਮ ਲਈ ਸਮਰਾਲਾ ਹਸਪਤਾਲ ਵਿਖੇ ਭਿਜਵਾ ਦਿੱਤਾ ਹੈ। ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰ ਹਾਦਸਾ ਕਰਨ ਵਾਲੀ ਕਾਰ ਨੂੰ ਤਲਾਸ਼ ਲਿਆ ਜਾਵੇਗਾ ਅਤੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਅਧਾਰ ’ਤੇ ਕਾਰ ਚਾਲਕ ਖਿਲਾਫ਼ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। 03 ਖੰਨਾ16 ਪੱਪੂ ਦੀ ਫਾਈਲ ਫੋਟੋ।