06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਜਸਨੂਰ ਜੀਰਖ ਨੇ ਅੰਡਰ-14 ਬਾਕਸਿੰਗ ਵਿਚੋਂ ਪਹਿਲਾ ਸਥਾਨ ਹਸਿਲ ਕਰ ਕੇ ਸੋਨ ਤਗਮਾ ਜਿੱਤਿਆ ਕੀ ਸਰਕਾਰੀ ਨਾਕਾਮੀਆਂ ਝੂਠੇ ਦਾਅਵਿਆਂ ਦੇ ਵਿਰੁੱਧ ਰੋਸ ਪ੍ਰਗਟ ਕਰਨਾ ਗਲਤ ਹੈ- ਜਥੇ. ਈਸੜੂ

ਖੰਨਾ, 5 ਸਤੰਬਰ (ਹਰਜਿੰਦਰ ਸਿੰਘ ਲਾਲ)- ਯੂਨਾਈਟਿਡ ਅਕਾਲੀ ਦਲ ਦੇ ਸਕੱਤਰ ਜਨਰਲ ਜਥੇ. ਜਤਿੰਦਰ ਸਿੰਘ ਈਸੜੂ ਨੇ ਪਿੰਡ ਸ਼ੇਰੋਂ ਦੇ ਮੋਹਨਜੀਤ ਸਿੰਘ ਦੀ ਪੁਲਿਸ ਵਲੋਂ ਕੀਤੀ ਅੰਨ੍ਹੀ ਕੁੱਟਮਾਰ ਦੀ ਸਖਤ ਨਿੰਦਿਆ ਕਰਦਿਆਂ ਸਰਕਾਰ ਨੂੰ ਪੁੱਛਿਆ ਕਿ ਕੀ ਸਰਕਾਰ ਦੀਆਂ ਨਾਕਾਮੀਆਂ ਝੂਠੇ ਦਾਵਿਆਂ ਦੇ ਖਿਲਾਫ਼ ਰੋਸ ਦਾ ਪ੍ਰਗਟਾਵਾ ਕਰਨਾ, ਇਸ ਦੇਸ਼ ਵਿਚ ਜੁਰਮ ਹੈ ਜਦੋਂ ਕਿ ਸਾਡਾ ਇਹ ਦੇਸ਼ ਲੋਕਤੰਤਰੀ ਹੈ ਤੇ ਇਸ ਦੇਸ਼ ਦੇ ਕਾਨੂੰਨ ਮੁਤਾਬਿਕ ਹਰ ਇਕ ਵਿਅਕਤੀ ਨੂੰ ਆਪਣੀ ਗੱਲ ਕਹਿਣ ਦਾ ਜਾਂ ਸਰਕਾਰੀ ਦਾਵਿਆਂ ਤੇ ਨਾਕਾਮੀਆਂ ਦੇ ਖਿਲਾਫ਼ ਰੋਸ ਪ੍ਰਗਟ ਕਰਨ ਦਾ ਪੂਰਾ ਅਧਿਕਾਰ ਹੈ।

ਅਜੀਤ ਡੈਸਕ 06-09-2026
ਖੰਨਾ, 5 ਸਤੰਬਰ (ਹਰਜਿੰਦਰ ਸਿੰਘ ਲਾਲ)- ਯੂਨਾਈਟਿਡ ਅਕਾਲੀ ਦਲ ਦੇ ਸਕੱਤਰ ਜਨਰਲ ਜਥੇ. ਜਤਿੰਦਰ ਸਿੰਘ ਈਸੜੂ ਨੇ ਪਿੰਡ ਸ਼ੇਰੋਂ ਦੇ ਮੋਹਨਜੀਤ ਸਿੰਘ ਦੀ ਪੁਲਿਸ ਵਲੋਂ ਕੀਤੀ ਅੰਨ੍ਹੀ ਕੁੱਟਮਾਰ ਦੀ ਸਖਤ ਨਿੰਦਿਆ ਕਰਦਿਆਂ ਸਰਕਾਰ ਨੂੰ ਪੁੱਛਿਆ ਕਿ ਕੀ ਸਰਕਾਰ ਦੀਆਂ ਨਾਕਾਮੀਆਂ ਝੂਠੇ ਦਾਵਿਆਂ ਦੇ ਖਿਲਾਫ਼ ਰੋਸ ਦਾ ਪ੍ਰਗਟਾਵਾ ਕਰਨਾ, ਇਸ ਦੇਸ਼ ਵਿਚ ਜੁਰਮ ਹੈ ਜਦੋਂ ਕਿ ਸਾਡਾ ਇਹ ਦੇਸ਼ ਲੋਕਤੰਤਰੀ ਹੈ ਤੇ ਇਸ ਦੇਸ਼ ਦੇ ਕਾਨੂੰਨ ਮੁਤਾਬਿਕ ਹਰ ਇਕ ਵਿਅਕਤੀ ਨੂੰ ਆਪਣੀ ਗੱਲ ਕਹਿਣ ਦਾ ਜਾਂ ਸਰਕਾਰੀ ਦਾਵਿਆਂ ਤੇ ਨਾਕਾਮੀਆਂ ਦੇ ਖਿਲਾਫ਼ ਰੋਸ ਪ੍ਰਗਟ ਕਰਨ ਦਾ ਪੂਰਾ ਅਧਿਕਾਰ ਹੈ। ਉਹ ਰੋਸ ਭਾਵੇਂ ਕੋਈ ਇਕ ਵਿਅਕਤੀ, ਭਾਵੇਂ ਕੋਈ ਜਥੇਬੰਦਕ ਰੂਪ ਵਿਚ, ਭਾਵੇਂ ਕਾਲੇ ਝੰਡਿਆਂ ਦੇ ਰਾਹੀ, ਧਰਨਿਆਂ ਦੇ ਰਾਹੀਂ ਤੇ ਰੋਸ ਮਾਰਚਾਂ ਦੇ ਰਾਹੀਂ ਤੇ ਆਦਿਕ ਤਰੀਕਿਆਂ ਨਾਲ ਕਰ ਸਕਦਾ ਹੈ। ਇਸੇ ਅਧਿਕਾਰੀ ਤਹਿਤ ਪਿੰਡ ਸ਼ੇਰੋਂ ਵਿਖੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਆਉਣ ਤੇ ਪਿੰਡ ਦੇ ਨੌਜਵਾਨ ਮੋਹਨਜੀਤ ਸਿੰਘ ਵਲੋਂ ਨਸ਼ਿਆਂ ਦੇ ਝੂਠੇ ਖਤਮ ਕਰਨ ਦੇ ਦਾਵੇ ਖਿਲਾਫ਼ ਰੋਸ ਪ੍ਰਗਟ ਕਰਦਿਆਂ ਕੋਠੇ ਉਤੇ ਚੜ੍ਹ ਕਾਲਾ ਝੰਡਾ ਲਹਿਰਾਇਆ ਗਿਆ। ਇਸ ਵਿਚ ਉਸ ਨੇ ਕੀ ਗੁਨਾਹ ਕਰ ਦਿੱਤਾ ਸੀ। ਜਿਸ ਕਰ ਕੇ ਪੁਲਿਸ ਨੇ ਸਰਕਾਰੀ ਸ਼ਹਿ ਤੇ ਉਸ ਉਪਰ ਅਣਮਨੁੱਖੀ ਤਸ਼ਦਤ ਢਾਹਿਆ। ਉਸ ਦੇ ਕੇਸਾਂ ਦੀ ਬੇਅਦਬੀ ਕੀਤੀ, ਚੱਡੇ ਪਾੜੇ ਗਏ ਸੋ ਇਸ ਦੀ ਸਖਤ ਨਿੰਦਿਆ ਕਰਦਿਆਂ ਹੋਇਆ। ਸਰਕਾਰ ਤੋਂ ਮੰਗ ਕਰਦੇ ਹਾਂ ਕਿ ਇਸ ਘਟਨਾ ਦੀ ਹਾਈਕੋਰਟ ਦੇ ਸੀ. ਜੱਜ ਤੋਂ ਜਾਂਚ ਕਰਵਾਈ ਜਾਵੇ ਤੇ ਤਸ਼ਦੱਤ ਕਰਨ ਵਾਲਿਆਂ ਦੇ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇ।
ਪਿਛਲੀ ਖ਼ਬਰ ਸਰਕਾਰੀ ਪ੍ਰਾਇਮਰੀ ਸਕੂਲ ਤਲਵੰਡੀ ਨੌ ਆਬਾਦ ’ਚ ਅਧਿਆਪਕ ਦਿਵਸ ਸਮੇਂ ਮੁੱਖ ਅਧਿਆਪਕ ਬਾਸੀਆਂ ਦਾ ਸਨਾਮਨ ਅਧਿਆਪਕ ਦੀ ਸੁਹਿਰ... ਅਗਲੀ ਖ਼ਬਰ ਡਾ. ਸ਼ਾਹਪੁਰ, ਬੇਗੋਵਾਲ, ਰੌਣੀ ਸਿਆੜ ਅਤੇ ਉੱਚੀ ਦੌਦ ਜਨਰਲ ਕੌਂਸਲ ਮੈਂਬਰ ਬਣੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।