ਝਾੜ ਸਾਹਿਬ ਕਾਲਜ ਵਿਖੇ ਪੁਸਤਕ ਰਿਵਿਊ ਕਰਵਾਇਆ
ਮਾਛੀਵਾੜਾ ਸਾਹਿਬ, 18 ਨਵੰਬਰ (ਰਾਜਦੀਪ ਸਿੰਘ ਅਲਬੇਲਾ)- ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਫ਼ਾਰ ਵਿਮੈਨ, ਝਾੜ ਸਾਹਿਬ ’ਚ ਪੁਸਤਕ ਰਿਵਿਊ ਕਰਵਾਇਆ ਗਿਆ। ਕਾਲਜ ਪ੍ਰਿੰਸੀਪਲ ਡਾ.
ਪ
ਪੁਸਤਕ ਰਿਵਿਊ ਦੌਰਾਨ ਹਾਜ਼ਰ ਵਿਦਿਆਰਥਣਾਂ ਅਤੇ ਮਾਹਿਰ। ਤਸਵੀਰ : ਰਾਜਦੀਪ ਅਲਬੇਲਾ
19-11-2026
ਮਾਛੀਵਾੜਾ ਸਾਹਿਬ, 18 ਨਵੰਬਰ (ਰਾਜਦੀਪ ਸਿੰਘ ਅਲਬੇਲਾ)- ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਫ਼ਾਰ ਵਿਮੈਨ, ਝਾੜ ਸਾਹਿਬ ’ਚ ਪੁਸਤਕ ਰਿਵਿਊ ਕਰਵਾਇਆ ਗਿਆ। ਕਾਲਜ ਪ੍ਰਿੰਸੀਪਲ ਡਾ. ਰਜਿੰਦਰ ਕੌਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਡਾ. ਮਹੀਪਿੰਦਰ ਕੌਰ ਮੁਖੀ ਪੰਜਾਬੀ ਵਿਭਾਗ ਅਤੇ ਅਸਿ. ਪ੍ਰੋ. ਜਸਵੀਰ ਕੌਰ, ਅਸਿ. ਪ੍ਰੋ. ਅਮਨਦੀਪ ਕੌਰ, ਡਾ. ਹਰਪ੍ਰੀਤ ਕੌਰ ਦੀ ਯੋਗ ਅਗਵਾਈ ਹੇਠ ਕਾਲਜ ਦੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਵਲੋਂ ਕੁਲਵਿੰਦਰ ਕੌਰ ਲਾਇਬ੍ਰੇਰੀਅਨ ਨੇ ਸਾਰੀਆਂ ਵਿਦਿਆਰਥਣਾਂ ਦੇ ਪੁਸਤਕ ਰਿਵਿਊ ਸੁਣ ਕੇ ਉਨ੍ਹਾਂ ਦੀ ਪੇਸ਼ਕਾਰੀ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਕਿਤਾਬਾਂ ਸਾਨੂੰ ਸਿਖਾਉਂਦੀਆਂ ਹਨ ਕਿ ਜੇ ਇਰਾਦੇ ਪੱਕੇ ਹੋਣ ਤਾਂ ਵਿਸ਼ਵਾਸ ਵੀ ਮਜ਼ਬੂਤ ਹੁੰਦੇ ਹਨ। ਪੁਸਤਕ ਰਿਵਿਊ ’ਚ ਐੱਮ. ਏ. ਭਾਗ ਪਹਿਲਾ ਦੀਆਂ ਵਿਦਿਆਰਥਣਾਂ ਜੈਸਮੀਨ ਵਰਮਾ ਨੇ ‘ਮੇਰਾ ਪਾਕਿਸਤਾਨੀ ਸਫ਼ਰਨਾਮਾ’ (ਬਲਰਾਜ ਸਾਹਨੀ), ਸਿਮਰਜੀਤ ਕੌਰ ਨੇ ‘ਸੁਗੰਧ ਸਮੀਰ’ (ਬਾਵਾ ਬਲਵੰਤ) ਅਤੇ ਐੱਮ. ਏ. ਭਾਗ ਦੂਜਾ ਦੀਆਂ ਵਿਦਿਆਰਥਣਾਂ ਹਸ਼ਨਪ੍ਰੀਤ ਕੌਰ ਨੇ ਖੁੱਲੇ੍ਹ ਮੈਦਾਨ ( ਪ੍ਰੋ. ਪੂਰਨ ਸਿੰਘ), ਰਮਨਦੀਪ ਕੌਰ ਨੇ ‘ਝਨਾ ਦੇ ਪਾਣੀ’ (ਅਜਮੇਰ ਸਿੰਘ ਔਲਖ), ਸੰਗੀਤਾ ਰਾਣੀ ‘ਮੇਰੀ ਚੋਣਵੀਂ ਕਵਿਤਾ’ (ਪ੍ਰੋ. ਮੋਹਨ ਸਿੰਘ) ਦੇ ਕਾਵਿ ਸੰਗ੍ਰਹਿ ਅਤੇ ਹਰਪ੍ਰੀਤ ਕੌਰ ‘ਲੋਹਾ ਕੁੱਟ’ (ਬਲਵੰਤ ਗਾਰਗੀ) ਦੇ ਨਾਟਕ ਦੀ ਪੁਸਤਕ ਸਮੀਖਿਆ ਕੀਤੀ ਗਈ। ਪੁਸਤਕ ਰਿਵਿਊ ’ਚ ਭਾਗ ਲੈਣ ਵਾਲੀਆਂ ਵਿਦਿਆਰਥਣਾਂ ’ਚੋਂ ਐੱਮ. ਏ. ਭਾਗ ਦੂਜਾ ਦੀ ਵਿਦਿਆਰਥਣ ਸੰਗੀਤਾ ਰਾਣੀ ਨੇ ਪਹਿਲਾ ਸਥਾਨ, ਹਸ਼ਨਪ੍ਰੀਤ ਕੌਰ ਨੇ ਦੂਜਾ ਸਥਾਨ, ਰਮਨਦੀਪ ਕੌਰ (ਐੱਮ. ਏ. ਭਾਗ ਦੂਜਾ) ਅਤੇ ਸਿਮਰਨਜੀਤ ਕੌਰ (ਐੱਮ. ਏ. ਭਾਗ ਪਹਿਲਾ) ਨੇ ਤੀਜਾ ਸਥਾਨ ਹਾਸਿਲ ਕੀਤਾ। ਕਾਲਜ ਪ੍ਰਿੰਸੀਪਲ ਨੇ ਵਿਦਿਆਰਥਣਾਂ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਨਿਯਮਿਤ ਤੌਰ ਤੇ ਕਿਤਾਬਾਂ ਪੜ੍ਹਨ, ਆਪਣੇ ਗਿਆਨ ’ਚ ਵਾਧਾ ਕਰਨ ਅਤੇ ਆਪਣੇ ਵਿਚਾਰ ਆਤਮ ਵਿਸ਼ਵਾਸ ਨਾਲ ਪ੍ਰਗਟ ਕਰਨ ਲਈ ਪ੍ਰੇਰਿਤ ਕੀਤਾ। 18 ਖੰਨਾ20 ਪੁਸਤਕ ਰਿਵਿਊ ਦੌਰਾਨ ਹਾਜ਼ਰ ਵਿਦਿਆਰਥਣਾਂ ਅਤੇ ਮਾਹਿਰ। ਤਸਵੀਰ : ਰਾਜਦੀਪ ਅਲਬੇਲਾ