06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਅਧਿਆਪਕ ਦਿਵਸ ਮੌਕੇ ਪੰਚਾਇਤ ਵਲੋਂ ਉੱਪਲ ਸਕੂਲ ਦੇ ਅਧਿਆਪਕ ਸਨਮਾਨਿਤ

ਮਾਛੀਵਾੜਾ ਸਾਹਿਬ / ਕੁਹਾੜਾ , 5 ਸਤੰਬਰ ( ਮਨੋਜ ਕੁਮਾਰ / ਸੰਦੀਪ ਸਿੰਘ ਕੁਹਾੜਾ )- ਅਧਿਆਪਕ ਦਿਵਸ ਦੇ ਮੌਕੇ ਨਾਇਬ ਰਸਾਲਦਾਰ ਬਸਤਾ ਸਿੰਘ ਸਰਕਾਰੀ ਹਾਈ ਸਕੂਲ , ਉੱਪਲ ਦੇ ਹੈੱਡ ਮਾਸਟਰ ਅਤੇ ਅਧਿਆਪਕਾਂ ਨੂੰ ਪਿੰਡ ਉੱਪਲ ਦੀ ਸਰਪੰਚ ਨਵਦੀਪ ਕੌਰ ਅਤੇ ਗ੍ਰਾਮ ਪੰਚਾਇਤ ਵਲੋਂ ਸਨਮਾਨਿਤ ਕੀਤਾ ਗਿਆ । ਪਿੰਡ ਦੇ ਪਤਵੰਤੇ ਜਸਦੀਪ ਸਿੰਘ ਜੱਜ ਪੰਚਾਇਤ ਮੈਂਬਰਾਂ ਅਤੇ ਪਿੰਡ ਵਾਸੀਆਂ ਦੇ ਨਾਲ ਸਕੂਲ ਪਹੁੰਚੇ ਅਤੇ ਅਧਿਆਪਕਾਂ ਦੇ ਵਿਦਿਆਰਥੀਆਂ ਪ੍ਰਤੀ ਸਮਰਪਣ , ਲਗਨ ਅਤੇ ਮਿਹਨਤ ਨੂੰ ਸਲਾਮ ਕਰਦਿਆਂ ਉਨ੍ਹਾਂ ਸਮੂਹ ਸਟਾਫ਼ ਨੂੰ ਸਨਮਾਨ ਚਿੰਨ੍ਹ ਭੇਂਟ ਕੀਤੇ ।

ਅਜੀਤ ਡੈਸਕ 06-09-2026
ਮਾਛੀਵਾੜਾ ਸਾਹਿਬ / ਕੁਹਾੜਾ , 5 ਸਤੰਬਰ ( ਮਨੋਜ ਕੁਮਾਰ / ਸੰਦੀਪ ਸਿੰਘ ਕੁਹਾੜਾ )- ਅਧਿਆਪਕ ਦਿਵਸ ਦੇ ਮੌਕੇ ਨਾਇਬ ਰਸਾਲਦਾਰ ਬਸਤਾ ਸਿੰਘ ਸਰਕਾਰੀ ਹਾਈ ਸਕੂਲ , ਉੱਪਲ ਦੇ ਹੈੱਡ ਮਾਸਟਰ ਅਤੇ ਅਧਿਆਪਕਾਂ ਨੂੰ ਪਿੰਡ ਉੱਪਲ ਦੀ ਸਰਪੰਚ ਨਵਦੀਪ ਕੌਰ ਅਤੇ ਗ੍ਰਾਮ ਪੰਚਾਇਤ ਵਲੋਂ ਸਨਮਾਨਿਤ ਕੀਤਾ ਗਿਆ । ਪਿੰਡ ਦੇ ਪਤਵੰਤੇ ਜਸਦੀਪ ਸਿੰਘ ਜੱਜ ਪੰਚਾਇਤ ਮੈਂਬਰਾਂ ਅਤੇ ਪਿੰਡ ਵਾਸੀਆਂ ਦੇ ਨਾਲ ਸਕੂਲ ਪਹੁੰਚੇ ਅਤੇ ਅਧਿਆਪਕਾਂ ਦੇ ਵਿਦਿਆਰਥੀਆਂ ਪ੍ਰਤੀ ਸਮਰਪਣ , ਲਗਨ ਅਤੇ ਮਿਹਨਤ ਨੂੰ ਸਲਾਮ ਕਰਦਿਆਂ ਉਨ੍ਹਾਂ ਸਮੂਹ ਸਟਾਫ਼ ਨੂੰ ਸਨਮਾਨ ਚਿੰਨ੍ਹ ਭੇਂਟ ਕੀਤੇ । ਉਨ੍ਹਾਂ ਵਲੋਂ ਹੈੱਡ ਮਾਸਟਰ ਨਵਦੀਪ ਸ਼ਰਮਾ , ਪੰਜਾਬੀ ਮਿਸਟ੍ਰੈੱਸ ਗੁਲਜਿੰਦਰ ਕੌਰ , ਅੰਗਰੇਜ਼ੀ ਮਿਸਟ੍ਰੈੱਸ ਪ੍ਰਿਤਪਾਲ ਕੌਰ , ਸ . ਸ . ਮਿਸਟ੍ਰੈੱਸ ਸਰਬਜੀਤ ਕੌਰ , ਹਿੰਦੀ ਮਿਸਟ੍ਰੈੱਸ ਜਸਦੀਪ ਕੌਰ , ਡੀ . ਪੀ . ਈ . ਹਰਦੀਪ ਸਿੰਘ ਅਤੇ ਕਲਰਕ ਹਰਮਨਜੋਤ ਸਿੰਘ ਨੂੰ ਸਨਮਾਨਿਤ ਕੀਤਾ ਗਿਆ । ਸਰਪੰਚ ਵਲੋਂ ਸਾਰੇ ਅਧਿਆਪਕਾਂ ਖ਼ਾਸ ਤੌਰ ‘ ਤੇ ਹੈੱਡ ਮਾਸਟਰ ਦਾ ਧੰਨਵਾਦ ਕੀਤਾ ਗਿਆ । ਉਨ੍ਹਾਂ ਕਿਹਾ ਕਿ ਉਹ ਖ਼ੁਸ਼ਕਿਸਮਤ ਹਨ ਕਿ ਉਨ੍ਹਾਂ ਦੇ ਪਿੰਡ ਦੇ ਵਿਦਿਆਰਥੀਆਂ ਦਾ ਭਵਿੱਖ ਬਿਲਕੁਲ ਸਹੀ ਹੱਥਾਂ ਵਿਚ ਹੈ । ਹਰ ਸਾਲ ਬੋਰਡ ਦੇ ਸ਼ਾਨਦਾਰ ਨਤੀਜੇ , ਐਨ . ਐੱਮ . ਐੱਮ . ਐੱਸ . ਪ੍ਰੀਖਿਆ ਅਤੇ ਖੇਡਾਂ ਵਿਚ ਪ੍ਰਾਪਤੀਆਂ ਵਿਚੋਂ ਸਟਾਫ਼ ਦੀ ਮਿਹਨਤ ਸਾਫ਼ ਝਲਕਦੀ ਹੈ । ਉਨ੍ਹਾਂ ਇਹ ਵੀ ਦੱਸਿਆ ਕਿ ਅਧਿਆਪਕਾਂ ਵਲੋਂ ਸਵੇਰੇ ਅਤੇ ਸ਼ਾਮ ਦੋਵੇਂ ਸਮੇਂ ਵਿਦਿਆਰਥੀਆਂ ਦਾ ਓਵਰ ਟਾਈਮ ਲਗਾਇਆ ਜਾਂਦਾ ਹੈ ਅਤੇ ਉਨ੍ਹਾਂ ਨੂੰ ਖੂਬ ਮਿਹਨਤ ਕਰਵਾਈ ਜਾਂਦੀ ਹੈ । ਛੁੱਟੀ ਵਾਲੇ ਦਿਨ ਵੀ ਆ ਕੇ ਵਿਦਿਆਰਥੀਆਂ ਦੀ ਤਿਆਰੀ ਕਰਵਾਈ ਜਾਂਦੀ ਹੈ । ਸਾਬਕਾ ਸਰਪੰਚ ਗੁਰਚਰਨ ਸਿੰਘ ਵੱਲੋਂ ਵਿਦਿਆਰਥੀਆਂ ਨੂੰ ਆਪਣੇ ਅਧਿਆਪਕਾਂ ਦੇ ਨਕਸ਼ੇ ਕਦਮ ‘ ਤੇ ਚੱਲਣ ਅਤੇ ਉਨ੍ਹਾਂ ਦਾ ਹਮੇਸ਼ਾ ਸਤਿਕਾਰ ਕਰਨ ਦੀ ਸਲਾਹ ਦਿੱਤੀ ਗਈ । ਪ੍ਰੋਗਰਾਮ ਦੇ ਅੰਤ ਵਿਚ ਹੈੱਡ ਮਾਸਟਰ ਨਵਦੀਪ ਸ਼ਰਮਾ ਨੇ ਸਰਪੰਚ , ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀਆਂ ਦਾ ਇੰਨੇ ਵੱਡੇ ਉਪਰਾਲੇ ਲਈ ਧੰਨਵਾਦ ਕਰਦਿਆਂ ਇਹ ਵਾਅਦਾ ਕੀਤਾ ਕਿ ਗ੍ਰਾਮ ਪੰਚਾਇਤ ਦਾ ਸਾਥ ਜੇਕਰ ਇਸ ਤਰੀਕੇ ਹੀ ਬਣਿਆ ਰਿਹਾ ਤਾਂ ਆਉਣ ਵਾਲੇ ਵਰ੍ਹਿਆਂ ਵਿਚ ਵੀ ਸਕੂਲ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਕਰਦਾ ਰਹੇਗਾ । ਸੀਨੀਅਰ ਅਧਿਆਪਕ ਗੁਲਜਿੰਦਰ ਕੌਰ ਵਲੋਂ ਮੰਚ ਦਾ ਸੰਚਾਲਨ ਕੀਤਾ ਗਿਆ । ਇਸ ਮੌਕੇ ਭਿੰਦਰ ਸਿੰਘ ਸਾਬਕਾ ਸਰਪੰਚ , ਪੰਚ ਕਮਲਜੀਤ ਕੌਰ , ਪੰਚ ਅਮਰੀਕ ਸਿੰਘ , ਸਤਨਾਮ ਸਿੰਘ , ਸੁਖਵਿੰਦਰ ਕੌਰ , ਮਨਦੀਪ ਕੌਰ ਅਤੇ ਰਾਣੀ ਮੌਜੂਦ ਸਨ ।
ਪਿਛਲੀ ਖ਼ਬਰ ਸ਼ਰਾਰਤੀ ਅਨਸਰਾਂ ਦੀ ਘਿਨਾਉਣੀ ਹਰਕਤ 100 ਦੇ ਕਰੀਬ ਸਫ਼ੈਦਿਆਂ ਦੇ ਬੂਟੇ ਪੁੱਟੇ - ਪੀੜਤ ਕਿਸਾਨ ਨੇ ਇਨਸਾਫ਼ ਲਈ ਪੁਲਿਸ ਨੂੰ... ਅਗਲੀ ਖ਼ਬਰ ਸਰਕਾਰ ਦੀਆਂ ਗ਼ਲਤ ਨੀਤੀਆਂ ਤੇ ਮੁਫ਼ਤ ਦੀਆਂ ਰਿਓੜੀਆਂ ਵੰਡਣ ਕਾਰਨ ਪੰਜਾਬ ਦੀ ਆਰਥਿਕਤਾ ਨਿਘਾਰ ਵੱਲ ਇਲਜ਼ਾਮ ਮੁਲਾਜ਼ਮਾਂ ਦੀਆਂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।