03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਫਤਿਹ ਕਾਲਜ ਰਾਮਪੁਰਾ ਦੇ ਐੱਮ.ਏ. ਅੰਗਰੇਜ਼ੀ ਦੇ ਪਹਿਲੇ ਸਮੈਸਟਰ ਦਾ ਨਤੀਜਾ ਰਿਹਾ ਸ਼ਾਨਦਾਰ

ਰਾਮਪੁਰਾ ਫੂਲ, 2 ਨਵੰਬਰ (ਹੇਮੰਤ ਕੁਮਾਰ ਸ਼ਰਮਾ): ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਲੋਂ ਐਲਾਨੇ ਗਏ ਐਮ. ਏ.

ਅਜੀਤ ਡੈਸਕ 03-11-2026
ਰਾਮਪੁਰਾ ਫੂਲ, 2 ਨਵੰਬਰ (ਹੇਮੰਤ ਕੁਮਾਰ ਸ਼ਰਮਾ): ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਲੋਂ ਐਲਾਨੇ ਗਏ ਐਮ.ਏ. ਅੰਗਰੇਜ਼ੀ ਸਮੈਸਟਰ ਪਹਿਲੇ (ਸੈਸ਼ਨ 2025-26) ਦੇ ਨਤੀਜਿਆਂ ਵਿਚ ਫਤਿਹ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਰਾਮਪੁਰਾ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੰਸਥਾ ਅਤੇ ਇਲਾਕੇ ਦਾ ਨਾਂ ਰੌਸ਼ਨ ਕੀਤਾ ਹੈ । ਇਸ ਪ੍ਰੀਖਿਆ ਵਿਚ ਸੰਸਥਾ ਦੇ ਵਿਦਿਆਰਥੀਆਂ ਨੇ ਮੋਹਰੀ ਪੁਜ਼ੀਸ਼ਨਾਂ ਹਾਸਲ ਕਰਕੇ ਆਪਣੀ ਅਕਾਦਮਿਕ ਪ੍ਰਤਿਭਾ ਦਾ ਲੋਹਾ ਮਨਵਾਇਆ। ਅੰਗਰੇਜ਼ੀ ਵਿਭਾਗ ਦੇ ਪ੍ਰੋ: ਲਵਪ੍ਰੀਤ ਸਿੰਘ ਨੇ ਦੱਸਿਆ ਕਿ ਹੋਣਹਾਰ ਵਿਦਿਆਰਥਣ ਰੁਵਨਦੀਪ ਕੌਰ ਸਪੁੱਤਰੀ ਨੇ 8.50 ਐੱਸ.ਜੀ.ਪੀ.ਏ. ਹਾਸਲ ਕਰਕੇ ਕਾਲਜ ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ। ਨਵਦੀਪ ਕੌਰ ਨੇ 8.25 ਐੱਸ.ਜੀ.ਪੀ.ਏ. ਨਾਲ ਦੂਜਾ ਜਦਕਿ ਰੋਹਿਤ ਸ਼ਰਮਾ ਨੇ 7.00 ਐੱਸ.ਜੀ.ਪੀ.ਏ. ਲੈ ਕੇ ਤੀਜਾ ਸਥਾਨ ਹਾਸਲ ਕੀਤਾ। ਚੇਅਰਮੈਨ ਐੱਸ.ਐੱਸ ਚੱਠਾ ਨੇ ਇਸ ਸਫ਼ਲਤਾ ’ਤੇ ਖ਼ੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਕਿਸੇ ਵੀ ਵਿੱਦਿਅਕ ਅਦਾਰੇ ਦੀ ਅਸਲ ਪਛਾਣ ਅਤੇ ਪ੍ਰਾਪਤੀ ਉਸ ਦੇ ਵਿਦਿਆਰਥੀਆਂ ਦੀ ਅਕਾਦਮਿਕਤਾ, ਚਰਿੱਤਰ ਨਿਰਮਾਣ ਵਿਚ ਹੁੰਦੀ ਹੈ। ਮੈਂ ਸਾਰੇ ਸਫ਼ਲ ਵਿਦਿਆਰਥੀਆਂ, ਉਨ੍ਹਾਂ ਦੇ ਪਰਿਵਾਰਾਂ ਅਤੇ ਅੰਗਰੇਜ਼ੀ ਵਿਭਾਗ ਦੇ ਸਮੂਹ ਅਧਿਆਪਕਾਂ ਨੂੰ ਦਿਲੋਂ ਵਧਾਈ ਦਿੰਦਾ ਹਾਂ ਅਤੇ ਵਿਦਿਆਰਥੀਆਂ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਕਰਦਾ ਹਾਂ। ਕਾਲਜ ਦੀ ਮੈਨੇਜਿੰਗ ਡਾਇਰੈਕਟਰ ਮੈਡਮ ਮਨਜੀਤ ਕੌਰ ਚੱਠਾ, ਡੀਨ ਅਕਾਦਮਿਕ ਡਾ. ਜਗਵਿੰਦਰ ਸਿੰਘ ਸਿੱਧੂ, ਪ੍ਰਿੰਸੀਪਲ ਬਘੇਲ ਸਿੰਘ, ਏ.ਡੀ. (ਪੀ.ਆਰ.ਓ.) ਹਰਪ੍ਰੀਤ ਸ਼ਰਮਾ ਸਮੇਤ ਅੰਗਰੇਜ਼ੀ ਵਿਭਾਗ ਦੇ ਮੁਖੀ ਪ੍ਰੋ. ਕੁਮਾਰੀ ਸ਼ੈਲਜਾ, ਪ੍ਰੋ. ਸੁਖਵੀਰ ਕੌਰ, ਪ੍ਰੋ. ਨਵਜੀਤ ਕੌਰ ਅਤੇ ਪ੍ਰੋ. ਰੀਤੂ ਕੌਰ ਨੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਮੁਬਾਰਕਬਾਦ ਦਿੱਤੀ।
ਪਿਛਲੀ ਖ਼ਬਰ ਅਨਾਜ ਮੰਡੀ ਛੋਟੀ ਹੋਣ ਕਾਰਨ ਸੜਕਾਂ ਅਤੇ ਰਸਤਿਆਂ ਵਿਚਕਾਰ ਝੋਨੇ ਦੇ ਢੇਰ ਅਗਲੀ ਖ਼ਬਰ ਜੀ.ਕੇ.ਯੂ. ਦੀ ਡਾ. ਮਨੀਤਾ ਪਨੇਰੀ ਦੇ ਖੋਜ ਪੱਤਰ ਨੂੰ 22ਵੀਂ ਵਿਗਿਆਨਕ ਗੋਸ਼ਟੀ ਵਿਚ ਪਹਿਲਾ ਸਥਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।