ਸੁਦੇਸ਼ ਵਾਟਿਕਾ ਕਾਨਵੈਂਟ ਸਕੂਲ ਵਿਖੇ ਵਿਸ਼ੇਸ਼ ਸੈਮੀਨਾਰ ਕਰਵਾਇਆ
ਤਲਵੰਡੀ ਸਾਬੋ , 2 ਨਵੰਬਰ ( ਰਵਜੋਤ ਸਿੰਘ ਰਾਹੀ )- ਸੁਦੇਸ਼ ਵਾਟਿਕਾ ਕਾਨਵੈਂਟ ਸਕੂਲ ਭਾਗੀਵਾਂਦਰ ਵਿਖੇ ਸੁਰੱਖਿਅਤ ਬਚਪਨ ਅਭਿਆਨ ਤਹਿਤ ਵਿਦਿਆਰਥੀਆਂ ਨੂੰ ਬੱਚਿਆਂ ਦੇ ਅਧਿਕਾਰਾਂ , ਸੁਰੱਖਿਆ ਤੇ ਕਾਨੂੰਨੀ ਸਹਾਇਤਾ ਸੰਬੰਧੀ ਜਾਗਰੂਕ ਕਰਨ ਦੇ ਉਦੇਸ਼ ਨਾਲ ਛੇਵੀਂ ਤੋਂ ਲੈ ਕੇ ਬਾਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦਾ ਇਕ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ । ਸੈਮੀਨਾਰ ਵਿਚ ਤਲਵੰਡੀ ਸਾਬੋ ਦੇ ਸਿਵਲ ਜੱਜ ਮੋਹਿਤ ਕੌਲ ਜੂਨੀਅਰ ਡਿਵੀਜ਼ਨ , ਜੀਵਨ ਕੁਮਾਰ ਗੁਪਤਾ ਪੀ .
ਤਲਵੰਡੀ ਸਾਬੋ , 2 ਨਵੰਬਰ ( ਰਵਜੋਤ ਸਿੰਘ ਰਾਹੀ )- ਸੁਦੇਸ਼ ਵਾਟਿਕਾ ਕਾਨਵੈਂਟ ਸਕੂਲ ਭਾਗੀਵਾਂਦਰ ਵਿਖੇ ਸੁਰੱਖਿਅਤ ਬਚਪਨ ਅਭਿਆਨ ਤਹਿਤ ਵਿਦਿਆਰਥੀਆਂ ਨੂੰ ਬੱਚਿਆਂ ਦੇ ਅਧਿਕਾਰਾਂ , ਸੁਰੱਖਿਆ ਤੇ ਕਾਨੂੰਨੀ ਸਹਾਇਤਾ ਸੰਬੰਧੀ ਜਾਗਰੂਕ ਕਰਨ ਦੇ ਉਦੇਸ਼ ਨਾਲ ਛੇਵੀਂ ਤੋਂ ਲੈ ਕੇ ਬਾਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦਾ ਇਕ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ । ਸੈਮੀਨਾਰ ਵਿਚ ਤਲਵੰਡੀ ਸਾਬੋ ਦੇ ਸਿਵਲ ਜੱਜ ਮੋਹਿਤ ਕੌਲ ਜੂਨੀਅਰ ਡਿਵੀਜ਼ਨ , ਜੀਵਨ ਕੁਮਾਰ ਗੁਪਤਾ ਪੀ . ਐਲ . ਬੀ . ਤੇ ਰਜਿਤ ਕੁਮਾਰ ਪੀ . ਐਲ . ਬੀ . ਤਲਵੰਡੀ ਸਾਬੋ ਨੇ ਵਿਸ਼ੇਸ਼ ਤੌਰ ‘ ਤੇ ਸ਼ਿਰਕਤ ਕਰਦਿਆਂ ਵਿਦਿਆਰਥੀਆਂ ਨਾਲ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ । ਸੈਮੀਨਾਰ ਦੌਰਾਨ ਜੱਜ ਨੇ ਵਿਦਿਆਰਥੀਆਂ ਨੂੰ ਬੱਚਿਆਂ ਦੇ ਅਧਿਕਾਰਾਂ , ਸੁਰੱਖਿਅਤ ਬਚਪਨ ਦੀ ਮਹੱਤਤਾ ਤੇ ਆਪਣੇ ਆਪ ਨੂੰ ਹਰ ਤਰ੍ਹਾਂ ਦੇ ਸੋਸ਼ਣ ਤੋਂ ਸੁਰੱਖਿਅਤ ਰੱਖਣ ਸਬੰਧੀ ਜਾਣੂ ਕਰਵਾਇਆ । ਉਨ੍ਹਾਂ ਨੇ ਦੱਸਿਆ ਕਿ ਹਰ ਬੱਚੇ ਨੂੰ ਸੁਰੱਖਿਅਤ ਮਾਹੌਲ ਵਿਚ ਰਹਿਣ , ਸਿੱਖਿਆ ਪ੍ਰਾਪਤ ਕਰਨ ਤੇ ਸਨਮਾਨ ਨਾਲ ਜੀਵਨ ਬਤੀਤ ਕਰਨ ਦਾ ਅਧਿਕਾਰ ਹੈ । ਇਸ ਮੌਕੇ ਬੱਚਿਆਂ ਦੀ ਸੁਰੱਖਿਆ ਨਾਲ ਸਬੰਧਿਤ ਪੋਕਸੋ ਐਕਟ ਬਾਰੇ ਵੀ ਜਾਣਕਾਰੀ ਦਿੱਤੀ ਗਈ । ਬੱਚਿਆਂ ਨੂੰ ਸਹਾਇਤਾ ਲਈ ਚਾਈਲਡ ਹੈਲਪ ਲਾਈਨ ਨੰਬਰ 1098 ਤੇ ਐਮਰਜੈਂਸੀ ਹੈਲਪ ਲਾਈਨ ਨੰਬਰ 112 ਬਾਰੇ ਵੀ ਜਾਣਕਾਰੀ ਦਿੱਤੀ ਗਈ । ਚੇਅਰਮੈਨ ਵਿਨੋਦ ਖੁਰਾਣਾ ਨੇ ਜੱਜਾਂ ਦਾ ਧੰਨਵਾਦ ਕੀਤਾ । ਇਸ ਮੌਕੇ ਚੇਅਰਮੈਨ ਵਿਨੋਦ ਖੁਰਾਣਾ ਤੋਂ ਇਲਾਵਾ ਪ੍ਰਿੰਸੀਪਲ ਮੀਨੂੰ ਗਰਗ , ਸੀਨੀਅਰ ਸਕੂਲ ਕੋਆਰਡੀਨੇਟਰ ਬੇਅੰਤ ਕੌਰ , ਮੈਡਮ ਸ਼ਾਲੂ ਤੇ ਸਕੂਲ ਦਾ ਸਟਾਫ਼ ਮੌਜੂਦ ਸੀ ।