03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਪੰਜਾਬ ਪੁਲਿਸ ਦੇ ਸੀ.ਆਈ.ਡੀ. ਵਿਭਾਗ ਦੇ ਸਾਬਕਾ ਇੰਸਪੈਕਟਰ ਦੇ ਘਰ ਚੋਰੀ

ਭੁੱਚੋ ਮੰਡੀ, 2 ਨਵੰਬਰ (ਪਰਵਿੰਦਰ ਸਿੰਘ ਜੌੜਾ)-ਇੱਥੋਂ ਦੇ ਦਸਮੇਸ਼ ਨਗਰ ਵਿਖੇ ਬੀਤੀ ਰਾਤ ਚੋਰਾਂ ਵਲੋਂ ਪੰਜਾਬ ਪੁਲਿਸ ਦੇ ਸੀ. ਆਈ.

ਅਜੀਤ ਡੈਸਕ 03-11-2026
ਭੁੱਚੋ ਮੰਡੀ, 2 ਨਵੰਬਰ (ਪਰਵਿੰਦਰ ਸਿੰਘ ਜੌੜਾ)-ਇੱਥੋਂ ਦੇ ਦਸਮੇਸ਼ ਨਗਰ ਵਿਖੇ ਬੀਤੀ ਰਾਤ ਚੋਰਾਂ ਵਲੋਂ ਪੰਜਾਬ ਪੁਲਿਸ ਦੇ ਸੀ. ਆਈ. ਡੀ. ਵਿਭਾਗ ਦੇ ਸਾਬਕਾ ਇੰਸਪੈਕਟਰ ਮਾਨ ਸਿੰਘ ਗੁਰੂ ਦੇ ਘਰੋਂ ਕਰੀਬ 6 ਲੱਖ ਰੁਪਏ ਮੁੱਲ ਦੀ ਚੋਰੀ ਕਰ ਲਈ ਗਈ। ਚੋਰ ਇਸ ਕਦਰ ਬੇਖ਼ੌਫ ਸਨ ਕਿ ਪਰਿਵਾਰ ਘਰ ਵਿਚ ਹੀ ਸੁੱਤਾ ਪਿਆ ਹੋਣ ਦੀ ਪ੍ਰਵਾਹ ਕੀਤੇ ਬਿਨਾਂ ਹੀ ਹੱਥ ਸਾਫ਼ ਕਰ ਗਏ। ਪਰਿਵਾਰ ਨੂੰ ਸਵੇਰੇ ਉੱਠਣ ‘ਤੇ ਘਰ ਦੇ ਵਿਚਕਾਰਲਾ ਦਰਵਾਜ਼ਾ ਖੋਲ੍ਹਣ ਵੇਲੇ ਉਸ ਸਮੇਂ ਘਟਨਾ ਦਾ ਪਤਾ ਲੱਗਾ ਜਦੋਂ ਚੋਰਾਂ ਵਲੋਂ ਦਰਵਾਜ਼ੇ ਦੇ ਨਾਲ ਮੰਜਾ ਖੜ੍ਹਾ ਕੀਤਾ ਹੋਇਆ ਮਿਲਿਆ। ਸ਼ੱਕ ਪੈਣ ‘ਤੇ ਜਦੋਂ ਦੇਖਿਆ ਗਿਆ ਤਾਂ ਘਰ ਦੇ ਬਾਹਰ ਵਾਲੀ ਖਿੜਕੀ ਦੀ ਜਾਲੀ ਅਤੇ ਸਟੀਲ ਦੀਆਂ ਗਰਿੱਲਾਂ ਵੱਢੀਆਂ ਹੋਈਆਂ ਸਨ ਅਤੇ ਚੋਰ ਇਸ ਰਾਹੀਂ ਘਰ ਅੰਦਰ ਦਾਖ਼ਲ ਹੋ ਕੇ ਅਲਮਾਰੀ ਵਿਚੋਂ 4.5 ਤੋਲੇ ਸੋਨੇ ਦੇ ਗਹਿਣੇ, 10 ਹਜ਼ਾਰ ਰੁਪਏ ਨਗਦੀ, 500 ਡਾਲਰ ਅਤੇ ਕੀਮਤੀ ਲੇਡੀਜ਼ ਸੂਟ ਚੋਰੀ ਕਰਕੇ ਲੈ ਗਏ। ਚੋਰਾਂ ਵਲੋਂ ਕਮਰੇ ਦੀ ਅਲਮਾਰੀ ਵੀ ਤੋੜੀ ਗਈ ਅਤੇ ਬੈੱਡ ਦੇ ਬਕਸੇ ਖੋਲ੍ਹ ਕੇ ਸਾਮਾਨ ਖਿਲਾਰਿਆ ਗਿਆ ਸੀ। ਘਰ ਵਿਚ ਹੀ ਸੁੱਤੇ ਪਏ ਪਰਿਵਾਰ ਨੂੰ ਨਾ ਤਾਂ ਕੋਈ ਖੜਕਾ ਸੁਣਿਆ ਅਤੇ ਫਿੰਗਰ ਪ੍ਰਿੰਟ ਮਾਹਿਰਾਂ ਨੂੰ ਨਾ ਹੀ ਕੋਈ ਫਿੰਗਰ ਪ੍ਰਿੰਟ ਮਿਲਿਆ। ਜ਼ਾਹਿਰ ਹੈ ਕਿ ਚੋਰਾਂ ਵਲੋਂ ਗਲਬਜ਼ ਵਗ਼ੈਰਾ ਪਹਿਨੇ ਹੋ ਸਕਦੇ ਹਨ। ਘਰ ਵਿਚ ਭਾਵੇਂ ਮੂਹਰਲੇ ਪਾਸੇ ਸੀ. ਸੀ. ਟੀ. ਵੀ. ਕੈਮਰੇ ਲੱਗੇ ਹੋਏ ਹਨ, ਪ੍ਰੰਤੂ ਦੋਨੋਂ ਪਾਸੇ ਖਾਲੀ ਪਏ ਪਲਾਟਾਂ ਵੱਲ ਕੋਈ ਕੈਮਰਾ ਨਹੀਂ ਲੱਗਾ ਹੋਇਆ ਹੈ, ਸ਼ਾਇਦ ਚੋਰਾਂ ਨੇ ਇਸੇ ਸਥਿਤੀ ਦਾ ਫ਼ਾਇਦਾ ਉਠਾਇਆ ਹੋਵੇਗਾ। ਸਥਾਨਕ ਪੁਲਿਸ ਚੌਕੀ ਵਿਖੇ ਘਟਨਾ ਦੀ ਸੂਚਨਾ ਦੇ ਦਿੱਤੀ ਗਈ ਹੈ ਅਤੇ ਚੌਕੀ ਇੰਚਾਰਜ ਗੁਰਪ੍ਰੀਤ ਸਿੰਘ ਵਲੋਂ ਘਟਨਾ ਸਥਾਨ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਸੀ।
ਪਿਛਲੀ ਖ਼ਬਰ ਰਾਮਾਂ ਮੰਡੀ ਦੇ ਮੇਨ ਬਾਜ਼ਾਰ ਵਿਚ ਭਾਰੀ ਵਾਹਨਾਂ ਦੀ ਐਂਟਰੀ ਬਣੀ ਟ੍ਰੈਫਿਕ ਸਮੱਸਿਆ, ਪ੍ਰਸ਼ਾਸਨ ਤੋਂ ਸਾਰ ਲੈਣ ਦੀ ਮੰਗ ਅਗਲੀ ਖ਼ਬਰ -ਪਰਵਿੰਦਰ ਸਿੰਘ ਝੋਟਾ ਕਤਲ ਕਾਂਡ- ਮੁੱਖ ਮੰਤਰੀ ਦੀ ਸੰਗਰੂਰ ਰਿਹਾਇਸ਼ ਦਾ ਘਿਰਾਓ ਕਰਨ ਸੰਬੰਧੀ ਪਿੰਡਾਂ ਵਿਚ ਲਾਮਬੰਦੀ ਤੇਜ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।