03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਨਸ਼ੇ ਕਾਰਨ ਨੌਜਵਾਨ ਦੀ ਹਾਲਤ ਵਿਗੜੀ

ਬਠਿੰਡਾ, 2 ਨਵੰਬਰ (ਅਵਤਾਰ ਸਿੰਘ ਕੈਂਥ)- ਸਮਾਜ ਸੇਵੀ ਸੰਸਥਾ ਸਹਾਰਾ ਜਨ ਸੇਵਾ ਦੇ ਦਫ਼ਤਰ ਨੂੰ ਸੂਚਨਾ ਮਿਲਣ ’ਤੇ ਕਿ ਸਥਾਨਕ ਲੇਬਰ ਚੌਕ ਦੇ ਨੇੜੇ ਸ਼ਕਤੀ ਮਾਰਕੀਟ ਵਿਚ ਇੱਕ ਨੌਜਵਾਨ ਗੰਭੀਰ ਹਾਲਤ ਵਿਚ ਪਿਆ ਹੈ। ਸਹਾਰਾ ਜਨ ਸੇਵਾ ਦੀ ਟੀਮ, ਵਿੱਕੀ ਕੁਮਾਰ, ਜੱਗਾ ਅਤੇ ਸੰਦੀਪ ਗਿੱਲ ਜੋ ਕਿ ਸ਼ਕਤੀ ਮਾਰਕੀਟ ਪਹੁੰਚੇ।

ਅਜੀਤ ਡੈਸਕ 03-11-2026
ਬਠਿੰਡਾ, 2 ਨਵੰਬਰ (ਅਵਤਾਰ ਸਿੰਘ ਕੈਂਥ)- ਸਮਾਜ ਸੇਵੀ ਸੰਸਥਾ ਸਹਾਰਾ ਜਨ ਸੇਵਾ ਦੇ ਦਫ਼ਤਰ ਨੂੰ ਸੂਚਨਾ ਮਿਲਣ ’ਤੇ ਕਿ ਸਥਾਨਕ ਲੇਬਰ ਚੌਕ ਦੇ ਨੇੜੇ ਸ਼ਕਤੀ ਮਾਰਕੀਟ ਵਿਚ ਇੱਕ ਨੌਜਵਾਨ ਗੰਭੀਰ ਹਾਲਤ ਵਿਚ ਪਿਆ ਹੈ। ਸਹਾਰਾ ਜਨ ਸੇਵਾ ਦੀ ਟੀਮ, ਵਿੱਕੀ ਕੁਮਾਰ, ਜੱਗਾ ਅਤੇ ਸੰਦੀਪ ਗਿੱਲ ਜੋ ਕਿ ਸ਼ਕਤੀ ਮਾਰਕੀਟ ਪਹੁੰਚੇ। ਇੱਕ ਨੌਜਵਾਨ ਮਜ਼ਦੂਰ ਗੰਭੀਰ ਹਾਲਤ ਵਿਚ ਪਿਆ ਮਿਲਿਆ। ਸਹਾਰਾ ਐਂਬੂਲੈਂਸ ਟੀਮ ਨੇ ਉਸਨੂੰ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਦਾਖ਼ਲ ਕਰਵਾਇਆ। ਡਾਕਟਰ ਦੁਆਰਾ ਜਾਂਚ ਤੋਂ ਬਾਅਦ ਪਤਾ ਲੱਗਿਆ ਕਿ ਉਸ ਨੇ ਜਾਨਲੇਵਾ ਨਸ਼ਾ ਕੀਤਾ ਹੋਇਆ ਹੈ। ਹੋਸ਼ ਆਉਣ ’ਤੇ ਨੌਜਵਾਨ ਨਾਮਕ ਸਾਗਰ ਨੇ ਸਹਾਰਾ ਟੀਮ ਨੂੰ ਦੱਸਿਆ ਕਿ ਉਹ ਪਿਛਲੇ ਇੱਕ ਸਾਲ ਤੋਂ ਨਸ਼ੀਲੇ ਪਦਾਰਥਾਂ ਦੇ ਟੀਕੇ ਲੈ ਰਿਹਾ ਸੀ। ਉਹ ਮਜ਼ਦੂਰ ਵਜੋਂ ਕੰਮ ਕਰਕੇ ਜੋ ਵੀ ਪੈਸਾ ਕਮਾਉਂਦਾ ਸੀ, ਉਸਨੂੰ ਨਸ਼ਿਆਂ ’ਤੇ ਖ਼ਰਚ ਕਰਦਾ ਸੀ। ਹੁਣ ਉਹ ਕਿਸੇ ਵੀ ਪ੍ਰਕਾਰ ਦੇ ਨਸ਼ੀਲੇ ਪਦਾਰਥ ਪ੍ਰਾਪਤ ਕਰਨ ਵਿਚ ਅਸਮਰੱਥ ਹੈ ਅਤੇ ਨਸ਼ੇ ਕਾਰਨ ਹਾਲਤ ਵਿਗੜ ਗਈ ਹੈ। ਸਹਾਰਾ ਟੀਮ ਸਾਗਰ ਦਾ ਪੂਰਾ ਇਲਾਜ ਪ੍ਰਦਾਨ ਕਰ ਰਹੀ ਹੈ।
ਪਿਛਲੀ ਖ਼ਬਰ ਚੱਲਦੀ ਬੱਸ ’ਚੋਂ ਉਤਰਨ ਸਮੇਂ ਡਿਗਣ ਨਾਲ ਲੜਕੀ ਹੋਈ ਗੰਭੀਰ ਜ਼ਖ਼ਮੀ ਅਗਲੀ ਖ਼ਬਰ ਨਵੀਂ ਕਰਜ਼ਾ ਨੀਤੀ ਅਤੇ ਐਡਵਾਂਸਮੈਂਟ ਕਟੌਤੀ ਦੇ ਮੁੱਦੇ ’ਤੇ ਸਹਿਕਾਰੀ ਸਭਾਵਾਂ ਕਰਮਚਾਰੀ ਯੂਨੀਅਨ ਦੀ ਮੀਟਿੰਗ ਰਹੀ ਬੇਸਿੱਟਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।