02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਮਹਿੰਗਾਈ ਦੀ ਮਾਰ ਕਾਰਨ ਦੀਵਾਲੀ ਦੇ ਤਿਉਹਾਰ ਦੀਆਂ ਰੌਣਕਾਂ ਘੱਟ ਪਿਛਲੇ ਸਾਲ ਨਾਲੋਂ ਮਠਿਆਈਆਂ ਅਤੇ ਡਰਾਈ ਫਰੂਟ ਦੇ ਰੇਟਾਂ ਵਿਚ ਵਾਧਾ

ਸੀਂਗੋ ਮੰਡੀ, 1 ਨਵੰਬਰ (ਪ੍ਰਿੰਸ ਗਰਗ) - ਪਿਛਲੇ ਸਾਲਾਂ ਵਿਚ ਦੀਵਾਲੀ ਦੇ ਤਿਉਹਾਰ ਤੋਂ ਕਰੀਬ ਇਕ ਮਹੀਨੇ ਪਹਿਲਾਂ ਹੀ ਦੀਵਾਲੀ ਦੇ ਤਿਉਹਾਰ ਦੀਆਂ ਰੌਣਕਾਂ ਸ਼ੁਰੂ ਹੋ ਜਾਂਦੀਆਂ ਸਨ। ਇਲਾਕੇ ਅੰਦਰ ਬਾਜ਼ਾਰ ਅਤੇ ਦੁਕਾਨਾਂ ਖ਼ੂਬ ਸਜੀਆਂ ਹੁੰਦੀਆਂ ਸਨ ਤੇ ਇਨ੍ਹਾਂ ਦੁਕਾਨਾਂ ਤੇ ਖ਼ਰੀਦਦਾਰੀ ਸ਼ੁਰੂ ਹੋ ਜਾਂਦੀ ਸੀ ਅਤੇ ਦੁਕਾਨਾਂ ਤੇ ਸਮਾਨ ਖ਼ਰੀਦਣ ਵਾਲੇ ਗ੍ਰਾਹਕਾਂ ਦੀ ਭੀੜ ਵੀ ਰਹਿੰਦੀ ਸੀ।

ਅਜੀਤ ਡੈਸਕ 02-11-2026
ਸੀਂਗੋ ਮੰਡੀ, 1 ਨਵੰਬਰ (ਪ੍ਰਿੰਸ ਗਰਗ) - ਪਿਛਲੇ ਸਾਲਾਂ ਵਿਚ ਦੀਵਾਲੀ ਦੇ ਤਿਉਹਾਰ ਤੋਂ ਕਰੀਬ ਇਕ ਮਹੀਨੇ ਪਹਿਲਾਂ ਹੀ ਦੀਵਾਲੀ ਦੇ ਤਿਉਹਾਰ ਦੀਆਂ ਰੌਣਕਾਂ ਸ਼ੁਰੂ ਹੋ ਜਾਂਦੀਆਂ ਸਨ। ਇਲਾਕੇ ਅੰਦਰ ਬਾਜ਼ਾਰ ਅਤੇ ਦੁਕਾਨਾਂ ਖ਼ੂਬ ਸਜੀਆਂ ਹੁੰਦੀਆਂ ਸਨ ਤੇ ਇਨ੍ਹਾਂ ਦੁਕਾਨਾਂ ਤੇ ਖ਼ਰੀਦਦਾਰੀ ਸ਼ੁਰੂ ਹੋ ਜਾਂਦੀ ਸੀ ਅਤੇ ਦੁਕਾਨਾਂ ਤੇ ਸਮਾਨ ਖ਼ਰੀਦਣ ਵਾਲੇ ਗ੍ਰਾਹਕਾਂ ਦੀ ਭੀੜ ਵੀ ਰਹਿੰਦੀ ਸੀ। ਪਰ ਇਸ ਵਾਰ ਦੀਵਾਲੀ ਦੀਆਂ ਰੌਣਕਾਂ ਘੱਟ ਦਿਖ ਰਹੀਆਂ ਹਨ। ਦੀਵਾਲੀ ਦੇ ਤਿਉਹਾਰ ਦੇ ਕੁਝ ਕੁ ਬਾਕੀ ਰਹਿਣ ਦੇ ਕਾਰਨ ਵੀ ਇਲਾਕੇ ਅੰਦਰ ਦੁਕਾਨਾਂ ਤੇ ਖ਼ਰੀਦਦਾਰੀ ਘੱਟ ਹੋ ਰਹੀ ਹੈ ਤੇ ਬਾਜ਼ਾਰਾਂ ਵਿਚ ਭੀੜ ਵੀ ਬਹੁਤ ਘੱਟ ਹੈ। ਜਦ ਕਿ ਤਿਉਹਾਰ ਦੇ ਸਮੇਂ ਤਾਂ ਇਲਾਕਾ ਨਿਵਾਸੀਆਂ ਦਾ ਬਾਜ਼ਾਰਾਂ ਵਿਚ ਤਾਂਤਾ ਲੱਗਿਆ ਰਹਿੰਦਾ ਸੀ। ਇਸ ਦਾ ਕਾਰਨ ਮਹਿੰਗਾਈ ਵੀ ਹੈ ਕਿਉਂਕਿ ਆਮ ਜਨਤਾ ਮਹਿੰਗਾਈ ਦੀ ਮਾਰ ਹੇਠ ਪਿੱਸ ਰਹੀ ਹੈ ਤੇ ਵਸਤੂਆਂ ਮਹਿੰਗੀਆਂ ਹੁੰਦੀਆਂ ਜਾ ਰਹੀਆਂ ਹਨ। ਜਿਸ ਕਾਰਨ ਚੀਜ਼ਾਂ ਖ੍ਰੀਦਣੀਆ ਆਮ ਲੋਕਾਂ ਖ਼ਾਸ ਕਰ ਗਰੀਬ ਪਰਿਵਾਰਾਂ ਦੇ ਬਜਟ ਤੋਂ ਬਾਹਰ ਹੋ ਰਹੀਆਂ ਹਨ। ਜ਼ਿਕਰਯੋਗ ਹੈ ਕਿ ਪਿਛਲੇ ਦੋ ਸਾਲਾਂ ਤੋਂ ਦੇਖਿਆ ਜਾਵੇ ਤਾਂ ਇਨ੍ਹਾਂ ਸਾਲਾਂ ਵਿਚ ਮਿਠਾਈਆਂ, ਡਰਾਈ ਫਰੂਟ, ਪਟਾਕੇ ਮਹਿੰਗੇ ਹੋ ਚੁੱਕੇ ਹਨ ਜੋ ਕਿ ਕਿ ਦੀਵਾਲੀ ਦੇ ਤਿਉਹਾਰ ਦੇ ਮੁੱਖ ਸਮਾਨ ਵਿਚ ਆਉਂਦੇ ਹਨ। ਪਿਛਲੇ ਦੋ ਸਾਲਾਂ ਦਾ ਅਨੁਮਾਨ ਲਗਾਉਂਦੇ ਹਾਂ ਤਾਂ ਮਿਠਾਈਆਂ ਤੇ ਡਰਾਈ ਫਰੂਟ ਕਾਫੀ ਮਹਿੰਗਾ ਹੁੰਦਾ ਜਾ ਰਿਹਾ ਹੈ ਤੇ ਮਹਿੰਗੇ ਸਮਾਨ ਕਾਰਨ ਇਨ੍ਹਾਂ ਦੀ ਵਿਕਰੀ ਵੀ ਘੱਟ ਹੁੰਦੀ ਹੈ ਜਿਸ ਕਾਰਨ ਵਪਾਰ ਤੇ ਵੀ ਕਾਫੀ ਅਸਰ ਪੈਂਦਾ ਹੈ ਕਿਉਂਕਿ ਵਪਾਰੀਆਂ ਨੂੰ ਤਿਉਹਾਰਾਂ ਦੇ ਸੀਜ਼ਨ ਤੇ ਹੀ ਵਧੇਰੇ ਆਸ ਹੁੰਦੀ ਹੈ। ਕਈ ਦੁਕਾਨਦਾਰ ਤਾਂ ਤਿਉਹਾਰਾਂ ਦੇ ਸੀਜ਼ਨ ਦੀ ਆਸ ਨੂੰ ਲੈ ਕੇ ਉਧਾਰ ਤੱਕ ਵੀ ਚੁੱਕ ਲੈਂਦੇ ਹਨ। ਪ੍ਰੰਤੂ ਕਈ ਵਾਰ ਤਿਉਹਾਰ ਮੌਕੇ ਵਿਕਰੀ ਘੱਟ ਹੋ ਕਾਰਨ ਉਨ੍ਹਾਂ ਦਾ ਸਾਰਾ ਸਮਾਨ ਵਿਕਣ ਤੋਂ ਰਹਿ ਜਾਂਦਾ ਹੈ। ਕੁਝ ਮੁਹਬਵਾਰ ਸ਼ਖ਼ਸੀਅਤਾਂ ਦਾ ਕਹਿਣਾ ਹੈ ਕਿ ਜਦ ਆਮ ਵਸਤੂਆਂ ਦੇ ਰੇਟ ਮਹਿੰਗੇ ਹੋ ਰਹੇ ਤਾਂ ਇਨ੍ਹਾਂ ਤੋਂ ਬਣਨ ਵਾਲੀਆਂ ਚੀਜ਼ਾਂ ਵੀ ਮਹਿੰਗੀਆਂ ਹੋ ਰਹੀਆਂ ਹਨ। ਸਮੇਂ ਸਮੇਂ ਸਿਰ ਤਿਉਹਾਰਾਂ ਦੀਆਂ ਰੌਣਕਾਂ ਘੱਟ ਜਾਣਾ ਦੇਸ਼ ਦੀ ਅਰਥਵਿਵਸਥਾ ਤੇ ਨਿਰਭਰ ਕਰਦਾ ਹੈ ਜੋ ਕਿ ਮਾਧਿਅਮ ਵਰਗ ਖ਼ਾਸ ਕਰਕੇ ਗਰੀਬ ਪਰਿਵਾਰਾਂ ਲਈ ਵਿਗੜ ਰਹੀ ਹੈ ਕਿਉਂਕਿ ਹਰ ਚੀਜ਼ ਇਨ੍ਹਾਂ ਪਰਿਵਾਰਾਂ ਦੇ ਬਜਟ ‘ਚੋਂ ਬਾਹਰ ਹੋ ਰਹੀ ਹੈ। ਜੇਕਰ ਆਮ ਜਨ ਜੀਵਨ ਦੇ ਵਰਤੋ ਵਿਚ ਆਉਣ ਵਾਲੀਆਂ ਵਸਤੂਆਂ ਇਸੇ ਤਰ੍ਹਾਂ ਮਹਿੰਗੀਆਂ ਹੁੰਦੀਆਂ ਰਹਿਣਗੀਆਂ ਤਾਂ ਅਤੀ ਗਰੀਬ ਪਰਿਵਾਰ ਇਨ੍ਹਾਂ ਵਸਤੂਆਂ ਨੂੰ ਖ਼ਰੀਦਣ ਵਿਚ ਅਸਮਰੱਥ ਹੋ ਜਾਣਗੇ ਤੇ ਭਵਿੱਖ ਵਿਚ ਇਹ ਦੇਸ਼ ਲਈ ਬੜੀ ਚਿੰਤਾ ਦਾ ਵਿਸ਼ਾ ਹੈ ਪਰ ਸਰਕਾਰਾਂ ਮਹਿੰਗੀ ਨੂੰ ਘੱਟ ਕਰਨ ਵਿਚ ਨਾਕਾਮ ਸਾਬਿਤ ਹੋ ਰਹੀਆਂ ਹਨ ਅਤੇ ਸਿਆਸੀ ਲੀਡਰਾਂ ਨੂੰ ਆਪਣੀ ਸਿਆਸੀ ਰੋਟੀਆਂ ਸੇਕਣ ਤੋਂ ਇਲਾਵਾ ਇਨ੍ਹਾਂ ਜ਼ਰੂਰੀ ਗੱਲਾਂ ਵੱਲ ਧਿਆਨ ਕਰਨਾ ਕੋਹਾਂ ਦੂਰ ਦੀ ਗੱਲ ਹੈ।
ਪਿਛਲੀ ਖ਼ਬਰ ਭਾਜਪਾ ’ਚ ਨੌਜਵਾਨਾਂ ਦੀ ਵਧਦੀ ਸ਼ਮੂਲੀਅਤ ਜਿੱਤ ਦਾ ਮੀਲ ਪੱਥਰ ਬਣੇਗੀ–ਮੰਗਤ ਰਾਏ ਬਾਂਸਲ ਅਗਲੀ ਖ਼ਬਰ ਪੋਸਟਰਾਂ ਰਾਹੀਂ ਵਿਕਾਸ ਕਰ ਰਹੀ ਹੈ ‘ਆਪ’ ਸਰਕਾਰ, ਕਿਸਾਨਾਂ ਨੂੰ ਮੁਆਵਜ਼ੇ ਦੇ ਨਾਂਅ ’ਤੇ ਫੁੱਟੀ ਕੌਡੀ ਵੀ ਨਹੀਂ ਦਿੱਤੀ -...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।