02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਆਰੀਆ ਸਕੂਲ ਵਿਖੇ ਵਿਦਿਆਰਥੀਆਂ ਨੂੰ ਕਾਪੀਆਂ ਅਤੇ ਸਟੇਸ਼ਨਰੀ ਵੰਡੀ

ਰਾਮਪੁਰਾ ਫੂਲ , 1 ਨਵੰਬਰ ( ਹੇਮੰਤ ਕੁਮਾਰ ਸ਼ਰਮਾ )- ਗੁਰਮੀਤ ਸਿੰਘ ਅਤੇ ਅਨਮੋਲਪ੍ਰੀਤ ਸਿੰਘ ( ਪ੍ਰੀਤ ਐਗਰੀਕਲਚਰ ਵਰਕਸ , ਰਾਮਪੁਰਾ ਫੂਲ ) ਵਲੋਂ ਗਰੀਨ ਮਿਸ਼ਨ ਵੈੱਲਫੇਅਰ ਸੁਸਾਇਟੀ ( ਰਜਿ .) ਰਾਮਪੁਰਾ ਫੂਲ ਦੇ ਸਹਿਯੋਗ ਨਾਲ ਆਰੀਆ ਸੀਨੀਅਰ ਸੈਕੰਡਰੀ ਸਕੂਲ , ਮੰਡੀ ਫੂਲ ਵਿਖੇ ਸਕੂਲ ਪ੍ਰਿੰਸੀਪਲ ਅਤੇ ਸਮੂਹ ਸਟਾਫ਼ ਦੀ ਮਦਦ ਨਾਲ ਲੋੜਵੰਦ ਵਿਦਿਆਰਥੀਆਂ ਨੂੰ ਕਾਪੀਆਂ ਅਤੇ ਸਟੇਸ਼ਨਰੀ ਵੰਡੀ ਗਈ ।

ਅਜੀਤ ਡੈਸਕ 02-11-2026
ਰਾਮਪੁਰਾ ਫੂਲ , 1 ਨਵੰਬਰ ( ਹੇਮੰਤ ਕੁਮਾਰ ਸ਼ਰਮਾ )- ਗੁਰਮੀਤ ਸਿੰਘ ਅਤੇ ਅਨਮੋਲਪ੍ਰੀਤ ਸਿੰਘ ( ਪ੍ਰੀਤ ਐਗਰੀਕਲਚਰ ਵਰਕਸ , ਰਾਮਪੁਰਾ ਫੂਲ ) ਵਲੋਂ ਗਰੀਨ ਮਿਸ਼ਨ ਵੈੱਲਫੇਅਰ ਸੁਸਾਇਟੀ ( ਰਜਿ .) ਰਾਮਪੁਰਾ ਫੂਲ ਦੇ ਸਹਿਯੋਗ ਨਾਲ ਆਰੀਆ ਸੀਨੀਅਰ ਸੈਕੰਡਰੀ ਸਕੂਲ , ਮੰਡੀ ਫੂਲ ਵਿਖੇ ਸਕੂਲ ਪ੍ਰਿੰਸੀਪਲ ਅਤੇ ਸਮੂਹ ਸਟਾਫ਼ ਦੀ ਮਦਦ ਨਾਲ ਲੋੜਵੰਦ ਵਿਦਿਆਰਥੀਆਂ ਨੂੰ ਕਾਪੀਆਂ ਅਤੇ ਸਟੇਸ਼ਨਰੀ ਵੰਡੀ ਗਈ । ਇਸ ਸਮੇਂ ਸੁਸਾਇਟੀ ਦੇ ਕਨਵੀਨਰ ਧਰਮਪਾਲ ਢੱਡਾ , ਕਾਰਜਕਾਰੀ ਪ੍ਰਧਾਨ ਜਸਲਪ੍ਰੀਤ ਸਿੰਘ ਸਿੱਧੂ , ਸਾਬਕਾ ਸੈਨਿਕ ਨਾਜ਼ਰ ਸਿੰਘ ਨਾਫਰੀਆ , ਸਾਬਕਾ ਸੈਨਿਕ ਸੰਦੀਪ ਸਿੰਘ , ਬਲਦੇਵ ਜਿੰਦਲ , ਮੋਹਨ ਲਾਲ ਖੋਖਰ ਅਤੇ ਸੁਰੇਸ਼ ਗੁਪਤਾ ( ਸੁੰਦਰੀ ) ਨੇ ਬਹੁਤ ਹੀ ਉਤਸ਼ਾਹ ਨਾਲ ਆਪਣੀ ਜ਼ਿੰਮੇਵਾਰੀ ਨਿਭਾਈ । ਪ੍ਰਿੰਸੀਪਲ ਬਲਜਿੰਦਰ ਸਿੰਘ ਨੇ ਬੱਚਿਆਂ ਨੂੰ ‘ ਨਵੋਦਿਆ ’ ਪ੍ਰੀਖਿਆਵਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਨੂੰ ਰਾਤ ਸਮੇਂ ਵੀ ਲਗਨ ਨਾਲ ਪੜ੍ਹਾਈ ਕਰਨ ਲਈ ਪ੍ਰੇਰਿਤ ਕੀਤਾ । ਇਸ ਮੌਕੇ ਗਰੀਨ ਮਿਸ਼ਨ ਵੈੱਲਫੇਅਰ ਸੁਸਾਇਟੀ ਵਲੋਂ ਗੁਰਮੀਤ ਸਿੰਘ ਅਤੇ ਅਨਮੋਲਪ੍ਰੀਤ ਸਿੰਘ ਦਾ ਸਨਮਾਨ ਚਿੰਨ੍ਹ ਦੇ ਕੇ ਧੰਨਵਾਦ ਕੀਤਾ ਗਿਆ । ਇਸ ਦੇ ਨਾਲ ਹੀ ਸੁਸਾਇਟੀ ਵੱਲੋਂ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਗਈ ਕਿ ਉਹ ਗੁਰਮੀਤ ਸਿੰਘ ਦੇ ਪਰਿਵਾਰ ਵਾਂਗ ਅਜਿਹੇ ਨੇਕ ਕਾਰਜਾਂ ਲਈ ਸੁਸਾਇਟੀ ਨਾਲ ਜੁੜਨ ਅਤੇ ਆਪਣਾ ਬਹੁਮੁੱਲਾ ਸਹਿਯੋਗ ਦੇਣ ।
ਪਿਛਲੀ ਖ਼ਬਰ ਰਾਹੁਲ ਗਾਂਧੀ ਦੀ ਸੰਗਰੂਰ ਰੈਲੀ ’ਚ ਵੱਡੀ ਗਿਣਤੀ ਵਰਕਰਾਂ ਸਮੇਤ ਕਰਾਂਗੇ ਸ਼ਮੂਲੀਅਤ-ਸੁਖਦੇਵ ਸਿੰਘ ਚਹਿਲ ਅਗਲੀ ਖ਼ਬਰ ਨਵੰਬਰ 1984 ਸਿੱਖ ਨਸਲਕੁਸ਼ੀ ਲਈ ਕਾਂਗਰਸ ਨੇ ਅੱਜ ਤੱਕ ਨਹੀਂ ਮੰਗੀ ਸਿੱਖਾਂ ਤੋਂ ਮੁਆਫੀ- ਹਰਸਿਮਰਤ ਕੌਰ ਬਾਦਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।