21-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਗਿਆਨੇਸ਼ ਕੁਮਾਰ ਨੂੰ ਬਰਖ਼ਾਸਤ ਕਰ ਚੋਣ ਕਮਿਸ਼ਨ ਦੀ ਸੁਤੰਤਰਤਾ ਬਹਾਲ ਕਰੋ - ਜਮਹੂਰੀ ਅਧਿਕਾਰ ਸਭਾ

ਬਠਿੰਡਾ, 20 ਅਕਤੂਬਰ (ਸੱਤਪਾਲ ਸਿੰਘ ਸਿਵੀਆਂ)-ਜ਼ਮਹੂਰੀ ਅਧਿਕਾਰ ਸਭਾ ਬਠਿੰਡਾ ਵਲੋਂ ਟੀਚਰਜ਼ ਹੋਮ ਵਿਖੇ ਐਸ. ਆਈ.

ਅਜੀਤ ਡੈਸਕ 21-10-2026
ਬਠਿੰਡਾ, 20 ਅਕਤੂਬਰ (ਸੱਤਪਾਲ ਸਿੰਘ ਸਿਵੀਆਂ)-ਜ਼ਮਹੂਰੀ ਅਧਿਕਾਰ ਸਭਾ ਬਠਿੰਡਾ ਵਲੋਂ ਟੀਚਰਜ਼ ਹੋਮ ਵਿਖੇ ਐਸ. ਆਈ. ਆਰ., ਨਾਗਰਿਕਤਾ ਅਤੇ ਜਮਹੂਰੀ ਅਧਿਕਾਰਾਂ ਦੇ ਸਵਾਲਾਂ ਉੱਤੇ ਕਨਵੈਨਸ਼ਨ ਕੀਤੀ ਗਈ। ਉਪਰੰਤ ਸ਼ਹਿਰ ਵਿਚ ਫ਼ਾਇਰ ਬ੍ਰਿਗੇਡ ਚੌਂਕ ਤੱਕ ਰੋਸ ਮਾਰਚ ਕੀਤਾ ਗਿਆ। ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਮੁੱਖ ਬੁਲਾਰੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸਹਾਇਕ ਪ੍ਰੋਫੈਸਰ ਮਨਪ੍ਰੀਤ ਸਿੰਘ ਜੱਸ ਨੇ ਐਸ. ਆਈ. ਆਰ. ਨੂੰ ਲੋਕਾਂ ਦੇ ਵੋਟ ਦੇ ਅਧਿਕਾਰ ਅਤੇ ਜ਼ਮਹੂਰੀ ਆਜ਼ਾਦੀਆਂ ਲਈ ਗੰਭੀਰ ਖ਼ਤਰਾ ਕਰਾਰ ਦਿੱਤਾ। ਕਨਵੈਨਸ਼ਨ ਨੇ ਮਤੇ ਪਾਸ ਕਰਕੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੂੰ ਅਹੁਦੇ ਤੋਂ ਹਟਾਉਣ, ਚੋਣ ਕਮਿਸ਼ਨਰਾਂ ਦੀ ਨਿਯੁਕਤੀ ਸਬੰਧੀ 2023 ਦਾ ਕਾਨੂੰਨ ਅਤੇ ਧਾਰਾ 16 ਅਧੀਨ ਦਿੱਤੀ ਕਾਨੂੰਨੀ ਛੋਟ ਰੱਦ ਕਰਨ ਅਤੇ ਚੋਣ ਕਮਿਸ਼ਨ ਦੀ ਸੁਤੰਤਰਤਾ ਤੇ ਜਵਾਬਦੇਹੀ ਯਕੀਨੀ ਬਣਾਉਣ ਦੀ ਮੰਗ ਕੀਤੀ। ਐੱਸ.ਆਈ.ਆਰ. ਤੁਰੰਤ ਰੋਕਣ, ਨਜਾਇਜ਼ ਕੱਟੀਆਂ ਵੋਟਾਂ ਬਹਾਲ ਕਰਨ ਅਤੇ ਵੋਟਰ ਸੂਚੀ ਵਿਚੋਂ ਨਾਂਅ ਕੱਟੇ ਜਾਣ ਨੂੰ ਨਾਗਰਿਕਤਾ ਜਾਂ ਸਮਾਜਕ ਸੁਰੱਖਿਆ ਦੇ ਹੱਕ ਖੋਹਣ ਦਾ ਆਧਾਰ ਨਾ ਬਣਾਉਣ ਦੀ ਮੰਗ ਵੀ ਕੀਤੀ ਗਈ। ਇਸ ਤੋਂ ਇਲਾਵਾ ਇਨਕਲਾਬੀ ਕਵੀ ਪਾਸ਼ ਅਤੇ ਹੰਸ ਰਾਜ ਦੀ ਯਾਦਗਾਰ ਦੀ ਸੁਰੱਖਿਆ ਯਕੀਨੀ ਬਣਾਉਣ ਅਤੇ ਪਰਵਿੰਦਰ ਸਿੰਘ ਝੋਟਾ ਦੇ ਕਤਲ ਦੀ ਜਾਂਚ ਮੈਡੀਕਲ ਨਸ਼ਿਆਂ ਦੇ ਗ਼ੈਰਕਾਨੂੰਨੀ ਕਾਰੋਬਾਰ ਤੇ ਇਸ ਨੂੰ ਮਿਲਦੀ ਸੰਸਥਾਗਤ ਸਰਪ੍ਰਸਤੀ ਤੱਕ ਪਹੁੰਚਾਉਣ ਦੀ ਮੰਗ ਕੀਤੀ ਗਈ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ (ਧਨੇਰ), ਇਨਕਲਾਬੀ ਕੇਂਦਰ, ਤਰਕਸ਼ੀਲ ਸੁਸਾਇਟੀ, ਬਿਜਲੀ ਬੋਰਡ ਕਰਮਚਾਰੀ ਯੂਨੀਅਨ,ਟੀਐਸਯੂਭੰਗਲ, ਪੈਨਸ਼ਨਰ ਬਿਜਲੀ ਬੋਰਡ, ਲੋਕ ਸੰਗਰਾਮ ਮੋਰਚਾ, ਪੀਆਰਟੀਸੀ ਕਰਮਚਾਰੀ ਯੂਨੀਅਨ, ਬੈਕਿੰਗ ਯੂਨੀਅਨ, ਪੰਜਾਬ ਸਹਿਤਕਾਰ ਸਭਾ ਬਠਿੰਡਾ, ਪੀਐਸਪੀਸੀਅਲ ਮੁਲਾਜਮ ਯੂਨੀਅਨ, ਪੈਨਸ਼ਨਰ ਐਸੋਸ਼ੀਏਸ਼ਨ ਪੰਜਾਬ ਸਰਕਾਰ, ਮਾਲਵਾ ਲੇਖਕ ਸਹਿਤਕਾਰ ਸਭਾ ਰਾਮਪੁਰਾ, ਏਐਫਡੀਆਰ ਇਲਾਕਾ ਕਮੇਟੀ ਰਾਮਪੁਰਾ, ਲੋਕ ਸੱਭਿਆਚਾਰ ਮੰਚ, ਮੈਡੀਕਲ ਪ੍ਰੈਟੀਸ਼ਨਰ ਐਸੋਸੀਏਸ਼ਨ, ਟੀਚਰਜ਼ ਹੋਮ ਟਰੱਸਟ ਬਠਿੰਡਾ, ਡੈਮੋਕਰੇਟਿਕ ਟੀਚਰਜ ਫਰੰਟ ਪੰਜਾਬ, ਪੈਰਾ ਮੈਡੀਕਲ ਕਾਮਿਆ ਦੀ ਤਾਲਮੇਲ ਕਮੇਟੀ ਆਦਿ ਜਥੇਬੰਦੀਆਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਸਭਾ ਦੇ ਪ੍ਰਧਾਨ ਬੱਗਾ ਸਿੰਘ, ਸਕੱਤਰ ਪ੍ਰਿਤਪਾਲ ਸਿੰਘ, ਡਾ. ਅਜੀਤਪਾਲ ਸਿੰਘ, ਗੀਤ ਅੰਮ੍ਰਿਤ ਬੰਗੇ ਅਤੇ ਮੰਤਰ ਜੱਸੀ ਤੇ ਸੰਤੋਖ ਸਿੰਘ ਮੱਲ੍ਹਣ ਨੇ ਵੀ ਸੰਬੋਧਨ ਕੀਤਾ।
ਪਿਛਲੀ ਖ਼ਬਰ ‘ ਦ ਸੰਸਕਾਰ ਸਕੂਲ’ ਦੇ ਵਿਦਿਆਰਥੀਆਂ ਨੇ ਰਾਸ਼ਟਰੀ ਗਤਕਾ ਚੈਂਪੀਅਨਸ਼ਿਪ ਮਾਰੀਆਂ ਮੱਲਾਂ ਅਗਲੀ ਖ਼ਬਰ ਤੁੰਗਵਾਲੀ ਦੇ ਮਨੀਸ਼ ਦੀ 400 ਅਤੇ 600 ਮੀਟਰ ਦੌੜ ’ਚ ਕੌਮੀ ਮੁਕਾਬਲਿਆਂ ਲਈ ਚੋਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।