21-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਡੇਰਾ ਬਾਬਾ ਲਖਮੀਰ ਦਾਸ ਸਮਾਓਂ ਵਿਖੇ ਵਿਜੈ ਦਸਮੀ ਦਾ ਤਿਉਹਾਰ ਮਨਾਇਆ

ਭੀਖੀ, 20 ਅਕਤੂਬਰ (ਬਲਕਾਰ ਸਿੰਘ ਸਹੋਤਾ)- ਨੇੜਲੇ ਪਿੰਡ ਸਮਾਓਂ ਦੇ ਡੇਰਾ ਸਿੱਧ ਬਾਬਾ ਲਖਮੀਰ ਦਾਸ ਜੀ ਵਿਖੇ ਸਿੰਗਲਾ ਗੋਤੀ ਅੱਗਰਵਾਲਾਂ ਵਲੋਂ ਆਪਣੇ ਪੁਰਖੇ ਸਿੱਧ ਬਾਬਾ ਲਖਮੀਰ ਦਾਸ ਦੀ ਯਾਦ ਵਿਚ ਉਦਾਸੀਨ ਰਵਾਇਤਾਂ ਮੁਤਾਬਿਕ ਵਿਜੈ ਦਸਮੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਸਮਾਗਮ ਦੌਰਾਨ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ।

ਅਜੀਤ ਡੈਸਕ 21-10-2026
ਭੀਖੀ, 20 ਅਕਤੂਬਰ (ਬਲਕਾਰ ਸਿੰਘ ਸਹੋਤਾ)- ਨੇੜਲੇ ਪਿੰਡ ਸਮਾਓਂ ਦੇ ਡੇਰਾ ਸਿੱਧ ਬਾਬਾ ਲਖਮੀਰ ਦਾਸ ਜੀ ਵਿਖੇ ਸਿੰਗਲਾ ਗੋਤੀ ਅੱਗਰਵਾਲਾਂ ਵਲੋਂ ਆਪਣੇ ਪੁਰਖੇ ਸਿੱਧ ਬਾਬਾ ਲਖਮੀਰ ਦਾਸ ਦੀ ਯਾਦ ਵਿਚ ਉਦਾਸੀਨ ਰਵਾਇਤਾਂ ਮੁਤਾਬਿਕ ਵਿਜੈ ਦਸਮੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਸਮਾਗਮ ਦੌਰਾਨ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਡੇਰਾ ਮਹੰਤ ਬਾਬਾ ਸਤਨਾਮ ਦਾਸ ਦੇ ਅਸ਼ੀਰਵਾਦ ਸਦਕਾ ਇਸ ਤਿਉਹਾਰ ’ਤੇ ਸਿੰਗਲਾ ਗੋਤੀ ਭਾਈਚਾਰੇ ਦੇ ਭੀਖੀ, ਖੋਖਰ, ਭੈਣੀ, ਬੁਢਲਾਡਾ ਅਤੇ ਮਾਨਸਾ ਦੀ ਸੰਗਤ ਨੇ ਨਤਮਸਤਕ ਹੋ ਕੇ ਸਿੱਧ ਬਾਬਾ ਲਖਮੀਰ ਦਾਸ ਦੀ ਸਮਾਧ ‘ਤੇ ਮੱਥਾ ਟੇਕਿਆ। ਹਲਕਾ ਵਿਧਾਇਕ ਡਾ. ਵਿਜੇ ਕੁਮਾਰ ਸਿੰਗਲਾ, ਸਾਬਕਾ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ, ਚਮਕੌਰ ਸਿੰਘ ਸਿੱਧੂ ਨੇ ਕਿਹਾ ਉਹ ਕੌਮਾਂ ਹਮੇਸ਼ਾ ਹੀ ਅੱਗੇ ਵਧਦੀਆਂ ਹਨ, ਜੋ ਆਪਣੇ ਪੁਰਖਿਆਂ ਦੇ ਵਿਚਾਰ, ਪਰੰਪਰਾਵਾਂ ਅਤੇ ਵਿਰਾਸਤ ਨੂੰ ਹਮੇਸ਼ਾ ਯਾਦ ਰੱਖਦੀਆਂ ਹਨ ਅਤੇ ਹਰ ਸਮੇਂ ਸਮਾਜ ਲਈ ਚੰਗਾ ਲੋਚਦੀਆਂ ਹਨ। ਉਨ੍ਹਾਂ ਕਿਹਾ ਕਿ ਅੱਜ ਸਮਾਂ ਹੈ ਕਿ ਪੰਜਾਬ ਦੇ ਭਲੇ ਲਈ ਭਾਈਚਾਰਕ ਸਾਂਝ ਨੂੰ ਹੋਰ ਮਜ਼ਬੂਤ ਕੀਤਾ ਜਾਵੇ। ਇਸ ਮੌਕੇ ਨਗਰ ਪੰਚਾਇਤ ਦੇ ਸਾਬਕਾ ਪ੍ਰਧਾਨ ਵਿਨੋਦ ਕੁਮਾਰ ਸਿੰਗਲਾ, ਐਡਵੋਕੇਟ ਮਨੋਜ ਕੁਮਾਰ ਰੌਕੀ, ਐਡਵੋਕੇਟ ਵਰਿੰਦਰ ਸਿੰਗਲਾ, ਸਰਪੰਚ ਜਤਿੰਦਰ ਸਿੰਘ ਚਹਿਲ, ਕੌਂਸਲਰ ਪਰਵਿੰਦਰ ਸਿੰਘ ਗੋਰਾ, ਰਾਮ ਸਿੰਘ ਚਹਿਲ, ਗੋਰਾ ਨੰਬਰਦਾਰ ਸਮਾਓਂ, ਭੋਲਾ ਸਿੰਘ ਪੰਚ, ਪ੍ਰੇਮ ਕੁਮਾਰ ਗਰਗ, ਰਮੇਸ਼ ਸਿੰਗਲਾ, ਰਿਸ਼ਵ ਸਿੰਗਲਾ, ਇੰਸਪੈਕਟਰ ਮੰਗਤ ਰਾਏ, ਮਿੱਲਰ ਵਿਨੋਦ ਸਿੰਗਲਾ, ਸੰਜੀਵ ਸਿੰਗਲਾ, ਰਮੇਸ਼ ਕੁਮਾਰ ਮੇਸ਼ੀ, ਰੋਹਤਾਸ਼ ਸਿੰਗਲਾ, ਮਨੀਸ਼ ਸਿੰਗਲਾ, ਰਾਜ ਕੁਮਾਰ ਸਿੰਗਲਾ, ਜੀਵਨ ਸਿੰਗਲਾ, ਬਲਵੰਤ ਸਿੰਘ ਭੀਖੀ, ਕਿਸਾਨ ਆਗੂ ਭੋਲਾ ਸਿੰਘ ਸਮਾਓਂ, ਸੁਖਜੀਤ ਸਿੰਘ ਸਮਾਓਂ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਭਾਜਪਾ ਆਗੂ ਗ੍ਰਹਿ ਮੰਤਰੀ ਨੂੰ ਨਸ਼ਾ ਵਿਰੋਧੀ ਯਾਤਰਾ ਦੌਰਾਨ ਜਾਨ ਗਵਾਉਣ ਵਾਲੇ ਨੌਜਵਾਨਾਂ ਦੇ ਪਰਿਵਾਰਾਂ ਨਾਲ ਮਿਲਾਉਣਾ ਭੁੱ... ਅਗਲੀ ਖ਼ਬਰ ਹੀਰੋ ਹਾਕੀ ਏਸ਼ੀਅਨ ਚੈਂਪੀਅਨਜ਼ ਟਰਾਫ਼ੀ-2026 ਦੇ ਟੂਰ ਦਾ ਫਫੜੇ ਭਾਈਕੇ ’ਚ ਨਿੱਘਾ ਸਵਾਗਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।